ਬਠਿੰਡਾ, 28 ਫਰਵਰੀ (ਅਵਤਾਰ ਸਿੰਘ ਕੈਂਥ/ਜਸ਼ਨਦੀਪ ਸਿੰਘ)- ਸੁਵਿਧਾ ਕਰਮਚਾਰੀਆਂ ਦੇ ਸੰਘਰਸ਼ ਨੂੰ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਗਵਰਨਰਸ ਰਿਫਾਰਮਸ ਵਿਭਾਗ ਦੇ ਡਾਇਰੈਕਟਰ ਵਲੋਂ ਲਗਾਤਾਰ ਇਸ ਸੰਘਰਸ਼ ਅਤੇ ਸੁਵਿਧਾ ਕਾਮਿਆਂ ਦੀ ਜਿੰਦਗੀ ਨੂੰ ਅਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਜਿਸ ਦੇ ਰੋਹ ਵਜੋਂ ਮੋਜੂਦਾ ਹਾਲਾਤਾਂ ਨਾਲ ਭਿੜਣ ਅਤੇ ਆਪਣੇ ਹੱਕ ਬਚਾਉਣ ਲਈ ਸੰਘਰਸ਼ ਦੀ ਨਵੀਂ ਰਣਨੀਤੀ ਉਲੀਕਣ ਲਈ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਵਲੋਂ ਪੰਜਾਬ ਦੀ ਰਾਜਧਾਨੀ ਦੇ ਸੈਕਟਰ-17 ਵਿਖੇ ਇੱਕ ਹੰਗਾਮੀ ਅਤੇ ਭਰਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬ ਦੇ ਸਮੂਹ 22 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਵਿੱਚ ਹੋਈਆਂ ਵਿਚਾਰਾਂ ਉਪਰੰਤ ਪ੍ਰੈੱਸ ਦੇ ਨਾਂ ਇੱਕ ਪੱਤਰ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਰਵਿੰਦਰ ਰਵੀ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਦੇ ਡਾਇਰੈਕਟਰ ਵਲੋਂ ਲਗਾਤਾਰ ਕੋਝੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ ਜੋ ਹੁਣ ਬਰਦਾਸ਼ਤ ਤੋਂ ਬਾਹਰ ਹੋ ਰਹੀਆਂ ਹਨ ਜਿਨ੍ਹਾਂ ਦੀ ਤਾਜਾ ਉਦਾਹਰਣ ਸਰਕਾਰ ਵਲੋਂ ਮੰਗੇ ਗਏ ਸੁਖਮਨੀ ਸੁਸਾਇਟੀ ਦੇ ਕਾਮਿਆਂ ਦੀਆਂ ਮੰਗੀਆਂ ਗਈਆਂ ਸੂਚੀਆਂ ਤੋਂ ਬਾਅਦ ਡਾਇਰੈਕਟਰ ਵਲੋਂ ਪੰਜਾਬ ਦੇ ਸਮੂਹ ਡੀਸੀਆਂ ਨੂੰ ਇੱਕ ਫਰਜ਼ੀ ਈ-ਮੇਲ ਰਾਹੀਂ ਬਾਰ-ਬਾਰ ਇਹ ਕਿਹਾ ਜਾਣਾ ਕਿ ਐਕਟ ਅਨੁਸਾਰ ਘੋਖਕੇ ਹੀ ਡਾਟਾ ਭੇਜਿਆ ਜਾਵੇ। ਜਦਕਿ ਸੁਵਿਧਾ ਕਰਮਚਾਰੀ ਐਕਟ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਪਰ ਡਾਇਰੈਕਟਰ ਵਲੋਂ ਡੀਸੀਆਂ ਤੇ ਸੂਚੀਆਂ ਨਿੱਲ ਭੇਜਣ ਦਾ ਦਬਾਅ ਬਣਾਇਆ ਜਾ ਰਿਹਾ ਹੈ, ਤੋਂ ਮਿਲਦੀ ਹੈ। ਜਦ ਵਿਭਾਗ ਦੀ ਇਸ ਕਾਰਵਾਈ ਦਾ ਸੁਵਿਧਾ ਕਾਮਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦਾ ਰੋਹ ਹੋਰ ਵੀ ਵੱਧ ਗਿਆ।
ਗੱਲਬਾਤ ਦੌਰਾਨ ਸੂਬਾ ਪ੍ਰਧਾਨ ਨੇ ਕਿਹਾ ਕਿ ਵਿਭਾਗ ਵਲੋਂ ਪੈਦਾ ਕੀਤੇ ਜਾ ਰਹੇ ਮੌਜੂਦਾ ਹਾਲਾਤਾਂ ਨਾਲ ਨਜਿਠਣ ਲਈ ਜ਼ਰੂਰੀ ਪੇਸ਼ਬੰਦੀਆਂ ਕਰ ਲਈਆਂ ਗਈਆਂ ਹਨ ਜਿਨ੍ਹਾਂ ਨੁੰ ਬਹੁਤ ਜਲਦ ਅਮਲੀ ਜਾਮਾ ਪਹਿਨਾਇਆ ਜਾਵੇਗਾ ਅਤੇ ਵਿਭਾਗ ਨੂੰ ਵੀ ਉਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।ਇਸ ਮੌਕੇ ਜਨਰਲ ਸਕੱਤਰ ਵਰਿੰਦਰ ਪਾਲ ਸਿੰਘ,ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਕੌਰ,ਮੀਤ ਪ੍ਰਧਾਨ ਜਸਵਿੰਦਰ ਸਿੰਘ,ਸਲਾਹਕਾਰ ਵਿਨੋਦ ਸਿੰਗਲਾ ਤੋਂ ਇਲਾਵਾ ਜਥੇਬੰਦੀ ਦੇ ਪ੍ਰਮੁੱਖ ਆਗੂ ਹਰਮੀਤ ਸਿੰਘ ਕਪੂਰਥਲਾ, ਚੰਨਪ੍ਰੀਤ ਪਟਿਆਲਾ, ਅੰਮ੍ਰਿਤਪਾਲ ਬਰਨਾਲਾ, ਅਭਿਸ਼ੇਕ ਕੋੜਾ ਫਰੀਦਕੋਟ ਆਦਿ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ
ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …
Punjab Post Daily Online Newspaper & Print Media