ਬਠਿੰਡਾ, 22 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂਕੁਲ ਕਾਲਜ ਬਠਿੰਡਾ (ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ) ਵਿਖੇ ਕਾਲਜ ਸ਼ੁਰੂਆਤ ਦੀ ਤੀਸਰੀ ਵਰ੍ਹੇਗੰਢ ਦੇ ਸਬੰਧ ਵਿੱਚ ਕਾਲਜ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ।
ਵਿਦਿਆਰਥੀਆਂ ਨੇ ਧਨ, ਮਨ, ਤਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਮਨਾਈਆਂ।ਇਸ ਮੌਕੇ ‘ਤੇ ਭੂਸ਼ਣ ਕੁਮਾਰ ਗੋਇਲ ਮੈਨੇਜਿੰਗ ਡਾਇਰੈਕਟਰ, ਰੇਨੂੰ ਬਾਲਾ ਪ੍ਰਧਾਨ, ਮੀਨੂੰ ਗੋਇਲ ਡਾਇਰੈਕਟਰ, ਅਸ਼ੋਕ ਕੁਮਾਰ, ਟੇਕ ਚੰਦ ਬੰਟੀ ਅਤੇ ਇਸ ਤੋ ਇਲਾਵਾ ਸੀਨੀਅਰ ਐਡਵੋਕੇਟ ਐਚ ਸ਼ਜੋਗਾ,ਐਡਵੋਕੇਟ ਸੁਖਰਾਜ ਸਿੰਘ, ਐਡਵੋਕੇਟ ਜਾਖ਼ੜ, ਐਡਵੋਕੇਟ ਪ੍ਰਵੀਨ ਕੌਰ ਸਿੱਧੂ, ਐਡਵੋਕੇਟ ਮਨਪ੍ਰੀਤ ਸਿੰਘ, ਜਿਲ੍ਹਾ ਭਲਾਈ ਅਫਸਰ ਸਰਦੂਲ ਸਿੰਘ, ਰਮਣੀਕ ਵਾਲੀਆ, ਪ੍ਰਿੰਸੀਪਲ ਸਾਹਿਬ, ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਸ਼ਾਮਿਲ ਸਨ ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media