Saturday, March 7, 2026

ਫੋਕਲੋਰ ਵਲੋ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਵਿਸ਼ਾਲ ਸੈਮੀਨਰ ਕਰਵਾਇਆ

ਪ੍ਰਸਿੱਧ ਸ਼ਾਇਰਾਂ, ਬੁੱਧੀਜੀਵੀਆਂ ਤੇ ਪੱਤਰਕਾਰਾਂ ਨੇ ਕੀਤੀ ਸ਼ਿਰਕਤ-ਸਕੂੁਲ ਮੁਖੀ ਤੇ ਬੱਚੇ ਸਨਮਾਨਿਤ
ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਫੋਕਲੋਰ ਰਿਸਰਚ ਅਕਾਦਮੀ, ਪ੍ਰਗਤੀਸ਼ੀਲ ਲੇਖਕ ਸੰਘ ਅਤੇ ਵਿਰਸਾ ਵਿਹਾਰ ਵਲੋਂ ਸਾਂਝੇ ਤੋਰ ‘ਤੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸੈਮੀਨਰ ਕਰਵਾਇਆ ਗਿਆ।PPN2202201726ਜਿਸ ਵਿੱਚ ਪੁੱਜੇ ਪੰਜਾਬੀ ਪ੍ਰੇਮਅਿਾਂ ਵਿੱਚ ਕੇਵਲ ਧਾਲੀਵਾਲ, ਬੁੱਧੀਜੀਵੀ ਜੋਗਵਿੰਦਰ ਸਿੰਘ ਜੋਧਾ, ਪ੍ਰਸਿੱਧ ਸ਼ਾਇਰ ਪ੍ਰੋ: ਸੁਰਜੀਤ ਸਿੰਘ ਜੱਜ, ਡਾ. ਸ਼ਾਮ ਸੁੰਦਰ ਦੀਪਤੀ ਅਤੇ ਰਮੇਸ਼ ਯਾਦਵ ਆਦਿ ਨੇ ਮਾਤ ਭਾਸ਼ਾ ਪੰਜਾਬੀ ਦੇ ਪ੍ਰਚਾਰ ਪਸਾਰ ਲਈ ਅਯੋਜਿਤ ਸੈਮੀਨਾਰ ਵਿੱਚ ਪੁੱਜੇ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੂੰ ਵੱਧ ਤੋ ਵੱਧ ਪੰਜਾਬੀ ਪੜਨ ਤੇ ਲਿਖਣ ਲਈ ਅਪੀਲ ਕੀਤੀ।ਸੈਮੀਨਾਰ ਵਿੱਚ ਸ਼ਾਮਲ ਹੋਏ ਵੱਖ-ਵੱਖ ਸਹਿਯੋਗੀ ਸਕੂਲਾਂ ਦੇ ਨੁਮਾਇੰਦਿਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਹਨਾਂ ਸਨਮਾਨਿਤ ਸ਼ਖਸ਼ੀਅਤਾਂ ਵਿੱਚ ਸ੍ਰੀਮਤੀ ਹਰਜਿੰਦਰ ਪਾਲ ਕੌਰ ਕੰਗ ਮੈਨੇਜਿੰਗ ਡਾਇਰੈਕਟਰ ਸ੍ਰੀ ਗੁਰੂ ਰਾਮ ਦਾਸ ਨਰਸਿੰਗ ਪੰਧੇਰ, ਸ੍ਰੀਮਤੀ ਹਰਜਿੰਦਰ ਕੌਰ ਕੋਆਰਡੀਨੇਟਰ ਡੀ.ਏ.