Monday, November 2, 2026

ਪਿਛਲੇ ਡੇਢ ਸਾਲ ਤੋਂ ਲਾਪਤਾ ਬੱਚਾ ਕੀਤਾ ਵਾਰਸਾਂ ਦੇ ਹਵਾਲੇ

ਬਠਿੰਡਾ, 28 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਬਠਿੰਡਾ ਮੈਡਮ ਰਵਨੀਤ ਕੌਰ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਘਰ ਤੋਂ ਗੁੱਸੇ ਹੋ ਕੇ ਭੱਜਿਆ ਬੱਚਾ ਲਵਪ੍ਰੀਤ ਸਿੰਘ ਉਮਰ 14 ਸਾਲ ਪੁੱਤਰ ਮੇਵਾ ਸਿੰਘ ਵਾਸੀ ਮੌੜ ਮੰਡੀ ਜਿਲ੍ਹਾ ਬਠਿੰਡਾ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਬੱਚੇ ਦੀ ਮਾਤਾ ਨੂੰ ਸਪੁਰਦ ਕੀਤਾ ਗਿਆ।ਉਨ੍ਹਾਂ ਨੇ ਦੱਸਿਆ ਕਿ ਇਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਮਾਤਾ ਬਹੁਤ ਹੀ ਗਰੀਬ ਸੀ। ਬੱਚਾ ਆਪਣੀ ਮਾਤਾ ਤੋਂ ਕਿਸੇ ਕਾਰਨ ਗੁੱਸੇ ਹੋ ਕੇ ਘਰ ਤੋਂ ਭੱਜ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਬੱਚਾ ਰੇਲ ਗੱਡੀ ਤੋਂ ਸ਼ਿਮਲਾ ਪਹੁੰਚ ਗਿਆ ਉੱਥੇ ਚਾਇਲਡ ਹੈਲਪ ਲਾਇਨ ਨੂੰ 25.09.2015 ਨੂੰ ਰੇਲਵੇ ਸਟੇਸ਼ਨ ’ਤੇ ਮਿਲਿਆ ਸੀ।ਬੱਚਾ ਬੋਲਣ ਵਿੱਚ ਤਤਲਾਉਂਦਾ ਸੀ ਇਸ ਲਈ ਉਸ ਦੀ ਭਾਸ਼ਾ ਦੀ ਸਮਝ ਬਹੁਤ ਮੁਸ਼ਕਿਲ ਨਾਲ ਆਉਂਦੀ ਸੀ।ਬਾਲ ਭਲਾਈ ਕਮੇਟੀ ਸ਼ਿਮਲਾ ਵੱਲੋਂ ਬੱਚੇ ਨੂੰ ਚੰਡੀਗੜ੍ਹ ਵਿਖੇ ਸ਼ਿਫਟ ਕੀਤਾ ਅਤੇ ਚੰਡੀਗੜ੍ਹ ਤੋਂ ਬਾਅਦ ਗੁਰਦਾਸਪੁਰ ਸ਼ਿਫਟ ਕੀਤਾ। ਬੱਚੇ ਦੇ ਆਧਾਰ ਕਾਰਡ ਬਣਾਉਣ ’ਤੇ ਪਤਾ ਲੱਗਿਆ ਕਿ ਬੱਚੇ ਦਾ ਪਹਿਲਾ ਵੀ ਆਧਾਰ ਕਾਰਡ ਬਣਾਇਆ ਹੋਇਆ ਹੈ।ਇਸ ਵਿਭਾਗ ਵੱਲੋਂ ਬੱਚੇ ਦਾ ਪੁਰਾਣੇ ਆਧਾਰ ਕਾਰਡ ਤੋਂ ਪਤਾ ਲੱਗਿਆ ਕਿ ਬੱਚਾ  ਮੋੜ ਮੰਡੀ ਜ਼ਿਲਾ੍ਹ ਬਠਿੰਡਾ ਦੇ ਰਹਿਣ ਵਾਲਾ  ਹੈ।