Saturday, October 3, 2026

ਸਾਲਾਸਰ ਅਤੇ ਖਾਟੂ ਸ਼ਾਮ ਜੀ ਨੂੰ ਸਮਰਪਿਤ ਮੇਲਾ 5 ਤੇ 6 ਮਾਰਚ ਨੂੰ

ਧੂਰੀ, 2 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਕੱਕੜਵਾਲ ਰੋਡ ਉੱਪਰ ਸਥਿੱਤ ਮਾਤਾ ਮਨਸਾ ਦੇਵੀ ਧਾਮ ਵਿਖੇ ਸਾਲਾਸਰ ਵਾਲੇ ਬਾਬਾ ਜੀ ਅਤੇ ਖਾਟੂ ਸ਼ਾਮ ਦੀ ਯਾਦ ਨੂੰ ਸਮਰੱਪਿਤ ਦੋ ਦਿਨਾਂ ਮੇਲਾ 5 ਅਤੇ 6 ਮਾਰਚ ਨੂੰ ਲਗਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਚੇਅਰਮੈਨ ਸ਼੍ਰੀ ਮੈਂਗਲ ਸੈਨ ਨੇ ਦੱਸਿਆ ਕਿ ਮਨਸਾ ਦੇਵੀ ਧਾਮ ਦੇ ਸ਼ੀਸ਼ਿਆਂ ਵਾਲੇ ਹਾਲ ਵਿੱਚ ਪਿਛਲ਼ੇ ਕਾਫੀ ਸਮੇਂ ਤੋਂ ਸਾਲਾਸਰ ਵਾਲੇ ਬਾਬਾ ਜੀ ਅਤੇ ਖਾਟੂ ਸ਼ਾਮ ਦੀਆਂ ਮੂਰਤੀਆਂ ਸਥਾਪਿਤ ਹੋਣ ਕਰਕੇ ਅਤੇ ਧਾਮ ਦੀ ਖੂਬਸੁਰਤੀ ਨੂੰ ਦੇਖਣ ਲਈ ਅਕਸਰ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਆਉਂਦੇ ਰਹਿੰਦੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਕੇ ਜੀਵਨ ਸਫਲ ਬਣਾਉਂਦੇ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply