ਭਿਖੀਵਿੰਡ, 23 ਫਰਵਰੀ (ਪੰਜਾਬ ਪੋਸਟ- ਗੁਰਪ੍ਰਤਾਪ ਸਿੰਘ ਜੱਜ)- ਸਥਾਨਕ ਕਸਬੇ ਦੇ ਰਾਧਾ ਕ੍ਰਿਸ਼ਨ ਮੰਦਰ ਵਲੋਂ ਸ਼ਿਵਰਾਤਰੀ ਦੇ ਸਬੰਧ ਵਿਚ ਕਸਬੇ ਦੇ ਚੋਹਾਂ ਸੜਕਾਂ `ਤੇ ਸੋਭਾ ਯਾਤਰਾ ਕੱਢੀ ਗਈ।
ਵੱਖ ਵੱਖ ਦੇਵੀ ਦੇਵਤਿਆਂ ਦੀਆਂ ਸਜਾਈਆਂ ਗਈਆਂ ਝਾਕੀਆਂ ਖਿਚ ਦਾ ਕੇਂਦਰ ਰਹੀਆਂ।ਸ਼ਿਵ ਭਗਤਾਂ ਨੇ ਜਿਥੇ ਪੂਰੀ ਸ਼ਰਧਾ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ, ਉਥੇ ਹੀ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ।ਮੰਦਿਰ ਦੇ ਪੁਜਾਰੀ ਪਾਲਾ ਰਾਮ ਨੇ ਕਿਹਾ ਕਿ ਅਜਿਹੇ ਸ਼ੁੱਭ ਦਿਹਾੜੇ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਨੇ ਤਾਂ ਜੋ ਭਾਈਚਾਰਕ ਸਾਂਝ ਬਣੀ ਰਹੇ।ਇਸ ਮੋਕੇ ਸਦਾ ਨੰਦ ਚੋਪੜਾ ਪੱਪੂ, ਪ੍ਰਧਾਨ ਸੰਤੋਖ ਸਿੰਘ ਤੋਂ ਇਲਾਵਾ ਵੱਡੀ ਗਿਣਤੀ `ਚ ਸ਼ਰਧਾਲੂ ਸੰਗਤ ਹਾਜਿਰ ਸੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media