ਉਸ ਤੋਂ ਬਾਅਦ ਬੱਚੇ ਦੀ ਮਾਤਾ ਨਾਲ ਸੰਪਰਕ ਕਰਕੇ ਉਸ ਨੂੰ ਉਸ ਦੀ ਮਾਤਾ ਬਿੰਦਰ ਕੌਰ ਪਤਨੀ ਮੇਵਾ ਸਿੰਘ ਅਤੇ ਹੋਰ ਪਰਿਵਾਰਿਕ ਮੈਂਬਰਾਂ ਨਾਲ ਖੁਸ਼ਦੀਪ ਸਿੰਘ ਪ੍ਰੋਟੈਕਸ਼ਨ ਅਫ਼ਸਰ, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਬਠਿੰਡਾ ਅਤੇ ਸੁਰੇਸ਼ ਕੁਮਾਰ ਵਾਸੀ ਮੌੜ ਮੰਡੀ ਵੱਲੋਂ ਸਪੁੱਰਦ ਕੀਤਾ ਗਿਆ।
ਇਸੇ ਤਰ੍ਹਾਂ 16.02.2017 ਨੂੰ ਜ਼ਿਲ੍ਹਾ ਬਾਲ ਭਲਾਈ ਕਮੇਟੀ ਸਿਰਸਾ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਬਠਿੰਡਾ ਨੂੰ ਇੱਕ ਗੁੰਮਸ਼ੂਦਾ ਨਾਬਾਲਗ ਲੜਕੀ ਉਮਰ ਲਗਭਗ 17 ਸਾਲ ਜੋ ਕਿ ਲਾਵਾਰਿਸ ਹਾਲਤ ਵਿੱਚ ਸਿਰਸਾ ਵਿਖੇ ਘੁੰਮ ਰਹੀ ਸੀ ਸਬੰਧੀ ਜਾਣਕਾਰੀ ਪ੍ਰਾਪਤ ਹੋਈ।ਬਾਲ ਭਲਾਈ ਕਮੇਟੀ ਸਿਰਸਾ ਨੇ ਇਸ ਲੜਕੀ ਨੂੰ ਸ਼ੈਲਟਰ ਹੋਮ (ਲੜਕੀਆਂ ਲੲ) ਵਿੱਚ ਆਰਜੀ ਤੌਰ ਤੇ ਰੱਖਿਆ।ਇਸ ਉਪਰ ਕਾਰਵਾਈ ਕਰਦੇ ਹੋਏ।ਜ਼ਿਲ੍ਹ੍ਹਾ ਬਾਲ ਸੁਰੱਖਿਆ ਅਫ਼ਸਰ, ਬਠਿੰਡਾ ਦੁਆਰਾ ਲੜਕੀ ਦੇ ਵਾਰਸਾਂ ਦੀ ਭਾਲ ਕੀਤੀ ਗਈ।ਬਠਿੰਡਾ ਜ਼ਿਲ੍ਹੇ ਦੇ ਸਮੂਹ ਪੁਲਿਸ ਥਾਣਿਆਂ ਵਿੱਚੋਂ ਗੁੰਮਸੂਦਾ ਬੱਚਿਆਂ ਦਾ ਡਾਟਾ ਲਿਆ ਗਿਆ ਅਤੇ ਉਕਤ ਗੁੰਮਸੂਦਾ ਲੜਕੀ ਦੀ ਕਾਊਂਸਲਿੰਗ ਕੀਤੀ ਗਈ।ਕਾਊਂਸਲਿੰਗ ਉਪਰੰਤ ਪਤਾ ਲੱਗਿਆ ਕਿ ਉਕਤ ਲੜਕੀ ਤਲਵੰਡੀ ਸਾਬੋ ਦੀ ਰਹਿਣ ਵਾਲੀ ਹੈ।ਪਰਿਵਾਰ ਨੇ ਲੜਕੀ ਦੀ ਗੁੰਮਸੂਦਾ ਸਬੰਧੀ ਐਫ.ਆਈ.ਆਰ ਪੁਲਿਸ ਥਾਣਾ ਤਲਵੰਡੀ ਸਾਬੋ 12.02.2017 ਨੂੰ ਦਰਜ ਕਰਵਾਈ ਗਈ ਹੈ। ਉਕਤ ਦਫ਼ਤਰ ਵੱਲੋਂ ਲੜਕੀ ਦੀ ਕਾਊਂਸਲਿੰਗ ਕਰਨ ਉਪਰੰਤ ਲੜਕੀ ਨੂੰ ਉਸਦੇ ਪਿਤਾ ਹਰਬੰਸ ਲਾਲ ਲੜਕੀ ਦੇ ਚਾਚਾ ਅਤੇ ਲੜਕੀ ਦੇ ਮਾਮੀ ਦੇ ਸਪੁਰਦ ਕੀਤਾ ਗਿਆ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …

Leave a Reply