ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਬਾਰਹਵੀਂ ਦੇ ਵਿਦਿਆਰਾਥੀਆਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਵਿਸ਼ੇਸ਼ ਹਵਨ ਦਾ ਆਯੋਜਨ ਕੀਤਾ ਗਿਆ।ਪਿੰਸੀਪਲ ਅੰਜਨਾ ਗੁਪਤਾ, ਅਧਿਆਪਕਾਵਾਂ ਅਤੇ ਬਾਰਵੀਂ ਦੇ ਸਾਰੇ ਵਿਦਿਆਰਥੀਆਂ ਨੇ ਇਸ ਸ਼ੁਭ ਅਵਸਰ `ਤੇ ਹਵਨ ਦੀ ਪਾਵਨ ਅਗਨੀ ਵਿੱਚ ਸਮੱਗਰੀ ਦੀਆਂ ਆਹੂਤੀਆਂ ਪਾਈਆਂ ਅਤੇ ਵੈਦਿਕ ਮੰਤਰਾਂ ਦਾ ਉਚਾਰਣ ਕੀਤਾ ।
ਪਿੰਸੀਪਲ ਗੁਪਤਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸੀ. ਬੀ. ਐਸ. ਈ ਬੋਰਡ ਦੀ ਪ੍ਰੀਖਿਆ ਵਿੱਚ ਅਹਿਮ ਪੁਜੀਸ਼ਨਾਂ ਹਾਸਲ ਕਰਨ ਦਾ ਸ਼ਾਂਤ ਮਨ ਨਾਲ, ਤਨਾਅ ਰਹਿਤ ਹੋ ਕੇ, ਪੂਰੀ ਲਗਨ ਨਾਲ ਤਿਆਰੀ ਕਰਨ, ਕਿਉਂਕਿ ਸਖਤ ਮਿਹਨਤ ਕੀਤੀ ਹੋਵੇ ਤਾਂ ਮੁਸ਼ਕਲ ਕੰਮ ਵੀ ਅਸਾਨ ਹੋ ਜਾਂਦੇ ਹਨ।ਉਨਾਂ ਕਿਹਾ ਕਿ ਇਮਤਿਹਾਨਾਂ ਦੇ ਦਿਨਾਂ ਵਿੱਚ ਉਹ ਪੋਸ਼ਟਿਕ ਭੋਜਨ ਖਾਣ ਅਤੇ ਪਾਣੀ ਦਾ ਜਿਆਦਾ ਸੇਵਨ ਕਰਨ ਜੰਕ ਫੂਡ ਦਾ ਪ੍ਰਹੇਜ਼ ਕਰਨ।ਮਾਨਸਿਕ ਤਨਾਅ ਤੋਂ ਬਚਣ ਅਤੇ ਦਿਮਾਗ ਨੂੰ ਤਰੋਤਾਜ਼ਾ ਰੱਖਣ ਸਵੇਰ ਸਮੇਂ ਲਈ ਹਲਕੀ ਕਸਰਤ ਵੀ ਕੀਤੀ ਜਾ ਸਕਦੀ ਹੈ।
ਇਸ ਸਮੇਂ ਵਿਦਿਆਰਥੀਆਂ ਦੀ ਸਫਲਤਾ ਲਈ ਪ੍ਰਮਾਤਮਾ ਪਾਸ ਪ੍ਰਾਰਥਨਾ ਵੀ ਕੀਤੀ ਗਈ।ਸਿਕੂਲ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਪ੍ਰਬੰਧਕ ਡਾ. ਸ੍ਰੀਮਤੀ ਨੀਲਮ ਕਾਮਰਾ ਅਤੇ ਮੈਨਜਰ ਡਾ. ਰਾਜੇਸ਼ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਇਮਤਿਹਾਨਾਂ ਵਿੱਚ ਸਫਲਤਾ ਹਾਲਸ ਕਰਨ ਦੀਆਂ ਸੁਭਕਾਮਨਾਵਾਂ ਦਿਤੀਆਂ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media