ਸਟੇਟ ਮੈਰਿਟ ਹੋਲਡਰਾਂ ਨੂੰ ਐਕਟਿਵਾ ਤੇ ਮੋਟਰ ਸਾਈਕਲ ਦੇ ਕੇ ਨਵਾਜ਼ਿਆ ਜਾਵੇਗਾ-ਹਰਪਾਲ ਸਿੰਘ ਯੂ.ਕੇ
ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ- ਸੰਧੂ) – ਅੰਤਰਯਾਮੀ ਕਲੌਨੀ ਬਾਹਰੀ ਚਾਟੀਵਿੰਡ ਗੇਟ ਵਿਖੇ ਸਥਿਤ ਆਪਣੀ ਕਿਸਮ ਦੇ ਯੂ.ਕੇ. ਪ੍ਰਣਾਲੀ ਦੇ ਪਲੇਠੇ ਸਕੂਲ ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ ਦੇ ਬੇਮਿਸਾਲ ਪ੍ਰਬੰਧਾਂ ਹੇਠ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਪੂਰੇ ਜੋਸ਼ੋ ਖਰੋਸ਼ ਨਾਲ ਆਯੋਜਿਤ ਕੀਤਾ ਗਿਆ।
ਨਾਰਦਨ ਰੇਲਵੇ ਦੇ ਚੀਫ ਪਾਰਸਲ ਬਾਬੂ ਸਰਬਜੀਤ ਸਿੰਘ ਰੇਲਵੇ ਨੇ ਮੁੱਖ ਮਹਿਮਾਨ ਵਜੋਂ ਜਦੋਂ ਕਿ ਪ੍ਰਧਾਨ ਸਤਨਾਮ ਸਿੰਘ ਬਾਜਵਾ, ਗੁਰਇਕਬਾਲ ਸਿੰਘ ਕਾਹਲੋਂ, ਡਾ. ਜਸਵਿੰਦਰ ਸਿੰਘ ਤੇ ਸੈਕਟਰੀ ਲਖਵਿੰਦਰ ਸਿੰਘ ਢਿੱਲੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।ਞਸਕੂਲ ਅਧਿਆਪਿਕਾ ਅਮਰਜੀਤ ਕੌਰ, ਸਤਿੰਦਰ ਕੌਰ, ਰਵਿੰਦਰ ਕੌਰ ਤੇ ਰੁਪਿੰਦਰ ਕੌਰ ਦੀ ਦੇਖ-ਰੇਖ ਹੇਠ ਤਿਆਰ ਕੀਤਾ ਗਿਆ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰਕ ਵੰਨਗੀਆਂ ਤੇ ਦੇਸ਼ ਭਗਤੀ ਦੀ ਝਲਕ ਬਖੇਰਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਦੌਰਾਨ ਦਰਸ਼ਕਾਂ ਨੇ ਗੀਤ ਸੰਗੀਤ, ਸਮੂੰਹ ਗੀਤ, ਕੋਰਿਓਗ੍ਰਾਫੀ, ਸਕਿੱਟ, ਨਾਟਕ ਆਦਿ ਦਾ ਖੂਬ ਲੁਤਫ ਉਠਾਇਆ ਜਦੋਂ ਕਿ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇਂ ਅੰਗ ਗਿੱਧੇ ਭੰਗੜੇ ਦੀ ਪੇਸ਼ਕਾਰੀ ਲਾਜ਼ਵਾਬ ਹੋ ਨਿਬੜੀ। 
ਆਪਣੇ ਸੰਬੋਧਨ ਵਿੱਚ ਸਕੂਲ ਪ੍ਰਬੰਧਕੀ ਕਮੇਟੀ ਚੇਅਰਮੈਨ ਹਰਪਾਲ ਸਿੰਘ ਯੂ.ਕੇ. ਨੇ ਕਿਹਾ ਉਨ੍ਹਾਂ ਦਾ ਸਕੂਲ ਯੂ.ਕੇ ਵਿੱਦਿਅਕ ਪ੍ਰਣਾਲੀ ਦਾ ਪੰਜਾਬ ਦਾ ਪਹਿਲਾ ਸਫਲ ਸਕੂਲ ਹੈ।ਜਿਸ ਨੇ ਜੋ ਕਿਹਾ ਕਰਕੇ ਦਿਖਾਇਆ। ਉਨ੍ਹਾਂ ਕਿਹਾ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਪ੍ਰੀਖਿਆ ਵਿੱਚੋਂ ਉਨ੍ਹਾਂ ਦੇ ਸਕੂਲ ਦੀ ਜੋ ਵੀ ਵਿਦਿਆਰਥਣ ਸਟੇਟ ਮੈਰਿਟ ਵਿੱਚ ਆਵੇਗੀ ਉਸ ਨੂੰ ਐਕਟਿਵਾ ਸਕੂਟਰ ਦੇ ਕੇ ਅਤੇ ਵਿੱਦਿਆਰਥੀ ਨੂੰ ਮੋਟਰ ਸਾਈਕਲ ਦੇ ਕੇ ਨਵਾਜਿਆ ਜਾਵੇਗਾ। ਜ਼ਦੋਂ ਕਿ ਹੋਰਨਾਂ ਖੇਤਰਾਂ ਵਿੱਚ ਅਹਿਮ ਮੱਲ੍ਹਾਂ ਮਾਰਨ ਵਾਲੇ ਵਿੱਦਿਆਰਥੀਆਂ ਨੂੰ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਦੇ ਸਨਮਾਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਅਹਿਮ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਕਿਰਪਾਲ ਸਿੰਘ, ਮਹਿੰਦਰ ਸਿੰਘ, ਪਾਲ ਸਿੰਘ, ਰਘਬੀਰ ਸਿੰਘ, ਜਤਿੰਦਰ ਸਿੰਘ, ਗੁਰਮੇਜ ਸਿੰਘ ਰਾਜੂ, ਗੁਰਦਿਆਲ ਸਿੰਘ, ਪ੍ਰਿੰਸੀਪਲ ਜੋਗਿੰਦਰ ਸਿੰਘ ਰਟੌਲ, ਰਾਜੀਵ, ਸੰਜੀਵ, ਮਲੂਕ ਸਿੰਘ, ਮਹਿੰਦਰ ਸਿੰਘ, ਮੈਡਮ ਤਾਨੀਆ, ਤਨਵੀਨ, ਕੋਨਿਕਾ, ਕਿਰਨ, ਨੀਤੂ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media