ਕੇਂਦਰੀ ਸਭਾ ਵੱਲੋਂ ਜਨਰਲ ਇਜਲਾਸ ਮਈ ਵਿੱਚ ਕਰਨ ਦਾ ਫ਼ੈਸਲਾ
ਧੂਰੀ, 27 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਵੱਲੋਂ ਸਭਾ ਦਾ ਦੋ ਸਾਲਾਂ ਜਨਰਲ ਇਜਲਾਸ ਮਈ ਮਹੀਨੇ ਵਿੱਚ ਦੁਆਬੇ ਦੀ ਧਰਤੀ ਫਿਲੌਰ ਵਿਖੇ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਹ ਫ਼ੈਸਲਾ ਪ੍ਰਗਤੀ ਕਲਾ ਕੇਂਦਰ ਲਾਂਦੜਾ ਅਤੇ ਦੁਆਬੇ ਦੇ ਲੇਖਕ ਸਭਾਵਾਂ ਦੀ ਪਹਿਲਕਦਮੀ ਤੇ ਲਿਆ ਗਿਆ। ਇਹ ਫੈਸਲਾ ਮਿਤੀ 26.02.2017 ਨੂੰ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਡਾ. ਤੇਜਵੰਤ ਮਾਨ ਜੀ ਦੀ ਅਗਵਾਈ ਹੇਠ ਹੋਈ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ।ਸਭਾ ਵੱਲੋਂ ਸ੍ਰੀ ਚਰਨ ਕੌਸ਼ਲ ਬਰਨਾਲਾ ਦੀ ਹੋਈ ਬੇਵੱਕਤੀ ਮੌਤ ’ਤੇ ਸ਼ਰਧਾ ਸੁਮਨ ਭੇਟ ਕੀਤੇ ਗਏ।ਕੇਂਦਰੀ ਸਭਾ ਦੀ ਆਗੂ ਟੀਮ ਵੱਲੋਂ ਕਰਤਾਰ ਸਿੰਘ ਠੁੱਲੀਵਾਲ ਦੁਆਰਾ ਪਵਨ ਹਰਚੰਦਪੁਰੀ ਨੂੰ ਕੀਤੇ ਇੱਕ ਸੌ ਪੰਜ ਸੁਆਲਾਂ ਦੀ ਲੰਮੀ ਮੁਲਾਕਾਤ ਵਾਲੀ ਪੁਸਤਕ ‘ਪਗਡੰਡੀ ਤੋਂ ਬਣਦਾ ਰਾਹ’ ਲੋਕ ਅਰਪਣ ਕੀਤੀ ਗਈ। ਪੰਜਾਬੀ ਭਾਸ਼ਾ ਲਈ ਚੰਡੀਗੜ੍ਹ ਦੀਆਂ ਜੱਥੇਬੰਦੀਆਂ ਵੱਲੋਂ ਬੀਤੇ ਦਿਨੀਂ ਕੀਤੇ ਸੰਘਰਸ਼ ਇਸ ਸਭਾ ਦੇ ਚਾਲੀ ਦੇ ਕਰੀਬ ਮੈਂਬਰ ਸ਼ਾਮਲ ਹੋਏ, ਜਿੰਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਗ੍ਰਿਫਤਾਰੀਆਂ ਵੀ ਦਿੱਤੀਆਂ। ਕੇਂਦਰੀ ਸਭਾ ਵੱਲੋਂ ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਜਾਰੀ ਰੱਖਣ ਦਾ ਫ਼ੈਸਲਾ ਵੀ ਕੀਤਾ ਗਿਆ। ਇਸ ਉਪਰੰਤ ਵੱਖ-ਵੱਖ ਏਜੰਡਿਆਂ ਤੇ ਵਿਚਾਰ ਚਰਚਾ ਵਿੱਚ ਇਜਲਾਸ ਦੀ ਤਿਆਰੀ ਲਈ ਜਨਰਲ ਸਕੱਤਰ ਦੀ ਰਿਪੋਰਟ ਅਤੇ ਮੈਂਬਰਸ਼ਿਪ ਸੂਚੀ ਲਈ ਸਾਰੀਆਂ ਸਭਾਵਾਂ ਤੋਂ ਉਹਨ੍ਹਾਂ ਦੀਆਂ ਰਿਪੋਰਟਾਂ, ਮੈਂਬਰਸ਼ਿਪ ਸੂਚੀਆਂ, ਮੈਂਬਰਸ਼ਿਪ ਫੀਸ ਅਤੇ ਸਹਾਇਤਾ ਦੀ ਮੰਗ ਕੀਤੀ ਗਈ। ਦਸ ਤੋਂ ਉੱਪਰ ਸਭਾਵਾਂ ਵੱਲੋਂ ਸਮੇਂ ਸਮੇਂ ਸਿਰ ਇਸਤੇ ਅਮਲ ਵੀ ਕੀਤਾ ਗਿਆ। ਬਹਿਸ ਵਿੱਚ ਸਥਾਨਕ ਸਭਾਵਾਂ ਨੂੰ ਤਕੜੀਆਂ ਤੇ ਕਾਰਜਸ਼ੀਲ ਲਈ ਫ਼ੈਸਲੇ ਵੀ ਕੀਤੇ ਗਏ। ਕਈ ਨਵੀਆਂ ਸਭਾਵਾਂ ਨੂੰ ਸਭਾ ਵਿੱਚ ਸ਼ਾਮਲ ਕੀਤਾ ਗਿਆ। ਨਵੀਂ ਮੈਂਬਰਸ਼ਿਪ ਸਭਾਵਾਂ ਤੇ ਸੰਗਠਨ ਦੇ ਕੰਮ ਨੂੰ ਗੰਭੀਰਤਾ ਨਾਲ ਲੈਣ ਦਾ ਸਾਰੀ ਆਗੂ ਟੀਮ ਨੇ ਅਹਿਦ ਕੀਤਾ। ਪੰਜਾਬ ਸਮੇਤ ਸਮੁੱਚੇ ਭਾਰਤ ਅੰਦਰ ਪੰਜਾਬੀ ਭਾਸ਼ਾ ਦੀ ਸਥਿਤੀ ਤੇ ਵਿਚਾਰਾਂ ਕੀਤੀਆਂ ਗਈਆਂ।
ਇਸ ਵਿਚਾਰ ਚਰਚਾ ਵਿੱਚ ਸਭਾ ਦੇ ਮੀਤ ਪ੍ਰਧਾਨ ਸਰਵ ਸ੍ਰੀ ਸੰਧੂ ਵਰਿਆਣਵੀ, ਭੂਪਿੰਦਰ ਜਗਰਾਓਂ, ਜੋਗਿੰਦਰ ਸਿੰਘ ਨਿਰਾਲਾ, ਬੰਤ ਸਿੰਘ ਚੱਠਾ ਅਤੇ ਇਕਬਾਲ ਘਾਰੂ ਫਰੀਦਕੋਟ ਵੀ ਸ਼ਾਮਲ ਹੋਏ। ਸਕੱਤਰਾਂ ਵਿੱਚ ਸਰਵ ਸ੍ਰੀ ਰਾਜਿੰਦਰ ਪ੍ਰਦੇਸੀ ਜਲੰਧਰ, ਨਰਿੰਦਰ ਸ਼ਰਮਾ ਮੋਗਾ, ਅਵਤਾਰ ਸਿੰਘ ਧਮੋਟ, ਨਿਰਪਾਲ ਸਿੰਘ ਬਠਿੰਡਾ, ਗੁਲਜ਼ਾਰ ਸਿੰਘ ਸ਼ੌਂਕੀ ਅਤੇ ਭੈਣ ਅਰਵਿੰਦਰ ਕੌਰ ਕਾਕੜਾ ਨੇ ਬਹਿਸ ਵਿੱਚ ਸ਼ਮੂਲੀਅਤ ਕੀਤੀ। ਇਸਤੋਂ ਇਲਾਵਾ ਕਾਰਜਕਾਰਨੀ ਦੇ ਮੈਂਬਰਾਂ ਵਿੱਚ ਸਰਵ ਸ੍ਰੀ ਡਾ. ਹਰਜੀਤ ਸਿੰਘ ਸੱਧਰ, ਗੁਰਚਰਨ ਸਿੰਘ ਦਿਲਬਰ ਸ਼ੇਰਪੁਰ, ਹਾਕਮ ਸਿੰਘ ਗਾਲਿਬ, ਜਗਦੇਵ ਸਿੰਘ ਕਲਸੀ ਰਾਏਕੋਟ, ਇਪਟਾ ਪ੍ਰਧਾਨ ਸੋਢੀ ਰਾਣਾਂ ਜੀ, ਮਹਿੰਦਰਪਾਲ ਭੱਠਲ ਧਨੌਲਾ, ਮੱਖਣ ਕ੍ਰਾਂਤੀ ਲਾਂਦੜਾ, ਡਾ. ਭਗਵੰਤ ਸਿੰਘ ਮੰਗਵਾਲ, ਜੈ ਰਾਮ ਨਿਰਦੋਸ਼, ਸੁਖਦੇਵ ਸਿੰਘ ਔਲਖ, ਗੁਰਜੰਟ ਸਿੰਘ ਸੋਹਲ ਧਨੌਲਾ, ਅਸ਼ੋਕ ਚੁਟਾਨੀ ਮੋਗਾ, ਸੁਰਿੰਦਰ ਸਿੰਘ ਰਾਜਪੂਤ ਧੂਰੀ, ਕੁਲਵੰਤ ਿਿਸੰਘ ਸਰਾਂ ਮੋਗਾ, ਪ੍ਰੋ: ਜੰਗਪਾਲ ਸਿੰਘ ਕੋਟਕਪੁਰਾ, ਬਿੱਕਰ ਸਿੰਘ ਆਜ਼ਾਦ ਫਰੀਦਕੋਟ, ਜੰਗੀਰ ਸਿੰਘ ਰਤਨ ਸੁਨਾਮ, ਭੈਣ ਹਰਜਿੰਦਰ ਕੌਰ ਰਾਜਪੁਰਾ,ਅਵਤਾਰ ਸਿੰਘ ਸੰਧੂ ਨਵਾਂ ਸ਼ਹਿਰ ਅਤੇ ਕਰਤਾਰ ਸਿੰਘ ਠੁੱਲੀਵਾਲ ਨੇ ਭਾਗ ਲਿਆ। ਇਸ ਉਪਰੰਤ ਹੋਏ ਦਰਬਾਰ ਵਿੱਚ ਕੁੱਲ ਉਪਰੋਕਤ ਤੋਂ ਇਲਾਵਾ ਗੁਰਜੀਤ ਸਿੰਘ ਜਹਾਂਗੀਰ, ਵੈਦ ਬੰਤ ਸਿੰਘ ਸਾਰੋਂ, ਡਾ. ਰਾਜਿੰਦਰਪਾਲ, ਵਿਜੇ ਕੁਮਾਰ ਬਿੱਟੂ, ਜਸਵੀਰ ਸਿੰਘ ਸੁਨਾਮ, ਅਮਰ ਗਰਗ ਕਲਮਦਾਨ, ਅੰਤਰਜੀਤ ਭੱਠਲ, ਰਾਮਪਾਲ ਸਿੰਘ ਢਿੱਲੋ, ਨਿਰੰਜਣ ਸਿੰਘ ਦੋਹਲਾ ਅਤੇ ਸੰਤ ਸਿੰਘ ਬੀਹਲਾ ਨੇ ਵੀ ਭਾਗ ਲਿਆ। ਸਟੇਜ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਸ੍ਰੀ ਪਵਨ ਹਰਚੰਦਪੁਰੀ ਨੇ ਬਾਖੂਬੀ ਨਿਭਾਈ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media