Monday, September 28, 2026

ਨਸ਼ਿਆਂ ਦੇ ਖਾਤਮੇ ਲਈ ਪੁਲਸ-ਪਬਲਿਕ ਮੀਟਿੰਗ ਅਯੋਜਿਤ

PPN180604

ਅੰਮ੍ਰਿਤਸਰ, 18  ਜੂਨ (ਮਨਪ੍ਰੀਤ ਸਿੰਘ ਮੱਲੀ)-   ਪੰਜਾਬ ਸਰਕਾਰ ਵਲੌਂ ਨਸ਼ਿਆਂ ਵਿਰੁੱਧ ਚਲਾਈ ਗਈ ਮੁੰਹਿਮ ਤਹਿਤ ਥਾਣਾ-ਡੀ ਡਵੀਜ਼ਨ ਦੇ ਐਸ.ਐਚ.ਓ ਹਰਜਿੰਦਰ ਕੁਮਾਰ ਵਲੋਂ ਅੰਦਰੂਨ ਬੇਰੀ ਗੇਟ ਨੇਹਾ ਪੈਲੇਸ ਵਿਖੇ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਪਬਲਿਕ ਨਾਲ ਮੀਟਿੰਗ ਕੀਤੀ ਗਈ।ਇਸ ਮੌਕੇ ਸੀਨੀਅਰ ਪੁਲਿਸ ਅਧਿਕਾਰੀ ਏ.ਡੀ.ਸੀ.ਪੀ. ਸਿਟੀ-1 ਪਰਮਪਾਲ ਸਿੰਘ ਤੇ ਏ.ਸੀ.ਪੀ ਸੈਟਰਲ ਮਨਮਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਏ.ਡੀ.ਸੀ.ਪੀ ਸਿਟੀ-1 ਪਰਮਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਨਸ਼ੇ ਉਪਰ ਕਾਬੂ ਪਾਉਣ ਨਾਲ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਬਹੁਤ ਜਿਆਦਾ ਫਰਕ ਪਿਆ ਹੈ, ਕਿਉਂਕਿ ਨਸ਼ੇੜੀ ਵਿਅਕਤੀ ਹੀ ਨਸ਼ੇ ਦੀ ਪੂਰਤੀ ਲਈ ਹੀ ਲੁੱਟਾਂ ਖੋਹਾਂ ਕਰਦੇ ਸਨ।ਉਹਨਾਂ ਨੇ ਨਸ਼ੇ ਦੀ ਸਮਾਪਤੀ ਲਈ ਲੋਕਾਂ ਪਾਸੋਂ ਸਹਿਯੋਗ ਦੀ ਮੰਗ ਕੀਤੀ। ਮੀਟਿੰਗ ਵਿਚ ਇਕ-ਦੋ ਵਿਅਕਤੀਆਂ ਨੇ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੂੰ ਫੜ ਕੇ ਛੱਡੇ ਜਾਣ ਦੀ ਗੱਲ ਵੀ ਕੀਤੀ। ਜਿਸ ‘ਤੇ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਕਿਸੇ ਦਾ ਵੀ ਲਿਹਾਜ਼ ਨਹੀ ਕੀਤਾ ਜਾਵੇਗਾ ।ਉਹਨਾਂ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਨਸ਼ੇ ਕਰਦੇ ਨੋਜਵਾਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਮੇਰੇ ਕੋਲ ਲੈ ਕੇ ਆਉ।ਅਸੀਂ ਆਪ ਦੀ ਹਾਜ਼ਰੀ ਵਿਚ ਨਸ਼ਾ ਛੁਡਾਉਣ ਲਈ ਜਾਗਰੂਕ ਕਰਕੇ ਉਨ੍ਹਾਂ ਦਾ ਇਲਾਜ ਕਰਵਾਵਾਂਗੇ।ਉਹਨਾ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਸਭ ਨੂੰ ਰਲ ਕੇ ਹਮਲਾ ਮਾਰਨਾ ਪਵੇਗਾ। ਇਸ ਮੌਕੇ ਤੇ ਸੰਜੇ ਧਵਨ, ਨਰੇਸ਼ ਕਾਕਾ ਜੀ, ਸੁਰਿੰਦਰ ਮੋਹਨ, ਡਾ. ਰਾਜੇਸ਼ ਕੁਮਾਰ, ਨੀਨੂ, ਨਰਿੰਦਰ ਕੁਮਾਰ, ਸੰਜੀਵ ਕੁਮਾਰ ਆਦਿ ਹਾਜ਼ਰ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply