Tuesday, March 17, 2026

ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਨਸ਼ਿਆਂ ਵਿਰੁੱਧ ਹੋਇਆ ਜਾਗਰੂਕਤਾ ਸੈਮੀਨਾਰ

ਨਸ਼ਾ ਛੱਡਣ ਲਈ ਹੋਮਿਓਪੈਥੀ ਇਲਾਜ਼ ਬੇਹਦ ਲਾਹੇਬੰਦ ਅਤੇ ਸਸਤਾ – ਡਾ. ਰਵਿੰਦਰ ਸਿੰਘ
ਧੂਰੀ, 2 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਵੱਲੋਂ ਸੋਸਵਾ ਅਤੇ ਰੈਡ ਕਰਾਸ ਨਸ਼ਾ ਛੁਡਾਉ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।PPN0203201706ਇਸ ਸੈਮੀਨਾਰ ਵਿੱਚ ਡਾ. ਏ.ਐਸ ਮਾਨ ਪ੍ਰਧਾਨ ਸਾਇੰਟੇਫਿਕ ਅਵੇਅਰਨੈਸ ਫੋਰਮ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਦੇ ਦਲਦਲ ਵਿੱਚ ਫਸੀ ਹੋਈ ਹੈ ਅਤੇ ਨਸ਼ਿਆਂ ਕਾਰਨ ਪੰਜਾਬ ਦਾ ਉਹ ਹਾਲ ਹੋ ਗਿਆ ਹੈ ਜਿਵੇਂ ਕੋਈ ਗੁਬਾਰਾ ਸੂਈਆਂ ਦੀਆਂ ਨੋਕਾਂ `ਤੇ ਖੜਾ ਹੋਵੇ। ਉਹਨਾਂ ਕਿਹਾ ਨਸ਼ਿਆਂ ਨੂੰ ਖਤਮ ਕਰਨ ਲਈ ਨਸ਼ਿਆਂ ਦੇ ਵਪਾਰੀਆਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਉਹਨਾਂ ਨੂੰ ਜੇਲਾਂ੍ਹ ਵਿੱਚ ਸੁੱਟਣ ਦੀ ਲੋੜ ਹੈ ਅਤੇ ਬਿਹਾਰ ਦੀ ਤਰਾਂ ਪੰਜਾਬ ਵਿੱਚ ਵੀ ਪੂਰਨ ਸ਼ਰਾਬ ਬੰਦੀ ਲਾਗੂ ਕੀਤੀ ਜਾਵੇ ਜਾਂ ਕੇਰਲਾ ਦੀ ਤਰਾਂ 20% ਠੇਕੇ ਹਰ ਸਾਲ ਬੰਦ ਕਰਕੇ 5 ਸਾਲ `ਚ ਪੂਰਨ ਸ਼ਰਾਬ ਬੰਦੀ ਹੋਵੇ।PPN0203201707
ਡਾ. ਮਾਨ ਨੇ ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਕਦੇ ਵੀ ਨਸ਼ੇ ਨਾ ਕਰਨ ਦੀ ਸਹੁੰ ਵੀ ਚੁਕਾਈ। ਇਸ ਮੌਕੇ ਮੋਹਨ ਸ਼ਰਮਾ ਪ੍ਰੋਜੈਕਟ ਡਾਇਰੈਕਟਰ ਨਸ਼ਾ ਛੁਡਾਊ ਕੇਂਦਰ ਸੰਗਰੂਰ ਨੇ ਕਿਹਾ ਕਿ ਅੱਜ ਦਾ ਨੌਜਵਾਨ ਸ਼ਰਾਬ ਅਤੇ ਸਮੈਕ ਵਰਗੇ ਨਸ਼ਿਆਂ ਦਾ ਸ਼ਿਕਾਰ ਹੋ ਕੇ ਮਰ ਰਹੇ ਹਨ ਜਿਸ ਕਾਰਨ ਦੁੱਖੀ ਮਾਪਿਆਂ ਨੂੰ ਆਪਣੇ ਨੌਜਵਾਨ ਬੱਚਿਆਂ ਦੀ ਲਾਸ਼ਾਂ ਨੂੰ ਮੋਢਾ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਸ਼ਰਾਬ ਨਾਲ ਹਰ ਪਿੰਡ ਵਿੱਚ 15-20 ਵਿਧਵਾਵਾਂ ਦਾ ਹੋਣਾ ਆਮ ਜਿਹੀ ਗੱਲ ਹੋ ਗਈ ਹੈ। ਡਾ. ਰਵਿੰਦਰ ਸਿੰਘ ਹੋਮਿਓਪੈਥਿਕ ਮੈਡੀਕਲ ਅਫਸਰ ਧੂਰੀ ਨੇ ਵੀ ਨਸ਼ਿਆਂ ਵਿਰੁੱਧ ਬੋਲਦਿਆਂ ਕਿਹਾ ਕਿ ਹੋਮਿਓਪੈਥੀ ਇੱਕ ਅਜਿਹਾ ਲਾਹੇਬੰਦ ਅਤੇ ਸਸਤਾ ਇਲਾਜ਼ ਹੈ ਜਿਸ ਦੀ ਮੱਦਦ ਨਾਲ ਨਸ਼ੇ ਕਾਰਨ ਆਪਣੇ ਪੈਰੋਂ ਉੱਖੜੇ ਹੋਏ ਵਿਅਕਤੀ ਦੇ ਮਨ ਨੂੰ ਸਿੱਧੇ ਰਸਤੇ ਪਾਇਆ ਜਾ ਸਕਦਾ ਹੈ ਅਤੇ ਇਸ ਇਲਾਜ਼ ਦਾ ਨਤੀਜ਼ਾ ਨਸ਼ੇ ਛਡਾਉਣ ਵਾਲਾ ਅਤੇ ਹਰ ਪੱਖੋਂ ਲਾਭਦਾਇਕ ਸਿੱਧ ਹੁੰਦਾ ਹੈ। ਇਸ ਸੈਮੀਨਾਰ ਵਿੱਚ ਪ੍ਰਹਿਲਾਦ ਸਿੰਘ ਅਤੇ ਬਲਦੇਵ ਸਿੰਘ ਗੌਸ਼ਲ ਸਮਾਜਸੇਵੀਆਂ ਨੇ ਵੀ ਨੌਜਵਾਨਾਂ ਨੂੰ ਨਸ਼ੇ ਨਾ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋ. ਬਲਵੀਰ ਸਿੰਘ ਪ੍ਰਬੰਧਕ ਨੇ ਕਿਹਾ ਕਿ ਅਜੋਕੀ ਨੌਜਵਾਨ ਪੀੜੀ ਨੂੰ ਡਰੱਗ ਮਾਫੀਆ ਦੇ ਚੁੰਗਲ `ਚ ਫਸਣ ਤੋਂ ਬਚਾਉਣਾ ਬੇਹਦ ਜਰੂਰੀ ਹੈ।
ਇਸ ਮੌਕੇ ਪਿ੍ਰੰਸੀਪਲ ਡਾ. ਸਵਿੰਦਰ ਸਿੰਘ ਛੀਨਾ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਲੈਕਚਰ ਸੁਣ ਕੇ ਮੇਰੇ ਅੰਦਰ ਇੱਕ ਖਰਲ ਜਿਹਾ ਪੈਦਾ ਹੁੰਦਾ ਹੈ, ਕਿਉਂਕਿ ਮੇਰੇ ਦੋ ਭਤੀਜੇ ਨਸ਼ਿਆਂ ਦੀ ਭੇਂਟ ਚੜੇ ਹੋਏ ਹਨ। ਉਹਨਾਂ ਕਿਹਾ ਕਿ ਨੌਜਵਾਨ ਪੀੜੀ ਦੇਸ਼ ਦੀ ਰੀੜ ਦੀ ਹੱਡੀ ਹਨ, ਜਿਸਨੂੰ ਟੁੱਟਣ ਤੋਂ ਬਚਾਉਣ ਦੀ ਜਰੂਰਤ ਹੈ। ਅਗਰ ਰੀੜ ਦੀ ਹੱਡੀ ਹੀ ਨਾ ਰਹੀ, ਤਾਂ ਸ਼ਰਾਬ ਦੇ ਠੇਕਿਆਂ ਦੀ ਕਮਾਈ ਵੀ ਕਿਸ ਕੰਮ ਆਵੇਗੀ। ਇਸ ਮੌਕੇ ਪ੍ਰੋ. ਹਜੂਰਾ ਸਿੰਘ ਵਾਈਸ ਪ੍ਰਿੰਸੀਪਲ ਅਤੇ ਪ੍ਰੋ. ਲਖਵੀਰ ਸਿੰਘ ਆਦਿ ਨੇ ਵੀ ਨਸ਼ਿਆਂ ਵਿਰੁੱਧ ਹੋਏ ਇਸ ਸੈਮੀਨਾਰ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply