Thursday, June 4, 2026

ਮਹਿਤਾ ਨੰਗਲ ਕਬੱਡੀ ਕੱਪ-2017 ਦਾ ਸਟਿੱਕਰ ਕੀਤਾ ਜਾਰੀ

ਚੌਂਕ ਮਹਿਤਾ, 28 ਫਰਵਰੀ ( ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) –  ਦਮਦਮੀ ਟਕਸਾਲ ਮਹਿਤਾ ਦੀ ਸਰਪ੍ਰਸਤੀ ‘ਚ 6-7 ਮਾਰਚ ਨੂੰ ਸਥਾਨਕ ਕੈਪ: ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਮਹਿਤਾ ਨੰਗਲ ਵਿਖੇ ਕਰਵਾਏ ਜਾ ਰਹੇ ਸਲਾਨਾ ਸੰਤ ਕਰਤਾਰ ਸਿੰਘ ਖਾਲਸਾ ਮੈਮੋਰੀਅਲ ਕਬੱਡੀ ਕੱਪ-2017 ਦਾ ਸਟਿੱਕਰ ਅੱਜ ਇੱਥੇ ਟਕਸਾਲ ਦੇ ਹੈਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਗਿਆਨੀ ਬਾਬਾ ਹਰਨਾਮ ਸਿੰਘ ਖਾਲਸਾ ਪ੍ਰਧਾਨ ਸੰਤ ਸਮਾਜ, ਪ੍ਰਧਾਨ ਮਨਜੋਤ ਸਿੰਘ ਰੰਧਾਂਵਾ ਮਲਕ ਨੰਗਲ, ਚੇਅਰਮੈਨ ਜਗਦੇਵ ਸਿੰਘ ਉਦੋਨੰਗਲ ਅਤੇ ਸਮੂਹ ਕਲੱਬ ਮੈਂਬਰਾਂ ਨੇ ਜਾਰੀ ਕੀਤਾ। ਇਸ ਦੋ ਰੋਜ਼ਾ ਕਬੱਡੀ ਕੱਪ ਦੌਰਾਨ ਜਿੱਥੇ ਵਿਸ਼ਵ ਜੇਤੂ ਕੱਬਡੀ ਖਿਡਾਰੀ ਆਪਣੀ ਤਾਕਤ ਦਾ ਲੋਹਾ ਮਨਵਾਉਣਗੇ, 6 ਮਾਰਚ ਨੂੰ ਕਬੱਡੀ ਕੱਪ ਦਾ ਉਦਘਾਟਨ ਬਾਬਾ ਹਰਨਾਮ ਸਿੰਘ ਖਾਲਸਾ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ ਅਤੇ ਡਾ. ਦਲਬੀਰ ਸਿੰਘ ਵੇਰਕਾ ਕਰਨਗੇ। PPN0203201711
ਕੁੜੀਆਂ ਦੀ ਕਬੱਡੀ ਦਾ ਸ਼ੋਅ ਮੈਂਚ ਮਾਝਾ ਅਤੇ ਦੁਆਬਾ ਦਰਮਿਆਨ ਹੋਵੇਗਾ, ਬਜੁੱਰਗਾਂ ਦੀ ਕਬੱਡੀ ਟੀਮ ਦਾ ਸ਼ੋਂ ਮੈਚ ਹੋਵੇਗਾ ਅਤੇ ਮਾਂਝਾ ਅਤੇ ਮਾਲਵੇਂ ਦਾ ਕਬੱਡੀ ਉਪੰਨ ਦੇ ਮੈਂਚ ਹੋਣਗੇ। 7 ਮਾਰਚ ਨੂੰ ਪੰਜਾਬ ਦੀਆਂ ਨਾਮਵਰ ਅਕੈਡਮੀਆ ਜਿਨਾਂ੍ਹ ਵਿੱਚ ਅੰਤਰ-ਰਾਸ਼ਟਰੀ ਖਿਡਾਰੀ ਆਪਣੇ ਜੌਹਰ ਦਿਖਾਉਣਗੇ, ਉਪਰੰਤ ਇਨਾਮਾਂ ਦੀ ਵੰਡ ਦਮਦਮੀ ਟਕਸਾਲ ਦੇ ਮੁੱਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸਾਂਝੇ ਤੌਰ ਤੇ ਕਰਨਗੇ।ਇਸ ਕਬੱਡੀ ਕੱਪ ‘ਚ ਵਿਸ਼ੇਸ਼ ਤੌਂਰ `ਤੇ ਪਹੁੰਚ ਰਹੀਆਂ ਸ਼ਖਸ਼ੀਅਤਾਂ ਐਸ.ਪੀ. ਸੁਖਪਾਲ ਸਿੰਘ ਪਾਲੀ ਅਰਜੁਨ ਐਵਾਰਡੀ, ਏ.ਆਈ.ਜੀ ਰਣਧੀਰ ਸਿੰਘ ਉਪੱਲ ਪੰਜਾਬ ਪੁਲਿਸ, ਐਸ.ਪੀ ਗੁਰਸੇਵਕ ਸਿੰਘ ਅਤੇ ਐਸ.ਡੀ.ਐਮ ਮਜੀਠਾ ਮਾਨ ਆਦਿ ਹੋਣਗੇ।ਇਸ ਕਬੱਡੀ ਕੱਪ ਲਈ ਸਵ: ਦੀਦਾਰ ਸਿੰਘ ਬੱਲ ਸਰਪੰਚ ਟਕਾਪੁਰ ਦੀ ਯਾਦ ‘ਚ ਉਨਾਂ ਦੇ ਸਪੁੱਤਰ ਐਨ.ਆਰ.ਆਈ ਗੁਰਬਿੰਦਰ ਸਿੰਘ ਬੱਲ ਯੂ.ਐਸ.ਏ ਵੱਲੋਂ ਮਿਲ ਰਹੇ ਵੱਡੇ ਯੋਗਦਾਨ ਤੋਂ ਇਲਾਵਾ ਕੁਲਜੀਤ ਸਿੰਘ ਜੇ.ਈ, ਅਜੇਪਾਲ ਸਿੰਘ ਸ਼ਾਹ, ਰਾਣਾ ਸੈਦਪੁਰ, ਸਰਪੰਚ ਰਜਿੰਦਰ ਸਿੰਘ, ਗੁਰਮੁੱਖ ਸਿੰਘ ਸਾਹਬਾ, ਜਥੇ: ਰਾਜਬੀਰ ਸਿੰਘ ਬਿਕਰਮਜੀਤ ਸਿੰਘ ਸਰਪੰਚ ਮਲਕਨੰਗਲ, ਪ੍ਰਿੰਸ ਮਲਕਨੰਗਲ, ਸੁਖਜਿੰਦਰ ਪਟਵਾਰੀ ਕਨੇਡਾ, ਜੋਧਾ ਕਨੇਡਾ, ਬਚਿੱਤਰ ਕਨੇਡਾ, ਗੋੋਲਡੀ ਕਨੇਡਾ, ਮਾ. ਹਰਿੰਦਰ ਸਿੰਘ ਕਨੇਡਾ, ਮਨਪ੍ਰੀਤ ਰਾਜਾ ਅਸਟ੍ਰੇਲੀਆ, ਬਿੱਲਾ ਦਸ਼ਮੇਸ਼ ਨਗਰ, ਪਰਮਦੀਪ ਟਕਾਪੁਰ ਤੇ ਐਨ.ਆਰ.ਆਈ ਵੀਰਾਂ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।
ਸਟਿੱਕਰ ਜਾਰੀ ਕਰਨ ਮੌਕੇ ਜਥੇ: ਬਾਬਾ ਅਜੀਤ ਸਿੰਘ, ਭਾਈ ਜਰਨੈਲ ਸਿੰਘ, ਗੋਲਡੀ ਦਬੁੱਰਜ਼ੀ, ਪਧਾਨ ਅਮਰ ਰਾਵਤ, ਅਮਨ ਦਬੁਰਜ਼ੀ, ਕਾਬਲ ਸਿੰਘ ਆੜਤੀਆਂ, ਗੋਲੂ ਉਦੋਨੰਗਲ, ਕੁਲਜੀਤ ਲੱਡੂ, ਗੁਰਜੀਤ ਸਿੰਘ, ਗੁਰਤਿੰਦਰਬੀਰ ਸਿੰਘ ਉਦੋਨੰਗਲ, ਹਰੀਸ਼ ਬੱਬੂ, ਅਜੈ ਸ਼ਰਮਾ, ਰਮਨ ਤਨੇਜਾ, ਸੁੱਖ ਰੰਧਾਵਾ, ਕੁਲਜੀਤ ਲੱਡੂ, ਮੀਤਾ, ਉਕਾਂਰ ਦਬੁਰਜੀ, ਮਨਧੀਰ ਦਬੁਰਜੀ ਆਦਿ ਵੀ ਮੋਜੂਦ ਸਨ।

Check Also

ਨਗਰ ਕੌਂਸਲ ਜੰਡਿਆਲਾ ਗੁਰੂੂ ਦੀ ਜਿੱਤ ਉਪਰੰਤ ਈ.ਟੀ.ਓ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ) – ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ 15 ਵਿੱਚੋਂ 13 ਸੀਟਾਂ …

Leave a Reply