ਵੀ ਇੰਟਰਨੈਸ਼ਨਲ ਸਕੂਲ, ਸ੍ਰੀਮਤੀ ਸੁਨੀਤਾ ਬਾਬੂ ਪ੍ਰਿੰਸੀਪਲ ਮਿਲੇਨੀਅਮ ਸਕੂਲ, ਸ੍ਰੀਮਤੀ ਨੀਰਾ ਸ਼ਰਮਾ ਪ੍ਰਿ੍ਰ੍ਰੰਸੀਪਲ ਡੀ.ਏ.ਵੀ ਪਬਲਿਕ ਸਕੂਲ, ਸਰਕਾਰੀ ਕਾਲਜ਼ (ਲੜਕੀਆਂ) ਤੋਂ ਪ੍ਰੋ: ਸਤਨਾਮ ਸਿੰਘ, ਡੀ.ਪੀ.ਐਸ ਸਕੂਲ ਤੋਂ ਸਤਿੰਦਰ ਸਿੰਘ ਓਠੀ, ਪ੍ਰਿੰ: ਨਿਰਮਲ ਸਿੰਘ ਛੇਹਰਟਾ ਅਤੇ ਹੋਰਨਾਂ ਨੂੰ ਪੰਜਾਬੀ ਭਾਸ਼ਾ `ਚ ਕੰਮ ਕਰਨ ਅਤੇ ਫੋਕਲੋਰ ਵਲੋਂ ਵੱਖ-ਵੱਖ ਵਿਸ਼ਿਆਂ ਬਾਰੇੇ ਕਰਵਾਏ ਗਏ ਕੌਮਾਤਰੀ ਪੱਧਰ ਦੇੇ ਪ੍ਰੋਗਰਾਮਾਂ ਵਿੱਚ ਸਹਿਯੋਗ ਦੇਣ ਲਈ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਸਕੂਲੀ ਬੱਚਿਆਂ ਦੇ ਰੰਗਾਰੰਗ, ਲੋਕ ਗਾਇਕੀ, ਭਾਸ਼ਨ ਲਿਖਤ ਕਲਾ ਮੁਕਾਬਲੇ ਕਰਵਾਏ ਗਏ ਅਤੇ ਅੱਵਲ ਆਏ ਬੱਚਿਆਂ ਨੂੰ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਆਏ ਮਹਿਮਾਨਾਂ ਦਾ ਪ੍ਰਧਾਨ ਰਮੇਸ਼ ਯਾਦਵ, ਸਤੀਸ਼ ਝੀਗਣ, ਰਾਜਿੰਦਰ ਸਿੰਘ ਰੂਬੀ ਅਟਾਰੀ, ਓਂਕਾਰ ਸਿੰਘ, ਅਵਤਾਰ ਸਿਘ, ਦਿਲਬਾਗ ਸਿੰਘ ਸਰਕਾਰੀਆ, ਰਣਜੀਵ ਸ਼ਰਮਾ, ਸਫ਼ਰੀ, ਪਟਵਾਰੀ ਹਰੀਸ਼ ਸਾਬਰੀ, ਹਰਜੀਤ ਸਿੰਘ ਸਰਕਾਰੀਆ ਨੇ ਧੰਨਵਾਦ ਕੀਤਾ।ਕਰਮਜੀਤ ਕੋਰ ਜੱਸਲ ਤੇ ਕਮਲਜੀਤ ਗਿੱਲ ਨੇ ਸਟੇਜ਼ ਸਕੱਤਰ ਦੀ ਸੇਵਾ ਨਿਭਾਈ ।ਵੱਖ ਵੱਖ ਮੁਕਾਬਲਿਆਂ ਦੌਰਾਨ ਧਰਮਿੰਦਰ ਅੋਲਖ, ਅਤਿੰਦਰ ਸੰਧੂ, ਬਲਵਿੰਦਰ ਕੌਰ, ਹਰਿੰਦਰ ਸੋਹਲ, ਸਤਨਾਮ ਸਿੰਘ ਗਿੱਲ, ਅਤੇ ਡਾ. ਰੁਪਿੰਦਰਪਾਲ ਨੇ ਜੱਜਾਂ ਦੀ ਭੂਮਿਕਾ ਬਾਖੂਬੀ ਨਿਭਾਈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply