Thursday, October 1, 2026

ਵੋਟਰਾਂ ਨੂੰ ਰਿਝਾਉਣ ਲਈ ਸਰਨਾ ਦਲ ਦੇ ਉਮੀਦਵਾਰਾਂ ਵੱਲੋਂ ਨਸ਼ਿਆਂ ਦਾ ਲਾਲਚ ਦੇਣਾ ਨਿੰਦਣਯੋਗ- ਜੀ.ਕੇ

ਅਕਾਲੀ ਦਲ ਮਾਸਟਰ ਤਾਰਾ ਸਿੰਘ ਦੇ ਪ੍ਰਧਾਨ ਜਥੇ: ਰਛਪਾਲ ਸਿੰਘ ਵੱਲੋਂ ਜੀ.ਕੇ ਦੀ ਹਮਾਇਤ

ਨਵੀਂ ਦਿੱਲੀ, 22 ਫਰਵਰੀ (ਪੰਜਾਬ ਪੋਸਟ ਬਿਊਰੋ)  – ਸ਼੍ਰ੍ਰੋਮਣੀ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵਲੋਂ ਪਿਛਲੇ ਚਾਰ ਵਰ੍ਹਿਆਂ ਦੌਰਾਨ ਸਿੱਖ ਕੌਮ ਦੀ ਪ੍ਰਗਤੀ, ਗੁਰਦੁਆਰਿਆਂ ’ਚ ਗੁਰਮਤਿ ਮਰਯਾਦਾ ਦੀ ਬਹਾਲੀ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਸੁੰਦਰੀਕਰਨ ਅਤੇ ਸਿੱਖਿਆ ਦੇ ਖੇਤਰ ’ਚ ਕੀਤੇ ਗਏ ਬੇਮਿਸਾਲ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੇ ਪ੍ਰਧਾਨ ਅਤੇ ਪੰਜਾਬੀ ਸੂਬਾ ਮੋਰਚਾ ਦੇ ਡਿਕਟੇਟਰ ਜਥੇਦਾਰ ਰਛਪਾਲ ਸਿੰਘ ਨੇ ਪਾਰਟੀ ਦਫਤਰ ’ਚ ਆਯੋਜਿਤ ਪ੍ਰੈਸ ਕਾਨਫਰੰਸ ’ਚ ਦਿੱਲੀ ਦੇ ਸਮੂੰਹ ਸਿੱਖਾਂ ਨੂੰ ਇਕਜੁੱਟ ਹੋਣ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ (ਬਾਲਟੀ) ਤੋਂ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਹੈ।PPN2202201710ਇਸ ਅਵਸਰ ’ਤੇ ਉਨ੍ਹਾਂ ਦੇ ਪੁੱਤਰ ਜਸਵਿੰਦਰ ਸਿੰਘ ਹਨੀ ਵੀ ਮੌਜ਼ੂਦ ਸਨ । ਸਰਨਾ ਭਰਾਵਾਂ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦੇ ਸਿੱਖਾਂ ਦੇ ਹਿਤਾਂ ਅਤੇ ਸਿੱਖ ਮਰਿਆਦਾਵਾਂ ਦੀ ਬਹਾਲੀ ਬਣਾਏ ਰੱਖਣ ਲਈ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ’ਚ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਜੇਤੂ ਬਨਾਉਣਾ ਅਤੀ-ਲੋੜੀਂਦਾ ਹੈ ਕਿਉਂਕਿ ਪੰਥ ਵਿਰੋਧੀ ਕਾਰਜ ਤੇ ਸੰਗਤਾਂ ਦੀ ਸੇਵਾ ਕਰਨ ’ਚ ਨਿਕੰਮਾਪਨ ਵਰਤਣ ਵਾਲੇ ਆਪਣੀ ਹੀ ਪਾਰਟੀ ਦੇ ਕਈ ਲੋਕਾਂ ਨੂੰ ਅੱਖੋਂ ਪਰੋਖਾ ਕਰਕੇ ਨੌਜਵਾਨ ਸਿੱਖਾਂ ਨੂੰ ਚੋਣ ਮੈਦਾਨ ’ਚ ਉਤਾਰ ਕੇ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਦੀ ਸਿੱਖ ਸਿਆਸਤ ’ਚ ਨਵੀਂ ਮਿਸਾਲ ਕਾਇਮ ਕੀਤੀ ਹੈ ।
