Thursday, October 1, 2026

ਇਮਾਨਦਾਰੀ ਅਜੇ ਵੀ ਜਿੰਦਾ ਹੈ

ਧੂਰੀ, 22 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਨੇੜਲੇ ਪਿੰਡ ਭੁੱਲਰਹੇੜੀ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਪਰਸ ਸਥਾਨਕ ਤਹਿਸੀਲ ਕੰਪਲੈਕਸ ਦੇ ਨਜ਼ਦੀਕ ਗੋਪਾਲ ਸਟੂਡੀਓ ਵਿਖੇ ਡਿੱਗ ਜਾਣ `ਤੇ ਪਰਸ ਵਾਪਸ ਕੀਤਾ ਗਿਆ।PPN2202201714ਸਟੂਡੀਓ ਦੇ ਮਾਲਕ ਹਰਗੋਪਾਲ ਗੋਇਲ ਦਾ ਕਹਿਣਾ ਹੈ ਕਿ ਪਿੰਡ ਭੁੱਲਰਹੇੜੀ ਦਾ ਵਿਅਕਤੀ ਉਸ ਪਾਸ ਆਪਣੀਆਂ ਫੋਟੋਆਂ ਖਿਚਵਾਉਣ ਲਈ ਆਇਆ ਸੀ ਅਤੇ ਸ਼ਾਇਦ ਜੇਬ ਵਿੱਚੋਂ ਆਪਣਾ ਸਮਾਨ ਕੱਢਣ ਮੌਕੇ ਉਸ ਦਾ ਪਰਸ ਇੱਥੇ ਡਿੱਗ ਗਿਆ।ਪਰਸ ਮਿਲਣ `ਤੇ ਵਿਅਕਤੀ ਦੇ ਅਡੈਂਟੀ ਕਾਰਡ ਤੋਂ ਸ਼ਨਾਖਤ ਕਰਕੇ ਪਰਸ ਉਸ ਦੇ ਮਾਲਕ ਨੂੰ ਵਾਪਸ ਕਰ ਦਿੱਤਾ।ਹਰਗੋਪਾਲ ਗੋਇਲ ਵੱਲੋਂ ਪਰਸ ਵਾਪਸ ਕੀਤੇ ਜਾਣ ਦੀ ਖਬਰ ਤੋਂ ਸਾਫ ਜ਼ਾਹਰ ਹੈ ਕਿ ਇਮਾਨਦਾਰੀ ਅਜੇ ਵੀ ਜ਼ਿੰਦਾ ਹੈ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply