ਭਿਖੀਵਿੰਡ, 27 ਫਰਵਰੀ (ਗੁਰਪ੍ਰਤਾਪ ਸਿੰਘ ਜੱਜ, ਕੁਲਵਿੰਦਰ ਕੰਬੋਕੇ)- ਮਹਾਕਵੀ ਭਾਈ ਸੰਤੋਖ ਸਿੰਘ ਜੀ ਸੇਵਾ ਸੰਭਾਲ ਸੰਸਥਾ (ਰਜਿ:) ਤਰਨਤਾਰਨ ਦੇ ਮੁਖੀ ਭਾਈ ਬਲਵਿੰਦਰ ਸਿੰਘ ਧਰਮ ਪਚਾਰ ਕਮੇਟੀ ਦੇ ਭਾਈ ਜਸਬੀਰ ਸਿੰਘ ਖਾਲਸਾ, ਸ੍ਰੀ ਗੁਰੂ ਗਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੱਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਿਖੀਵਿੰਡ ਦੇ ਸਿੰਘਾਂ ਨੇ ਸਾਝੇ ਤੋਰ ‘ਤੇ ਉਪਰਾਲਾ ਕਰਦਿਆਂ ਪਿੰਡ ਮਾੜੀ ਮੇਘਾ, ਡੱਲ ਡਲੀਰੀ, ਮਾੜੀ ਕੰਬੋਕੇ, ਮਾੜੀ ਉਧੋਕੇ, ਮਾੜੀ ਗੋੜ ਸਿੰਘ ਆਦਿ ਵੱਖ-ਵੱਖ ਪਿੰਡਾਂ ਦੇ ਗੁਰਦੁਵਾਰਿਆਂ ਤੋ ਬਿਰਧ ਗੁਟਕਾ ਸਹਿਬ ਤੇ ਹੋਰ ਧਾਰਮਿਕ ਲਿਟਰੇਚਰ ਗੋਇਦਵਾਲ ਸਾਹਿਬ ਪਹੁੰਚਾਏ ਗਏ।
ਇਸ ਮੋਕੇ ਗੱਲਬਾਤ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸੇਵਾਦਾਰ ਭਾਈ ਜਸਬੀਰ ਸਿੰਘ ਖਾਲਸਾ ਨੇ ਕਿਹਾ ਕਿ ਉਹ ਹਲਕੇ ਦੇ ਸਮੂਹ ਪਿੰਡਾਂ ਦੇ ਗੁਰਦੁਆਰਾ ਸਹਿਬ ਦੇ ਸੇਵਾਦਾਰਾਂ, ਗਰੰਥੀ ਸਿੰਘਾ ਨੂੰ ਅਪੀਲ ਕਰਦੇ ਹਨ ਕਿ ਉਹ ਕੋਈ ਵੀ ਗੁਰੂ ਘਰ ਨੂੰ ਸੰੁਝਾ ਨਾ ਛੱਡ ਕੇ ਜਾਣ ਜੇ ਜਰੂਰੀ ਜਾਣਾ ਪੈ ਜਾਵੇ ਤਾਂ ਗੁਰਦੁਆਰਾ ਸਾਹਿਬ ਨੂੰ ਜਿੰਦਰਾ ਲਾ ਕੇ ਜਾਣ ਤਾਂ ਜੋ ਕੋਈ ਵੀ ਸਰਾਰਤੀ ਅਨਸਰ ਗੁਰੂ ਮਹਾਰਾਜ ਦੀ ਬੇਅਦਬੀ ਨਾ ਕਰ ਸਕੇ। ਉਨਾਂ ਇਹ ਅਪੀਲ ਵੀ ਕੀਤੀ ਗ੍ਰੰਥੀ ਸਿੰਘ ਆਪੋ ਆਪਣੇ ਪਿੰਡਾਂ ਵਿਚ ਅਨਾਉਸਮੈਟ ਕਰਕੇ ਸਮੂਹ ਸੰਗਤਾ ਨੂੰ ਬਿਰਧ ਗੁਟਕਾ ਸਾਹਿਬ ਗੁਰਦੁਆਰਾ ਸਾਹਿਬ ਪਹੰੁਚਾਉਣ ਲਈ ਕਹਿਣ ਤਾਂ ਜੋ ਕੋਈ ਡਰਦਾ ਹੋਇਆ ਅਣਜਾਨੇ ਵਿਚ ਗੁਟਕਾ ਸਾਹਿਬ ਨੂੰ ਗਲੀ ਨਹਿਰ ਜਾਂ ਛਪੜਾਂ ਆਦਿ ਵਿੱਚ ਸੁੱਟ ਕੇ ਬੇਅਦਬੀ ਨਾ ਕਰੇ । ਉਹਨਾ ਗੁਰਦੁਆਰਾ ਕਮੇਟੀ ਨੂੰ ਕਿਹਾ ਕਿ ਉਹ ਬਿਨਾ ਜਾਣ ਪਹਿਚਾਨ ਦੇ ਕਿਸੇ ਨੂੰ ਗੁਟਕਾ ਸਹਿਬ ਜਾਂ ਧਾਰਮਿਕ ਲਿਟਰੇਚਰ ਨਾ ਦੇਣ।ਇਸ ਮੋਕੇ ਭਾਈ ਅਵਤਾਰ ਸਿੰਘ ਧਾਲੀਵਾਲ, ਭਾਈ ਸਤਨਾਮ ਸਿੰਘ ਠੱਕਰਪੁਰਾ, ਭਾਈ ਦਿਲਬਾਗ ਸਿੰਘ ਕਥਾਵਾਚਕ, ਪਲਵਿੰਦਰ ਸਿੰਘ ਆਸਲ, ਭਾਈ ਹਰਪ੍ਰੀਤ ਸਿੰਘ ਪੱਟੀ, ਰਮਨੀਕ ਸਿੰਘ ਭਗਵਾਨਪੁਰਾ ਆਦਿ ਹਾਜ਼ਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media