ਮਨਜੀਤ ਸਿੰਘ ਜੀ.ਕੇ ਨੇ ਗੁਰਦੁਆਰਾ ਚੋਣਾਂ ’ਚ ਸਰਨਾ ਦਲ ਦੇ ਕਈ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਰਿਝਾਉਣ ਲਈ ਸ਼ਰਾਬ, ਮੀਟ-ਮੱਛੀ ਅਤੇ ਹੋਰਨ ਨਸ਼ੇ ਵੰਡਣ ਦੀ ਨਿਖੇਧੀ ਕਰਦਿਆਂ ਵੱਡਾ ਐਲਾਨ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦਾ ਕੋਈ ਵੀ ਉਮੀਦਵਾਰ ਵਲੋਂ ਨਸ਼ਾ ਵੰਡਣ ਦੀ ਤੱਥ-ਭਰਪੂਰ ਸ਼ਿਕਾਇਤ ਪ੍ਰਾਪਤ ਹੋਈ ਤਾਂ ਅਕਾਲੀ ਦਲ ਤੁਰੰਤ ਹੀ ਉਸ ਉਮੀਦਵਾਰ ਦੀ ਟਿਕਟ ਦੀ ਮਾਨਤਾ ਰੱਦ ਕਰਕੇ ਉਸ ਨੂੰ ਚੋਣ ਮੈਦਾਨ ਤੋਂ ਹਟਾ ਦੇਵੇਗਾ ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦਾ ਹਰ ਉਮੀਦਵਾਰ ਗੁਰਮਤਿ ਮਰਿਆਦਾ ’ਚ ਰਹਿ ਕੇ ਹੀ ਚੋਣ ਪ੍ਰਚਾਰ ਲਈ ਪਾਬੰਦ ਹੈ ਜਿਸ ਦੇ ਲਈ ਪਾਰਟੀ ਦੁਆਰਾ ਆਪਣੇ ਸਾਰੇ 46 ਉਮੀਦਵਾਰਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿ ਇਨ੍ਹਾਂ ਧਾਰਮਿਕ ਚੋਣਾਂ ’ਚ ਚੋਣ ਪ੍ਰਚਾਰ ਦੇ ਅੰਤਮ ਦਿਨ ਸਕੂਟਰ-ਮੋਟਰਸਾਈਕਲਾਂ ਤੇ ਹੋਰਨਾਂ ਗੱਡੀਆਂ ’ਚ ਬੈਠ ਕੇ ਹੁੱਲੜਬਾਜ਼ੀ ਕਰਨ ਦੀ ਥਾਂ ਸ਼ਬਦ-ਗਾਇਨ ਕਰਦੇ ਹੋਏ ਅਤੇ ਢੋਲਕੀ ਆਦਿ ਵਜਾ ਕੇ ਘਰ-ਘਰ ਜਾ ਕੇ ਵੋਟ ਮੰਗੀ ਜਾ ਸਕਦੀ ਹੈ ।ਇਸ ਦੌਰਾਨ ਉਮੀਦਵਾਰ ਵੱਲੋਂ ਦਿੱਲੀ ਦੀ ਸਿੱਖ ਸੰਗਤ ਨੂੰ ਆਪਣੇ ਅਤੇ ਆਪਣੀ ਪਾਰਟੀ ਦੁਆਰਾ ਸਿੱਖ ਕੌਮ ਲਈ ਕੀਤੀ ਗਈ ਸੇਵਾ ਕਾਰਜਾਂ ਦੇ ਬਾਰੇ ’ਚ ਜਾਗਰੂਕ ਕਰਕੇ ਹੀ ਆਪਣੇ ਲਈ ਵੋਟ ਮੰਗੀ ਜਾਵੇਗੀ । ਚੋਣ ਨਤੀਜੇ ਆਉਣ ਤੋਂ ਬਾਅਦ ਵੀ ਜੇਤੂ ਹੋਣ ਵਾਲਾ ਕੋਈ ਉਮੀਦਵਾਰ ਕਿਸੇ ਤਰ੍ਹਾਂ ਦਾ ਰੋਡ-ਸ਼ੋਅ ਨਹੀਂ ਕਰੇਗਾ ਅਤੇ ਨਾ ਹੀ ਢੋਲ-ਨਗਾੜੇ ਵਜਾ ਕੇ ਇਨ੍ਹਾਂ ਚੋਣਾਂ ਨੂੰ ਵਿਧਾਨ ਸਭਾ-ਲੋਕ ਸਭਾ ਚੋਣਾਂ ਦੀ ਰੰਗਤ ਦੇਣ ਦਾ ਜਤਨ ਕਰੇਗਾ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply