ਫਾਜ਼ਿਲਕਾ, 22 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਚਲਾਏ ਗੲੈ ਮਰਨ ਮਗਰੋਂ ਅੱਖਾਂ ਦਾਨ ਅਭਿਆਨ ਦੇ ਤਹਿਤ ਸਥਾਨਕ ਗਲੀ ਪੰਡਤ ਸੀਤਾ ਰਾਮ ਜੱਟੀਆ ਮੁਹੱਲਾ ਵਾਸੀ ਖਰੈਤ ਲਾਲ ਦੀਆਂ ਮਰਨ ਮਗਰੋਂ ਅੱਖਾਂਦਾਨ ਕੀਤੀਆਂ ਗਈਆਂ। ਜਿਸ ਨਾਲ ਉਹ ਸੁਸਾਇਟੀ ਦੇ 323ਵੇਂ ਅੱਖਾਂਦਾਨੀ ਬਣ ਗਏ। 
ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਪ੍ਰੋਜੈਕਟ ਇੰਚਾਰਜ਼ ਰਵੀ ਜੁਨੇਜਾ ਨੇ ਦੱਸਿਆ ਕਿ ਖਰੈਤ ਲਾਲ (62) ਪੁੱਤਰ ਮੁੰਸ਼ੀ ਰਾਮ ਵਾਸੀ ਗਲੀ ਪੰਡਤ ਸੀਤਾ ਰਾਮ ਜੱਟੀਆ ਮੁਹੱਲਾ ਫਾਜ਼ਿਲਕਾ ਦਾ ਮੰਗਲਵਾਰ ਰਾਤ 11.15 ਵਜੇ ਦੇਹਾਂਤ ਹੋ ਗਿਆ।ਮ੍ਰਿਤਕ ਦੇ ਬੇਟੇ ਰਕੇਸ਼ ਕੁਮਾਰ, ਧਰਮਪਤਨੀ ਪ੍ਰੇਮ ਰਾਣੀ ਅਤੇ ਭਰਾ ਕ੍ਰਿਸ਼ਨ ਲਾਲ ਨੇ ਸਵ. ਖਰੈਤ ਲਾਲ ਦੀਆਂ ਅੱਖਾਂ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਅਤੇ ਸੁਸਾਇਟੀ ਦੇ ਮੈਂਬਰਾਂ ਸ਼ਸ਼ੀ ਕਾਂਤ, ਰਵੀ ਜੁਨੇਜਾ, ਰਕੇਸ਼ ਗਿਲਹੋਤਰਾ, ਸੰਦੀਪ ਅਨੇਜਾ, ਸੁਧੀਰ ਕਾਲੜਾ, ਅਵਿਨਾਸ਼ ਸਚਦੇਵਾ ਨਾਲ ਸੰਪਰਕ ਕਰਕੇ ਮ੍ਰਿਤਕ ਦੀ ਇੱਛਾ ਮੁਤਾਬਕ ਅੱਖਾਂ ਦਾਨ ਕਰਨ ਦਾ ਪ੍ਰਸਤਾਵ ਰੱਖਿਆ। ਸੁਸਾਇਟੀ ਦੇ ਸੱਦੇ ਤੇ ਮਾਤਾ ਕਰਤਾਰ ਕੋਰ ਇੰਟਰਨੈਸ਼ਨਲ ਆਈ ਬੈਂਕ ਦੀ ਟੀਮ ਨੇ ਅਜੈ ਸ਼ਰਮਾ ਮੋਨੂੰ ਦੀ ਅਗਵਾਈ ਵਿਚ ਉਨ੍ਹਾਂ ਦੀਆਂ ਅੱਖਾਂ ਦਾਨ ਲਈ ਲੈ ਲਈਆਂ।ਇਸ ਦੌਰਾਨ ਸੁਸਾਇਟੀ ਦੇ ਅਹੁੱਦੇਦਾਰਾਂ ਨੇ ਨੇਤਰਦਾਨੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਕੇ ਅਤੇ ਦੇਹ ਤੇ ਚਾਦਰ ਪਾਕੇ ਸ਼ਰਧਾਂਜਲੀ ਭੇਂਟ ਕੀਤੀ।
ਪ੍ਰਧਾਨ ਸ਼ਸ਼ੀ ਕਾਂਤ ਅਤੇ ਜੁਨੇਜਾ ਨੇ ਦੱਸਿਆ ਕਿ ਸਵ. ਖਰੈਤ ਲਾਲ ਦੀਆਂ ਅੱਖਾਂ ਦੋ ਨੇਤਰਹੀਨਾਂ ਨੂੰ ਲਗਾ ਕੇ ਉਨ੍ਹਾਂ ਦੇ ਜੀਵਨ ਵਿਚ ਚਾਨਣ ਕੀਤਾ ਜਾਵੇਗਾ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂਦਾਨ ਨੂੰ ਆਪਣੇ ਪਰਿਵਾਰ ਦੀ ਪਰੰਪਰਾ ਬਣਾਉਣ।ਸ਼ਸ਼ੀ ਕਾਂਤ ਅਤੇ ਰਵੀ ਜੁਨੇਜਾ ਨੇ ਦੱਸਿਆ ਕਿ ਅੱਜ ਤੱਕ ਸੁਸਾਇਟੀ ਵੱਲੋਂ 323 ਵਿਅਕਤੀਆਂ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ ਹਨ, ਜਿਸ ਨਾਲ 646 ਨੇਤਰਹੀਨਾਂ ਦੇ ਜੀਵਨ ਵਿਚ ਚਾਨਣ ਹੋਇਆ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media