ਪੱਟੀ, 25 ਫਰਵਰੀ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ)- ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਡ ਸੁਸਾਇਟੀ ਪੱਟੀ ਸਮੇਂ ਤੇ ਲੋੜਵੰਦਾ ਦੇ ਇਲਾਜ ਲਈ ਆਰਥਿਕ ਮਦਦ ਕਰਦੀ ਰਹਿੰਦੀ ਹੈ। ਇਸੇ ਲੜੀ ਤਹਿਤ ਨਿਕਿਤਾ ਨਾਮ ਦੀ 13 ਸਾਲਾ ਦੀ ਬੱਚੀ ਜੋ ਕਿ ਪੀ ਜੀ ਆਈ ਚੰਡੀਗੜ ਵਿੱਖੇ ਜੇਰੇ ਇਲਾਜ ਹੈ ਸੁਸਾਇਟੀ ਵੱਲੋ ਬੱਚੀ ਦੇ ਇਲਾਜ ਲਈ ਪਰਿਵਾਰਕ ਮੈਂਬਰਾ ਨੂੰ 5000/- ਰੂਪੈਂ ਦੀ ਮਦਦ ਕੀਤੀ ਗਈ। 
ਇਸ ਮੋਕੇ ਸੁਸਾਇਟੀ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਕਿਹਾ ਕਿ ਸੁਸਾਇਟੀ ਬਿਨ੍ਹਾਂ ਕਿਸੇ ਭੇਦ -ਭਾਵ ਤੋ ਸਮਾਜਿਕ ਸੇਵਾ ਦੇ ਕਾਰਜਾ ਵਿੱਚ ਆਪਣਾ ਯੋਗਦਾਨ ਪਾਉਦੀ ਆ ਰਹੀ ਹੈ ਉਹਨਾਂ ਕਿਹਾ ਜੇ ਕੁਦਰਤ ਨੇ ਸਾਨੂੰ ਇਸ ਯੋਗ ਬਣਾਇਆ ਹੈ ਕਿ ਅਸੀ ਕਿਸੇ ਦੇ ਕੰਮ ਆ ਸਕਦੇ ਹਾ ਤਾਂ ਸਾਡਾ ਵੀ ਫਰਜ ਬਣਦਾ ਹੈ ਕਿ ਅਸੀ ਕਿਸੇ ਲੋੜਵੰਦ ਦੀ ਮਦਦ ਕਰਕੇ ਕੁਦਰਤ ਦਾ ਸੁਕਰਾਨਾ ਕਰੀਏ। ਇਸ ਮੋਕੇ ਤੇ ਉਹਨਾ ਨਾਲ ਪ੍ਰਿੰਸੀਪਲ ਜਸਬੀਰ ਕੌਰ, ਅਰਸ਼ਦੀਪ ਸਿੰਘ ਭਾਟੀਆ, ਪ੍ਰਮਿੰਦਰ ਸਿੰਘ ਅਰੋੜਾ, ਯਸ਼ਪਾਲ ਸਿੰਘ, ਦਵਿੰਦਰ ਕੁਮਾਰ, ਗੋਰਵ ਪਾਠਕ, ਨਵਰੂਪ ਪਨਗੋਟਾ, ਸੰਜੀਵ ਸੂਦ, ਰਿਸ਼ੀ ਜੈਨ ਸ਼ਮਸ਼ੇਰ ਸਿੰਘ ਆਦਿ ਹਾਜਰ ਸਨ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media