Thursday, October 1, 2026

ਮੰਗਾਂ ਨੂੰ ਲੈ ਕੇ ਆਰ. ਓ. ਪਲਾਂਟ ਵਰਕਰ ਯੂਨੀਅਨ ਦੀ ਹੜਤਾਲ ਜਾਰੀ

PPN180607

ਫਾਜਿਲਕਾ, 18  ਜੂਨ  (ਵਿਨੀਤ ਅਰੋੜਾ) –  ਆਰ. ਓ. ਪਲਾਂਟ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਫ਼ਾਜ਼ਿਲਕਾ ਮੂਹਰੇ ਜਾਰੀ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਅੱਜ ੧੦ਵੇਂ ਦਿਨ ‘ਚ ਦਾਖ਼ਲ ਹੋ ਗਈ। ਅੱਜ ਭੁੱਖ ਹੜਤਾਲ ‘ਤੇ ਯੂਨੀਅਨ ਦੇ ਆਗੂ ਵਿਸ਼ਨੂੰ ਕੁਮਾਰ ਤਾਜਾ ਪੱਟੀ ਸਕੱਤਰ, ਰਜਨੀਸ਼ ਕੁਮਾਰ ਗੰਦਾਡੋਬ, ਵਾਇਸ ਪ੍ਰਧਾਨ ਰਾਜ ਕੁਮਾਰ ਸਾਬੂਆਣਾ ਨੂੰ ਹਾਰ ਪਵਾ ਕੇ ਬਿਠਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਘੁਵੀਰ ਸਾਗਰ ਗੋਬਿੰਦਗੜ੍ਹ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਜਲਦ ਮੰਨ ਕੇ ਇਸ ਸੰਘਰਸ਼ ਨੂੰ ਖ਼ਤਮ ਕੀਤਾ ਜਾਵੇ ਅਤੇ ਡੀ.ਸੀ. ਰੇਟਾਂ ‘ਤੇ ਨਿਰਧਾਰਿਤ ਮਾਨ ਭੱਤਾ ਦਿੱਤਾ ਜਾਵੇ। ਇਸ ਮੌਕੇ ਜਗਮਾਲ ਸਿੰਘ, ਰਾਕੇਸ਼ ਕੁਮਾਰ ਖ਼ਜ਼ਾਨਚੀ, ਟੇਕ ਸਿੰਘ, ਮਹੇਸ਼ ਕੁਮਾਰ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply