ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪੂਜਨੀਕ ਮਾਤਾ ਲਾਲ ਦੇਵੀ ਦਾ ਜਨਮ ਉਤਸਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁੱਖ ਸੇਵਕ ਪਵਨ ਸੇਠ ਦੀ ਪ੍ਰਧਾਨਗੀ ਹੇਠ ਘਾਹ ਮੰਡੀ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ।
ਜਿਸ ਦੌਰਾਨ ਪ੍ਰਸਿੱਧ ਧਾਰਮਿਕ ਗਾਇਕ ਰਾਜਨ ਮਿੰਨੀ ਚੰਚਲ ਅਤੇ ਸੁਖਦੇਵ ਧਮਾਕਾ ਨੇ ਮਾਂ ਭਗਵਤੀ ਜੀ ਦਾ ਗੁਣਗਾਨ ਕੀਤਾ।ਇਸ ਸਮੇਂ ਹਿਊਮਨ ਰਾਇਟਸ ਪ੍ਰੋਟੈਕਸ਼ਨ ਕੌਂਸਲ ਦੇ ਚੇਅਰਮੈਨ ਪ੍ਰਵੀਨ ਸਹਿਗ, ਮਾਤਾ ਸ਼ਾਰਦਾ ਮਹੇਸ਼ਵਰੀ, ਵਿਕਾਸ ਸੋਨੀ, ਰਾਕੀ ਮਹਾਜਨ ਅਤੇ ਗਾਇਤਰੀ ਪਰਿਵਾਰ ਦੇ ਮੈਂਬਰ ਵਿਸ਼ੇਸ਼ ਤੌਰ `ਤੇ ਮੌਜੂਦ ਸਨ।ਇਸ ਮੌਕੇੇ ਨੰਨੂ, ਵਿਜੇ ਕੁਮਾਰ, ਮਨੋਜ ਕੁਮਾਰ, ਦੀਪਕ ਸ਼ਰਮਾ, ਦੁਰਗਾ ਰਾਮ, ਜਗਤਾਰ ਸਿੰਘ, ਭੂਪਿੰਦਰ ਸਿੰਘ, ਸੌਰਭ ਸਹਿਗਲ, ਹਰਜਾਪ ਸਿੰਘ, ਰਾਧਾ, ਡਿੰਪਲ, ਰਿਤੂ ਸਹਿਗਲ, ਸਚਿਨ ਢੀਂਗਰਾ, ਅਭਿਸ਼ੇਕ, ਕੌਸ਼ਲ ਮਹਾਜਨ, ਵੇਦ ਪ੍ਰਕਾਸ਼, ਸਪਰਾ, ਕਰਨ ਆਦਿ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media