ਫਾਜ਼ਿਲਕਾ, 23 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਭਾਰਤ ਪਾਕਿਸਤਾਨ ਸਰਹੱਦ ਦੀ ਅੰਤਰਰਾਸ਼ਟਰੀ ਸਾਦਕੀ ਚੌਕੀ ਦੇ ਪਾਰ ਪਾਕਿਸਤਾਨ ਸਰਹੱਦ `ਚ ਬਣੇ ਮੀਟਿੰਗ ਹਾਲ ਵਿਚ ਦੋਵਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਦੀ ਮਹੀਨੇਵਾਰ ਮੀਟਿੰਗ ਹੋਈ।
ਮੀਟਿੰਗ ਵਿਚ ਪਾਕਿਸਤਾਨ ਵੱਲੋਂ ਪਾਕ ਰੇਂਜ ਅਧਿਕਾਰੀ ਦੇ ਵਿੰਗ ਕਮਾਂਡਰ ਅਫ਼ਜਲ ਮਹਿਮੂਦ ਚੋਧਰੀ, ਨਾਸਿਰ ਮੁਹੰਮਦ ਅਤੇ ਹੋਰ ਅਧਿਕਾਰੀ ਜਹਾਂਗੀਰ ਖਾਂ, ਸਹਿਜਾਦ ਲਤੀਫ਼ ਨੇ ਹਿੱਸਾ ਲਿਆ।ਉਥੇ ਹੀ ਭਾਰਤ ਵੱਲੋਂ ਬੀਐਸਐਫ ਦੇ ਕਮਾਂਡੈਂਟ ਅਜੈ ਕੁਮਾਰ, ਆਰ.ਕੇ.ਬੋਹਰਾ, ਏ.ਕੇ ਸ਼ਰਮਾ, ਆਰ.ਕੇ ਡੋਗਰਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।ਪਾਕਿਸਤਾਨੀ ਅਧਿਕਾਰੀਆਂ ਨੇ ਬੀ.ਐਸ.ਐਫ ਦੇ ਅਧਿਕਾਰੀਆਂ ਦਾ ਪਾਕਿਸਤਾਨ ਸਰਹੱਦ ਵਿਚ ਸਵਾਗਤ ਕੀਤਾ। 
ਜਾਣਕਾਰੀ ਦਿੰਦੇ ਹੋਏ ਕਮਾਂਡੈਂਟ ਅਜੈ ਕੁਮਾਰ ਨੇ ਦੱਸਿਆ ਕਿ ਸਰਹੱਦ ਦੇ ਆਲੇ ਦੁਆਲੇ ਸੁਰੱਖਿਆ ਨੂੰ ਹੋਰ ਸਖ਼ਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਉਥੇ ਆਲੇ ਦੁਆਲੇ ਦੇ ਕਿਸਾਨਾਂ ਨੂੰ ਖੇਤੀ ਸਬੰਧੀ ਸਮੱਸਿਆਵਾਂ `ਤੇ ਵਿਚਾਰ ਰਖੇ ਗਏ।ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਆਪਸ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਦੀ ਗੱਲ ਕਹੀ ਅਤੇ ਹੋਰਨਾਂ ਗੱਲਾਂ ਤੇ ਵਿਚਾਰਾਂ ਹੋਈਆਂ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media