ਫਾਜ਼ਿਲਕਾ, 2 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਮਾਜਿਕ ਕੰਮਾਂ ਵਿਚ ਅਗਾਂਹਵਧੂ ਗਾਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਾਧਾ ਵਿਚ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ, ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸ਼ਾਮ ਸੁੰਦਰ ਸਿਡਾਨਾ ਅਤੇ ਸਕੂਲ ਇੰਚਾਰਜ਼ ਸੀਮਾ ਰਾਣੀ ਦੀ ਪ੍ਰਧਾਨਗੀ ਵਿਚ ਸਵ. ਕ੍ਰਿਸ਼ਨ ਕੁਮਾਰ ਪਟਵਾਰੀ ਦੀ ਯਾਦ ਵਿਚ ਉਨ੍ਹਾਂ ਦੇ ਬੇਟੇ ਬੰਟੀ ਪਟਵਾਰੀ ਦੇ ਸਹਿਯੋਗ ਨਾਲ ਬੱਚਿਆਂ ਨੂੰ ਸਟੇਸ਼ਨਰੀ, ਟਾਟ ਅਤੇ ਹੋਰ ਲੋੜੀਂਦਾ ਸਮਾਨ ਵੰਡਿਆ ਗਿਆ।
ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰੋਜੈਕਟ ਚੇਅਰਮੈਨ ਅਰੁਣ ਵਧਵਾ, ਲੀਲਾਧਰ ਸ਼ਰਮਾ ਅਤੇ ਪ੍ਰਧਾਨ ਆਰ.ਆਰ ਠਕਰਾਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਲਗਭਗ 120 ਬੱਚਿਆਂ ਨੂੰ ਸਟੇਸ਼ਨਰੀ, ਸਕੂਲ ਲਈ ਟਾਟ ਅਤੇ ਹੋਰ ਸਮਾਨ ਵੰਡਿਆ ਗਿਆ।ਸੁਸਾਇਟੀ ਦੇ ਸਲਾਹਕਾਰ ਸੇਵਾਮੁਕਤ ਐਸ.ਡੀ.ਓ ਸਰਬਜੀਤ ਸਿੰਘ ਢਿਲੋਂ ਅਤੇ ਸਲਾਹਕਾਰ ਅਸ਼ੋਕ ਸ਼ਰਮਾ ਨੇ ਆਪਣੇ ਸੁਨੇਹੇ ਵਿਚ ਦੱਸਿਆ ਕਿ ਬੱਚਿਆਂ ਨੂੰ ਸੰਸਕਾਰਾਂ ਸਬੰਧੀ ਪ੍ਰੇਰਿਤ ਕਰਰਨਾ ਚਾਹੀਦਾ ਹੈ, ਇਸ ਲਈ ਅਧਿਆਪਕਾਂ ਨੂੰ ਵੀ ਚਾਹੀਦਾ ੲੈ ਕਿ ਉਹ ਸਕੂਲ ਦੀ ਸਵੇਰ ਦੀ ਸਭਾ ਵਿਚ ਬੱਚਿਆਂ ਨੂੰ ਅਜਿਹੇ ਸੰਸਕਾਰ ਦੇਣ।ਉਨ੍ਹਾਂ ਨੇ ਪਾਣੀ ਦੇ ਮਹੱਤਵ ਸਬੰਧੀ ਬੱਚਿਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਅਸ਼ੋਕ ਸ਼ਰਮਾ ਨੇ ਕਿਹਾ ਕਿ ਜੇਕਰ ਕੋਈ ਬੱਚਾ ਪੜ੍ਹਾਈ ਦੇ ਲਈ ਫੀਸ ਜਾਂ ਹੋਰ ਸਟੇਸ਼ਨਰੀ ਨਹੀਂ ਲੈ ਸਕਦਾ ਤਾਂ ਸੁਸਾਇਟੀ ਹਮੇਸ਼ਾਂ ਉਨ੍ਹਾਂ ਦੇ ਲਈ ਤਿਆਰ ਹੈ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰ ਗਾਨ ਦੇ ਨਾਲ ਕੀਤੀ ਗਈ।
ਪ੍ਰੋਗਰਮਾ ਵਿਚ ਸੁਸਾਇਟੀ ਦੇ ਸਲਾਹਕਾਰ ਰਵੀ ਨਾਗਪਾਲ, ਆਦਰਸ਼ ਗੁੰਬਰ, ਨਰੇਸ਼ ਮਿੱਤਲ, ਰਾਮ ਵਿਨੋਦ, ਸਰਲ ਕੁਮਾਰ, ਸੰਜੈ ਅਨੇਜਾ, ਨਰੇਸ਼ ਦਾਵੜਾ, ਅਸ਼ੋਕ ਸ਼ਰਮਾ, ਅਮਰਜੀਤ ਸ਼ਰਮਾ, ਨਿਪੁਨ ਤ੍ਰਿਪਾਠੀ, ਸੋਨੀਆ ਅਰੋੜਾ, ਅਨੀਤਾ ਰਾਣੀ, ਭਾਵਨਾ, ਸੁਮਨ ਬਾਲਾ, ਪੰਕਜ ਅਤੇ ਹੋਰਨਾਂ ਨੇ ਸਹਿਯੋਗ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media