Wednesday, March 25, 2026

ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਨੇ 81ਵੀਂ ਤ੍ਰਿਮੂਰਤੀ ਸ਼ਿਵ ਜੈਯੰਤੀ ਮਨਾਈ

ਸ਼ਿਵਲਿੰਗ ਦਾ ਸ਼ਾਬਦਿਕ ਅਰਥ “ਕਲਿਆਣਕਾਰੀ ਪ੍ਰਮਾਤਮਾ ਦੀ ਮੂਰਤੀ” – ਬੀ.ਕੇ.ਅਨੀਤਾ
ਧੂਰੀ, 27 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਬੀਤੀ ਸ਼ਾਮ ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਧੂਰੀ ਵੱਲੋਂ 81ਵੀਂ ਤ੍ਰਿਮੂਰਤੀ ਸ਼ਿਵ ਜੈਯੰਤੀ ਉਤਸਵ ਦੇ ਸਬੰਧ ਵਿੱਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਦੀ ਸੀਨੀਅਰ ਰਾਜਯੋਗ ਟੀਚਰ ਬੀ.ਕੇ. ਅਨੀਤਾ ਭੈਣ ਨੇ ਮਹਾਂਸ਼ਿਵਰਾਤਰੀ ਉਤਸਵ ਮਨਾਉਣ ਸਬੰਧੀ ਤੱਥਾਂ ਦੇ ਅਧਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਵ ਭਾਵ ਕਲਿਆਣਕਾਰੀ ਨਾਮ ਪ੍ਰਮਾਤਮਾ ਹੈ ਕਿਉਂਕਿ ਉਹ ਧਰਮਗਲਾਨੀ ਦੇ ਸਮੇਂ ਜਦੋਂ ਸਾਰੀਆਂ ਮਨੁੱਖੀ ਆਤਮਾਵਾਂ ਪੰਜ ਵਿਸ਼ੇ-ਵਿਕਾਰਾਂ ਦੇ ਕਾਰਨ ਦੁੱਖੀ, ਅਸ਼ਾਂਤ, ਪਤਿਤ ਅਤੇ ਭ੍ਰਿਸ਼ਟਾਚਾਰੀ ਬਣ ਜਾਂਦੀਆਂ ਹਨ, ਤਾਂ ਉਹਨਾਂ ਨੂੰ ਮੁੜ ਪਾਵਨ-ਪਵਿੱਤਰ ਅਤੇ ਇੱਕਰਸ ਬਨਾਉਣ ਦਾ ਕਲਿਆਣਕਾਰੀ ਕਰਤੱਵ ਕਰਦੀਆਂ ਹਨ।PPN2702201714 ਪ੍ਰਮਾਤਮਾ ਸ਼ਿਵ ਅਵਤਾਰ ਲੈ ਕੇ ਆਪਣੇ ਗਿਆਨ, ਯੋਗ ਅਤੇ ਪਵਿੱਤਰਤਾ ਰਾਹੀਂ ਆਤਮਾਵਾਂ ਅੰਦਰ ਅਧਿਆਤਮਕ ਜਾਗਰੂਤੀ ਉਤਪੰਨ ਕਰਦੇ ਹਨ। ਇਸੇ ਮਹੱਤਵ ਦੇ ਕਾਰਨ ਸ਼ਰਧਾਲੂ ਸ਼ਿਵਰਾਤਰੀ ਵਾਲੇ ਦਿਨ-ਰਾਤ ਜਾਗਦੇ ਹਨ।ਉਹਨਾਂ ਦੱਸਿਆ ਕਿ ਸੰਸਾਰ ਵਿੱਚ ਸਭ ਤੋਂ ਵੱਧ ਪੂਜੀ ਜਾਣ ਵਾਲੀ ਇੱਕੋ-ਇੱਕ ਮੂਰਤੀ ਸ਼ਿਵਲਿੰਗ ਹੀ ਹੈ। ਵਿਸ਼ਵ ਭਰ ਵਿੱਚ ਸ਼ਾਇਦ ਹੀ ਕੋਈ ਐਸਾ ਦੇਸ਼ ਹੋਵੇਗਾ, ਜਿੱਥੇ ਸ਼ਿਵਲਿੰਗ ਦੀ ਪੂਜਾ ਨਾ ਹੋਈ ਹੋਵੇ ।ਸ਼ਿਵ ਦਾ ਸ਼ਾਬਦਿਕ ਅਰਥ ਹੈ “ਕਲਿਆਣਕਾਰੀ ਬੀਜ ਰੂਪ ਪ੍ਰਮਾਤਮਾ” ਅਤੇ ਲਿੰਗ ਦਾ ਅਰਥ “ਪ੍ਰਤਿਮਾ (ਮੂਰਤੀ)” ।ਇੰਝ ਸ਼ਿਵਲਿੰਗ ਦਾ ਅਰਥ ਹੋਇਆ “ਕਲਿਆਣਕਾਰੀ ਪ੍ਰਮਾਤਮਾ ਦੀ ਮੂਰਤੀ”। ਅਨੀਤਾ ਭੈਣ ਜੀ ਨੇ ਸ਼ਿਵ ਦੇ ਬਾਰੇ ਗਲਤਫਹਿਮੀਆਂ ਬਾਰੇ ਵੀ ਵਿਸਥਾਰ ਨਾਲ ਚਰਚਾ ਕਰਦਿਆਂ ਕਿਹਾ ਕਿ ਇਹ ਕਥਾਵਾਂ ਦੁਆਪਰ ਅਤੇ ਕਲਯੁੱਗੀ ਲੇਖਕਾਂ ਦੀ ਕਲਪਨਾ `ਤੇ ਅਧਾਰਿਤ ਹਨ। ਉਹਨਾਂ ਨੇ ਪ੍ਰਮਾਤਮਾ ਦੀ ਸਹੀ ਪਹਿਚਾਣ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਬੁਡਲਾਢਾ ਤੋਂ ਆਈ ਰਾਜਯੋਗਨੀ ਬੀ.ਕੇ ਰਾਜਿੰਦਰ ਭੈਣ ਜੀ ਨੇ ਵੀ ਇਸ ਉਤਸਵ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਵੱਡਮੁੱਲੇ ਵਿਚਾਰ ਪੇਸ਼ ਕੀਤੇ। PPN2702201715
ਸਮਾਗਮ ਦੇ ਮੁੱਖ ਮਹਿਮਾਨ ਡਾ. ਏ.ਆਰ.ਸ਼ਰਮਾ. ਚੇਅਰਮੈਨ ਕਮ ਐਮ.ਡੀ ਏ.ਪੀ ਸੋਲਵੈਕਸ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦਾ ਇਹ ਸਮਾਗਮ ਮੇਰੀ ਜ਼ਿੰਦਗੀ ਵਿੱਚ ਹਮੇਸ਼ਾ ਪ੍ਰੇਰਣਾਦਾਇਕ ਰਹੇਗਾ। ਉਹਨਾਂ ਇਨਸਾਨ ਨੂੰ ਹਮੇਸ਼ਾ ਮਿਠਾਸ ਅਤੇ ਸ਼ਾਂਤ ਚਿੱਤ ਜੀਵਨ ਬਤੀਤ ਕਰਨ ਲਈ ਕਿਹਾ ਜਿਸ ਨਾਲ ਮਨੁੱਖ ਹਮੇਸ਼ਾ ਤੰਦਰੁਸਤ ਰਹਿ ਸਕਦਾ ਹੈ।ਇਸ ਮੌਕੇ ਨਗਰ ਕੌਂਸਲ ਧੂਰੀ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ ਨੇ ਕਿਹਾ ਕਿ ਇਸ ਬ੍ਰਹਮਕੁਮਾਰੀ ਆਸ਼ਰਮ ਤੋਂ ਸਾਨੂੰ ਸਦੀਵੀ ਸ਼ਾਂਤੀ ਦਾ ਸੁਨੇਹਾ ਮਿਲਦਾ ਹੈ। ਮੰਚ ਸੰਚਾਲਣ ਕਰਦਿਆਂ ਬ੍ਰਹਮਕੁਮਾਰੀ ਸੁਨੀਤਾ ਭੈਣ ਜੀ ਨੇ ਵੀ ਜਾਣਕਾਰੀ ਦਿੱਤੀ ਜਦਕਿ ਧੂਰੀ ਸ਼ਾਖਾ ਦੀ ਮੁਖੀ ਬੀ.ਕੇ. ਮੂਰਤੀ ਭੈਣ ਜੀ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਨ ਉਪਰੰਤ ਆਸ਼ਰਮ ਵਿੱਚ ਚੱਲ ਰਹੀਆਂ ਕਲਾਸਾਂ ਬਾਰੇ ਦੱਸਿਆ ਗਿਆ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply