Wednesday, September 30, 2026

ਗੁਰਮਿਹਰ ਦੀ ਸ਼ਾਂਤੀ ਤੇ ਸੁਹਿਰਦਤਾ ਪੱਖੀ ਭਾਵਨਾ ਨੂੰ ਰਾਸ਼ਟਰਵਾਦ ਦੀ ਆੜ `ਚ ਦਰੜਣਾ ਮਾਨਵਤਾ ਦਾ ਘਾਣ – ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ ਬਿਊੋਰੋ) -ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਵਿਚ ਆਈਸਾ ਅਤੇ ਏ.ਬੀ.ਵੀ.ਪੀ ਵਿਚਕਾਰ ਹਿੰਸਾ ਦੇ ਬਾਅਦ ਲੇਡੀ ਸ੍ਰੀ ਰਾਮ ਕਾਲਜ ਦੀ ਵਿਦਿਆਰਥਣ ਗੁਰਮਿਹਰ ਕੌਰ ਨੇ ਏ.ਬੀ.ਵੀ.ਪੀ ਵਿਰੁੱਧ ਸ਼ੋਸ਼ਲ ਮੀਡੀਆ’ਤੇ ਜੋ ਮੁਹਿੰਮ ਚਲਾਈ ਸੀ, ਉਸ ਪਿਛੇ ਸ਼ਾਂਤੀ ਤੇ ਸੁਹਿਰਦਤਾ ਭਰੀ ਸਦਭਾਵਨਾ ਨੂੰ ਸਮਝਣ ਦੀ ਲੋੜ ਹੈ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਮੰਦਭਾਵਨਾ ਅਧੀਨ ਮਦਾਰੀ ਬਣ ਕੇ ਰਾਸ਼ਟਰ ਨੂੰ ਨਚਾਉਣ ਲਈ ਉਤਾਵਲੀ ਪਾਪ ਬਿਰਤੀ ਨੂੰ ਪਛਾੜਣਾ ਸਮੇਂ ਦੀ ਮੰਗ ਹੈ।Giani Kewal Singhਜਦੋਂ ਗੁਰਮਿਹਰ ਕੌਰ ਇਹ ਕਹਿੰਦੀ ਹੈ ਕਿ ਉਸ ਦੇ ਬਾਪ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ ਤਾਂ ਉਹ ਨਵਾਜ਼ ਸ਼ਰੀਫ, ਮੁਸ਼ੱਰਫ ਜਾਂ ਅਯੂਬ ਦੇ ਪਾਕਿਸਤਾਨ ਦੀ ਗੱਲ ਨਹੀਂ ਕਰਦੀ, ਉਹ ਆਮ ਪਾਕਿਸਤਾਨੀ ਅਵਾਮ ਦੀ ਗੱਲ ਕਰਦੀ ਹੈ।ਜਿਨ੍ਹਾਂ ਨੂੰ ਸਾਡੇ ਫੌਜੀਆਂ ਵਾਂਗ ਹੀ ਜੰਗ ਦੇ ਬਾਲਣ ਦਾ ਝੁਲਕਾ ਬਣਾਇਆ ਜਾਂਦਾ ਹੈ।ਇੰਝ ਹੀ ਭਾਰਤ ਵੀ ਕਿਸੇ ਇੰਦਰਾ, ਰਾਜੀਵ ਜਾਂ ਮੋਦੀ ਦਾ ਨਹੀਂ, ਸਾਡਾ ਸਭਨਾ ਮਜ਼ਦੂਰਾਂ, ਕਿਸਾਨਾਂ, ਪਛੜਿਆਂ ਤੇ ਦਲਿਆਂ ਮਲਿਆਂ ਦਾ ਹੈ।
ਉਨਾਂ ਕਿਹਾ ਕਿ ਸਵਾਲ ਹੈ ਕਿ ਜਿਸ ਗੁਰਮਿਹਰ ਦਾ ਪਿਉ ਦੇਸ਼ ਲਈ ਸ਼ਹੀਦ ਹੋਇਆ ਹੋਵੇ, ਉਸ ਨੂੰ ਦੇਸ਼ਧ੍ਰੋਹੀ ਦਾ ਪ੍ਰਮਾਣ ਪੱਤਰ ਜਾਰੀ ਕਰਨ ਵਾਲੇ ਆਪ ਕਿਥੋਂ ਰਜਿਸਟਰਡ ਹਨ। ਕੇਂਦਰੀ ਮੰਤਰੀ ਤੇ ਸੰਸਦ ਮੈਂਬਰਾਂ ਕੋਲ ਕੀ ਅਖਤਿਆਰ ਹੈ ਕਿ ਉਹ ਸ਼ਾਂਤੀ ਦਾ ਪੈਗਾਮ ਦੇਣ ਵਾਲੀ ਦੇਸ਼ ਦੀ ਵਿਦਿਆਰਥਣ ਦੇ ਦਿਮਾਗ ਵਿਚ ਜ਼ਹਿਰ ਘੁਲਣ ਦੀਆਂ ਗੱਲਾਂ ਕਰਨ।ਕਨਵੀਨਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਗੁਰਮਿਹਰ ਦੇ ਬਿਆਨ ਦੀ ਹਮਾਇਤ ਕਰਨ ਵਾਲੇ ਲੋਕਾਂ ਨੂੰ ਪਾਕਿਸਤਾਨ ਪੱਖੀ ਗਰਦਾਨਦਿਆਂ ਸਰਹੱਦ `ਤੇ ਭੇਜ ਦੇਣ ਦਾ ਬਿਆਨ ਜਾਰੀ ਕੀਤਾ ਹੈ।ਕੀ ਸਰਹੱਦ ਤੇ ਜਾਂ ਪਾਕਿਸਤਾਨ ਅੰਦਰ ਇਨਸਾਨ ਨਹੀਂ ਰਹਿੰਦੇ ਹਨ।ਐਸੇ ਬਿਆਨ `ਤੇ ਬੇਹੂਦਾ ਕਾਰਵਾਈਆਂ ਅੰਨੇ੍ਹ ਰਾਸ਼ਟਰਵਾਦ ਦੀ ਆੜ ਵਿਚ ਮਾਨਵਤਾ ਨੂੰ ਦਰੜ ਰਹੇ ਹਨ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਸਮੁੱਚੇ ਵਿਦਿਆਰਥੀ ਵਰਗ ਨੂੰ ਅਪੀਲ ਕੀਤੀ ਕਿ ਫਿਰਕੂ-ਫਾਸ਼ੀ ਤਾਕਤਾਂ ਦਾ ਮੁਕਾਬਲਾ ਲੋਕਤੰਤਰ ਵਿਚ ਰਹਿ ਕੇ ਹੀ ਕੀਤਾ ਜਾਵੇ ਅਤੇ ਵਿੱਦਿਅਕ ਕੇਂਦਰਾਂ ਨੂੰ ਹਿੰਸਾ ਦੇ ਅੱਡੇ ਬਣਾਉਣ ਦੇ ਮਨਸੂਬਿਆਂ ਨੂੰ ਪਛਾੜਿਆ ਜਾਵੇ। ਜਿਸ ਲਈ ਭਾਈਚਾਰਕ ਸਾਂਝ ਦੇ ਮੁਦੱਈਆਂ ਨੂੰ ਇਕ ਕੜੀ ਦਾ ਹਿੱਸਾ ਬਣ ਕੇ ਵਾੜ ਕਰਨੀ ਹੋਵੇਗੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply