Friday, April 17, 2026

ਵਿਦਿਆਰਥੀਆਂ ਵਿਚ ਸਲਾਨਾ ਖੇਡ ਮੁਕਾਬਲਿਆਂ ਦਾ ਅਯੋਜਨ ਕੀਤਾ

ਫਾਜ਼ਿਲਕਾ, 25 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਗਲੋਰੀਅਸ ਪਬਲਿਕ ਸਕੂਲ ਵਿਚ ਸਲਾਨਾ ਖੇਡ ਮੁਕਾਬਲਿਆਂ ਦਾ ਅਯੋਜਨ ਕੀਤਾ ਗਿਆ।ਜਿਨ੍ਹਾਂ ਦੀ ਸ਼ੁਰੂਆਤ ਸਕੂਲ ਦੇ ਚੇਅਰਮੇਨਦੇਸ ਰਾਜ ਹਾਂਡਾ ਅਤੇ ਸੋਨਮ ਕੰਬੋਜ, ਸ਼ੀਨਮ ਕੰਬੋਜ ਅਤੇ ਪ੍ਰਿੰਸੀਪਲ ਨੀਰਜ਼ ਅਨੇਜ ਨੇ ਮਸ਼ਾਲ ਜਗਾਕੇ ਕੀਤੀ।ਸਕੂਲੀ ਵਿਦਿਆਰਥੀਆਂ ਨੂੰ ਖੇਡਾਂ ਵਿਚ ਪੂਰੀ ਇਮਾਨਦਾਰੀ ਨਾਲ ਹਿੱਸਾ ਲੈਣ ਲਈ ਸਹੁੰ ਚੁੱਕਵਾਈ ਗਈ।PPN2502201712ਇਸ ਤੋਂ ਇਲਾਵਾ ਪ੍ਰਿੰਸੀਪਲ ਨੀਰਜ਼ ਅਨੇਜਾ  ਨੇ ਬੱਚਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦੇਕੇ ਖੇਡਾਂ ਸ਼ੁਰੂ ਕਰਵਾਈਆਂ। ਮੁਕਾਬਲਿਆਂ ਦੌਰਾਨ ਸਭ ਤੋਂ ਪਹਿਲਾਂ ਡੀਪੀ ਅਸ਼ਵਨੀ ਕੁਮਾਰ ਨੇ ਵਿਦਿਆਰਥੀਆਂ ਵਿਚ ਮਾਰਚ ਪਾਸਟ ਕਰਵਾਇਆ, ਕੇ.ਜੀ ਵਿੰਗ ਦੇ ਨਰਸਰੀ ਜਮਾਤ ਦੇ ਬੱਚਿਆਂ ਨੇ ਫਰੋਗ ਰੇਸ ਵਿਚ ਹਿੱਸਾ ਲਿਆ। ਜਿਸ ਵਿਚ ਸੁਰਿੰਦਰ, ਜੈਸਮਿਨ, ਰਾਜ ਰਾਣੀ, ਜੈਸਮਿਨ ਕੌਰ, ਸੰਜਨਾ, ਮਨਜੋਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇੇ ਤੀਜਾ ਸਥਾਨ ਪ੍ਰਾਪਤ ਕੀਤਾ। ਨਰਸਰੀ ਜਮਾਤ ਦੇ ਲੜਕਿਆਂ ਵਿਚ ਜਸਪ੍ਰੀਤ, ਮਾਨਵ, ਸੁਸ਼ੀਲ, ਰੋਹਿਤ, ਕਮਲਦੀਪ, ਅਭੀਜੋਤ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਤ ਕੀਤਾ। ਐਲਕੇਜੀ ਅਤੇ ਯੂਕੇਜੀ ਜਮਾਤ ਦੇ ਬੱਚਿਆ ਨੇ 20 ਅਤੇ 50 ਮੀਟਰ ਰੇਸ ਵਿਚ ਹਿੱਸਾ ਲਿਆ। ਜਿਸ ਵਿਚ ਜੈਸਮਿਨ, ਸੁਖਪ੍ਰੀਤ, ਸੀਆ, ਅਸ਼ਮੀਤ, ਚਕਸ਼, ਰੂਪਸ਼, ਤਮਨਾ, ਗੁਰਲੀਨ, ਕੀਰਤ, ਪਾਰਸ, ਗੁਰਸਹਿਤ, ਮਨਪ੍ਰੀਤ, ਸੁਨੈਨਾ, ਪਲਕ, ਹਰਸਿਮਰਤ, ਗੋਵਿਸ਼, ਸਹਿਤ, ਦਕਸ਼ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।PPN2502201713
ਰਸਾਕਸੀ ਮੁਕਾਬਲੇ ਵਿਚ ਯੂਕੇਜੀ ਜਮਾਤ ਦੇ ਬੱਚਿਆਂ ਨੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਪਹਿਲੀ ਜਮਾਤ ਤੋਂ 8ਵੀਂ ਜਮਾਤ ਤੱਕ ਦੇ ਬੱਚਿਆਂ ਨੇ ਲਾਂਗ ਜੰਪ, ਹਾਈ ਜੰਪ, 50, 400 ਅਤੇ 800 ਮੀਟਰ ਦੋੜ ਵਿਚ ਹਿੱਸਾ ਲਿਆ। ਜਿਸ ਵਿਚ ਸਾਹਿਬਜੀਤ, ਸਾਂਚੂ, ਗੁਰਲੀਨ, ਸ਼ਵਨ, ਲਵਜਿੰਦਰ ਅਤੇ ਹਨੀ ਨੇ ਕ੍ਰਮਪਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 (400 ਮੀਟਰ) ਦੋੜ ਵਿਚ ਸਾਜੀਆ ਜਮਾਤ 6ਵੀਂ, ਰਾਜਵਿੰਦਰ, ਸਾਜਿਆ, ਅਜੈ, ਅਨਮੋਲ ਅਤੇ ਅਨਮੋਲ ਜਮਾਤ 5ਵੀਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਮਹਿਮਾਨਾਂ ਅਤੇ ਸਕੂਲ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply