ਫਾਜ਼ਿਲਕਾ, 2 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਜੋਤੀ ਬੀਐਡ ਕਾਲਜ ਵਿਚ 12ਵੇਂ ਵਿਦਿਅਕ ਪੱਧਰ ਦੇ ਸਲਾਨਾ ਖੇਡ ਮੁਕਾਬਲੇ ਸੰਪਨ ਹੋਏ।ਇਨ੍ਹਾਂ ਮੁਕਾਬਲਿਆਂ ਵਿਚ ਬੀਐਡ ਅਤੇ ਡੀ.ਐਲ.ਐਡ ਦੇ ਵਿਦਿਆਰਥੀ-ਵਿਦਿਆਰਥਣਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਹਿੱਸਾ ਲਿਆ।ਇਨ੍ਹਾਂ ਮੁਕਾਬਲਿਆਂ ਵਿਚ ਲੰਬੀ ਧਾਲ, ਉਚੀ ਛਾਲ, ਜੈਵਲਿਨ ਥ੍ਰੋ, ਡਿਸਕਸ ਥ੍ਰੋ, ਸ਼ਾਟਪੁਟ, 100, 200, 400, 800 ਅਤੇ 1500 ਮੀਟਰ ਦੋੜ ਕਰਵਾਈ ਗਈ।
ਇਸ ਮੌਕੇ ਖੇਡ ਪ੍ਰੋਗਰਾਮ ਦੇ ਮੁੱਖ ਮਹਿਮਾਨ ਦੇ ਰੂਪ ਵਿਚ ਕਾਲਜ ਪ੍ਰਬੰਧਕ ਸੁਰਿੰਦਰ ਠਕਰਾਲ, ਸਕੱਤਰ ਰੋਸ਼ਨ ਲਾਲ ਠੱਕਰ, ਸਤਪਾਲ ਗੁਪਤਾ ਸ਼ਾਮਲ ਹੋਏ, ਜਦਕਿ ਕਾਲਜ ਪ੍ਰਿੰਸੀਪਲ ਡਾ. ਅਨੀਤਾ ਅਰੋੜਾ ਨੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ।ਇਸ ਮੌਕੇ ਸ਼ਾਟਪੁਟ ਵਿਚ ਅਮਨਦੀਪ ਪਹਿਲੇ, ਮੋਹਿਤ ਨੇ ਦੂਜਾ ਅਤੇ ਲਖਵਿੰਦਰ ਨੇ ਤੀਜਾ ਅਤੇ ਲੜਕੀਆਂ ਵਿਚ ਅਨਾਮਿਕਾ ਨੇ ਪਹਿਲਾ, ਅਨੀਤਾ ਨੇ ਦੂਜਾ ਅਤੇ ਸੁਦੇਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿਚ ਰਕੇਸ਼ ਕੁਮਾਰ ਨੇ ਪਹਿਲਾ, ਰਜਿੰਦਰ ਕੁਮਾਰ ਨੇ ਦੂਜਾ ਅਤੇ ਲਖਵਿੰਦਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿਚ ਲੜਕੀਆਂ ਵਿਚ ਅਨੀਤਾ ਨੇ ਪਹਿਲਾ, ਸਿਮਰਜੀਤ ਕੌਰ ਨੇ ਦੂਜਾ ਅਤੇ ਰਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੈਵਲਿਨ ਥ੍ਰੋ ਵਿਚ ਅਨਾਮਿਕਾ ਨੇ ਪਹਿਲਾ, ਅਨੀਤਾ ਨੇ ਦੂਜਾ ਅਤੇ ਕੁਲਵਿੰਦਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥ੍ਰੋ ਵਿਚ ਲੜਕਿਆਂ ਵਿਚ ਅਮਨਦੀਪ ਨੇ ਪਹਿਲਾ, ਨਵਪੀ੍ਰਤ ਨੇ ਦੂਜਾ ਅਤੇ ਮਨਦੀਪ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਵਿਚ ਸੁਖਬੀਰ ਕੌਰ ਨੇ ਪਹਿਲਾ, ਸਰੋਜ ਰਾਣੀ ਨੇ ਦੂਜਾ ਅਤੇ ਅਨਾਮੀਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿਚ ਅਮਨਦੀਪ ਪਹਿਲੇ, ਅਨਂਤਾ ਦੂਜਾ ਤੇ ਸੰਤੋਸ਼ 800 ਮੀਟਰ ਦੋੜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਲੜਕਿਆਂ ਵਿਚ ਵਿਨੋਦ ਪਹਿਲੇ, ਮਨਦੀਪ ਦੂਜੇ ਅਤੇ ਸੁਭਾਸ਼ ਨੇ ਤੀਜਾ ਸਥਾਨ ਅਤੇ ਲੜਕੀਆਂ ਵਿਚ ਅਮਨਦੀਪ ਨੇ ਪਹਿਲਾ, ਅਨਾਮੀਕਾ ਨੇ ਦੂਜਾ ਅਤੇ ਮਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 100 ਮੀਟਰ ਲੜਕਿਆਂ ਵਿਚ ਵਿਨੋਦ ਨੇ ਪਹਿਲਾ, ਰਕੇਸ਼ ਕੁਮਾਰ ਨੇ ਦੂਜਾ ਅਤੇ ਰਜਿੰਦਰ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਵਿਚ ਰਮਨਦੀਪ ਅਤੇ ਅਨੀਤਾ ਨੇ ਪਹਿਲਾ, ਰਮਨਪੀ੍ਰਤ ਨੇ ਦੂਜਾ ਅਤੇ ਸਿਮਰਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਬਾਅਦ ਬੱਚਿਆਂ ਦੇ ਮਨੋਰੰਜਨ ਲਈ ਰਸਾਕਸੀ ਅਤੇ ਤਿੰਨ ਟੰਗ ਦੋੜ ਵੀ ਕਰਵਾਈ ਗਈ। ਸਾਰੀਆਂ ਤਰ੍ਹਾਂ ਦੀਆਂ ਖੇਡਾਂ ਵਿਚ ਲੜਕਿਆਂ ਵਿਚ ਵਿਨੋਦ ਅਤੇ ਅਮਨਦੀਪ ਬੈਸਟ ਅਥਲੀਟ ਅਤੇ ਲੜਕੀਆਂ ਵਿਚ ਅਨੀਤਾ ਰਾਣੀ ਬੈਸਟ ਅਥਲੀਟ ਰਹੇ। ਮੇਜ਼ਰ ਧਿਆਨ ਚੰਦ ਹਾਊਸ ਦੇ ਇੰਚਾਰਜ਼ ਪੰਕਜ ਕੁਮਾਰ ਅਤੇ ਸੁਨੈਨਾਂ ਅਤੇ ਹੋਰ ਸਟਾਫ਼ ਮੈਂਬਰਾਂ ਦੇ ਸਹਿਯੋਗ ਨਾਲ ਬੜੇ ਹੀ ਅਨੁਸ਼ਾਸਨ ਦੇ ਨਾਲ ਇਸ ਪ੍ਰੋਗਰਾਮ ਦੀ ਸਮਾਪਤੀ ਹੋਈ। ਅੰਤ ਵਿਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਰਾਸ਼ਟਰ ਗਾਨ ਨਾਲ ਪ੍ਰੋਗਰਾਮ ਦੀ ਸਮਾਪਤੀ ਹੌਈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media