Saturday, August 29, 2026

ਜਿਲ੍ਹਾ ਸਿਖਿਆ ਅਫਸਰ ਗੁਰਦਾਸਪੁਰ ਵੱਲੋਂ ਸਿਵਲ ਵਰਕਸ ਦੇ ਕੰਮਾਂ ਦਾ ਜਾਇਜਾ

ਬਟਾਲਾ, 22 ਫਰਵਰੀ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਲੋਂ ਵੱਖ ਵੱਖ ਸਕੂਲਾਂ ਵਿਚ ਕਮਰਿਆਂ ਤੇ ਲੈਬ ਆਦਿ ਦਾ ਕੰਮ ਚਲ ਰਿਹਾ ਹੈ। ਇਸੇ ਮਕਸਦ ਨੂੰ ਮੁੱਖ ਰੱਖਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਧਰਮਪੁਰਾ ਬਟਾਲਾ ਵਿਖੇ ਇਕ ਲੈਬ ਤੇ ਤਿੰਨ ਕਮਰਿਆਂ ਦੀ ਗਰਾਂਟ ਪ੍ਰਾਪਤ ਹੋਈ ਹੈ।PPN2202201701 ਇਨ੍ਹਾਂ ਕਮਰਿਆ ਦੀ ਉਸਾਰੀ ਦਾ ਕੰਮ ਲੈਂਟਰ ਪੱਧਰ ਤੱਕ ਪਹੁੰਚ ਗਿਆ ਹੈ। ਇਸ ਕੰਮ ਦਾ ਜਾਇਜ਼ਾ ਲੈਣ ਵਾਸਤੇ ਜਿਲ੍ਹਾ ਸਿਖਿਆ ਅਫਸਰ (ਸੈ.ਸਿ) ਗੁਰਦਾਸਪੁਰ ਸਤਿੰਦਰਬੀਰ ਸਿੰਘ ਤੇ ਉਪ ਜਿਲ੍ਹਾ ਸਿਖਿਆ ਅਫਸਰ ਭਾਰਤ ਭੂਸ਼ਨ ਵੱਲੋ ਕੰਨਿਆ ਸਕੁਲ ਕਮਰਿਆਂ ਦਾ ਜਾਇਜਾ ਲਿਆ ਤੇ ਮਟੀਰਿਅਲ ਕੁਆਲਟੀ ਤੇ  ਚਲ ਰਹੇ ਕੰਮ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਕੌਰ, ਹਰਪ੍ਰੀਤ ਸਿੰਘ, ਨਰਿੰਦਰ ਬਰਨਾਲ, ਜੀਵਨ ਸਿੰਘ, ਅਸੋਕ ਕੁਮਾਰ ਤੋ ਇਲਾਵਾ  ਸਕੂਲ ਦੇ ਸਟਾਫ ਮੈਬਰ ਹਾਜਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply