Monday, November 2, 2026

ਐਚ.ਆਈ.ਵੀ.ਏਡਜ, ਨਸ਼ਿਆਂ ਤੋਂ ਪ੍ਰਹੇਜ ਤੇ ਖੂਨਦਾਨ ਪ੍ਰਤੀ ਜਾਗਰੂਕ ਰੈਲੀ ਆਯੋਜਿਤ

PPN2802201703ਬਠਿੰਡਾ, 28 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਐਸ.ਐਸ.ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜੇ ਦੇ ਰੈੱਡ ਰਿਬਨ ਕਲੱਬ ਦੁਆਰਾ ਇੱਕ ਰੈਲੀ ਦਾ ਆਯੋਜਿਨ ਕੀਤਾ ਗਿਆ। ਪ੍ਰਿੰਸੀਪਲ ਡਾ.ਰਾਜੇਸ਼ ਸਿੰਗਲਾ,ਸਟਾਫ ਮੈਂਬਰ ਅਤੇ ਰੈੱਡ ਰਿਬਨ ਕਲੱਬ ਦੇ ਮੈਂਬਰਾ ਦੁਆਰਾ ਰੈਲੀ ਨੂੰ ਹਰੀ ਝੰਡੀ ਦਿੱਤੀ ਗਈ। ਇਸ ਰੈਲੀ ਵਿੱਚ ਲੋਕਾਂ ਨੂੰ ਐਚ.ਆਈ.ਵੀ.ਏਡਜ, ਨਸ਼ਿਆਂ ਤੋਂ ਪ੍ਰਹੇਜ ਕਰਨ ਲਈ ਅਤੇ ਖੂਨਦਾਨ ਕਰਨ ਲਈ ਜਾਗਰੂਕ ਕੀਤਾ ਗਿਆ। ਇਹ ਰੈਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੋਨਿਆਣਾ ਮੰਡੀ ਤੋਂ ਸ਼ੁਰੂ ਹੋ ਕੇ ਗੋਨਿਆਣਾ ਦੇ ਹਨੂੰਮਾਨ ਮੰਦਿਰ ਪਹੁੰਚ ਕੇ ਸੰਪੂਰਨ ਕੀਤੀ ਗਈ। ਇਸ ਰੈਲੀ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਫਲੈਕਸਾਂ, ਪੋਸਟਰ ਅਤੇ ਨਾਅਰਿਆਂ ਦੀ ਵਰਤੋਂ ਨਾਲ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ। ਅੰਤ ’ਚ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਸਿੰਗਲਾ ਨੇ ਆਪਣੇ ਭਾਸ਼ਣ ਵਿੱਚ ਲੋਕਾਂ ਨੂੰ ਦੱਸਿਆ ਕਿ ਰੈੱਡ ਰਿਬਨ ਸੰਸਾਰ ਭਰ ਵਿੱਚ ਐਚ.ਆਈ.ਵੀ. ਰੋਗ ਨਾਲ ਪੀੜਤ ਲੋਕਾਂ ਦੀ ਸਹਾਇਤਾ ਅਤੇ ਜਾਗਰੂਕਤਾ ਦਾ ਚਿੰਨ੍ਹ ਹੈ। ਉਨ੍ਹਾਂ ਕਿਹਾ ਕਿ ਐਚ.ਆਈ.ਵੀ ’ਏਡਜ’ ਨੂੰ ਪੈਦਾ ਕਰਦਾ ਹੈ।ਜਿਹੜਾ ਕਿ ਮਨੁੱਖੀ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸਮੱਰਥਾ ਨੂੰ ਖਤਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਰੋਗ ਨੂੰ ਪੂਰੀ ਤਰ੍ਹਾਂ ਖਤਮ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਲਾਜ ਦੁਆਰਾ ਰੋਗ ਨੂੰ ਕੁੱਛ ਸਮੇਂ ਲਈ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਸਮੇਂ ਸਿਰ ਡਾਕਟਰੀ ਸਲਾਹ ਅਤੇ ਜਾਂਚ ਵੀ ਜਰੂਰੀ ਹੈ।ਪ੍ਰੋ.ਜਗਸੀਰ ਸਿੰਘ ਨੇ ਨਸ਼ਿਆ ਬਾਰੇ ਕਿਹਾ ਕਿ ਨਸ਼ੇ ਇਨਸਾਨ ਲਈ ਬਹੁਤ ਹੀ ਹਾਨੀਕਾਰਕ ਹਨ ਜੋ ਇਨਸਾਨ ਨੂੰ ਨਿਕੰਮਾ ਕਰਦੇ ਹਨ ਤੇ ਨਵੀਆਂ ਬਿਮਾਰੀਆਂ ਨੂੰ ਸਹੇੜਦੇ ਹੋਏ ਮੌਤ ਦਾ ਕਾਰਨ ਵੀ ਬਣਦੇ ਹਨ।ਨਸ਼ਿਆਂ ਦੀ ਸਭ ਤੋਂ ਮਾੜੀ ਅਲਾਮਤ ਇਹ ਹੈ ਕਿ ਇਹ ਸਮਾਜਿਕ ਅੱਤਿਆਚਾਰ ਦਾ ਕਾਰਨ ਬਣਦੇ ਹਨ।
ਕਲੱਬ ਦੇ ਮੈਂਬਰ ਵਿਦਿਆਰਥੀ ਸੰਦੀਪ ਕੁਮਾਰ ਅਤੇ ਸੁਰਜੀਤ ਸਿੰਘ ਨੇ ਖੂਨਦਾਨ ਮਹਾਂਦਾਨ ਦਾ ਪ੍ਰਸੰਗ ਦਿੰਦੇ ਹੋਏ ਇਸ ਦੀ ਮਹੱਤਤਾ ਬਾਰੇ ਦੱਸਿਆ ਕਿ ਖੂਨਦਾਨ ਮਹਾਨ ਦਾਨ ਹੈ।ਭਾਰਤ ਵਰਗੇ ਦੇਸ਼ ਵਿਚ ਜਿੱਥੇ ਲਗਾਤਾਰ ਐਕਸੀਡੈਂਟ ਤੇ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਕਰਕੇ ਮਰੀਜਾਂ ਲਈ ਖੂਨ ਦੀ ਬਹੁਤ ਘਾਟ ਹੋ ਜਾਂਦੀ ਹੈ।ਇਸ ਦਾ ਅਹਿਸਾਸ ਸਾਨੂੰ ਉਸ ਸਮੇਂ ਹੁੰਦਾ ਹੈ ਜਦੋਂ ਕਦੇ ਸਾਨੂੰ ਆਪ ਨੂੰ ਇਸ ਦੀ ਜ਼ਰੂਰਤ ਪੈਂਦੀ ਹੈ।ਇਸ ਲਈ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਨੌਜਵਾਨ ਖੂਨਦਾਨ ਲਈ ਅੱਗੇ ਆਉਣ ਤਾਂ ਕਿ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆ ਜਾ ਸਕਣ। ਐਸ.ਐਸ.ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼,ਭੋਖੜੇ ਦੇ ਰੈੱਡ ਰਿਬਨ ਕਲੱਬ ਦੁਆਰਾ ਹਰ ਸਾਲ ਇਹੋ ਜਿਹੀਆਂ ਗਤੀਵਿਧੀਆਂ ਅਕਸਰ ਹੀ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਸਮਾਜਿਕ ਵਿਸ਼ਿਆਂ ਬਾਰੇ ਲੋਕਾਂ ਨੂੰ ਸਹੀ ਸੇਧ ਦਿੱਤੀ ਜਾ ਸਕੇ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …

Leave a Reply