Sunday, August 9, 2026

ਪੰਥਕ ਸੇਵਾ ਦਲ ਨੇ ਦਿੱਲੀ ਦੀਆਂ ਸੰਗਤਾਂ ਦਾ ਕੀਤਾ ਧੰਨਵਾਦ

ਨਵੀਂ ਦਿੱਲੀ, 3 ਮਾਰਚ (ਪੰਜਾਬ ਪੋਸਟ ਬਿਊਰੋ) – ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਤੇ ਦਿੱਲੀ ਕਮੇਟੀ ਚੋਣਾਂ ਵਿੱਚ ਹਲਕਾ ਸਫਦਰ ਜੰਗ ਤੋਂ ਉਮੀਦਵਾਰ ਕਰਤਾਰ ਸਿੰਘ ਕੋਛੜ ਨੇ ਸੰਗਤਾਂ ਵੱਲੋ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਤ ਹਾਰ ਕੋਈ ਵੱਡਾ ਮਸਲਾ ਨਹੀ ਹੈ, ਪਰ ਸੰਗਤਾਂ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਜੋ ਸਹਿਯੋਗ ਤੇ ਪਿਆਰ ਦਿੱਤਾ ਹੈ, ਉਸ ਲਈ ਉਹ ਉਨਾਂ ਦੇ ਰੋਮ ਤੋਂ ਰੋਮ ਰਿਣੀ ਹਨ।
ਜਾਰੀ ਇੱਕ ਬਿਆਨ ਰਾਹੀ ਕੋਛੜ ਨੇ ਕਿਹਾ ਕਿ ਪੰਥਕ ਸੇਵਾ ਦਲ ਨੇ 39 ਦੇ ਕਰੀਬ ਹਲਕਿਆਂ ਤੋਂ ਆਪਣੇ ਉਮੀਦਵਾਰ ਖੜੇ ਕੀਤੇ ਸਨ ਅਤੇ ਦਿੱਲੀ ਦੀਆਂ ਸੰਗਤਾਂ ਵੱਲੋ ਉਹਨਾਂ ਨੂੰ ਭਾਰੀ ਸਹਿਯੋਗ ਮਿਲਿਆ ਹੈ।ਉਹਨਾਂ ਕਿਹਾ ਕਿ ਭਲੇ ਹੀ ਉਹਨਾਂ ਦਾ ਕੋਈ ਵੀ ਉਮੀਦਵਾਰ ਜਿੱਤ ਨਹੀ ਸਕਿਆ, ਕਿਉਕਿ ਪੰਥਕ ਸੇਵਾ ਦਲ ਦੀ ਪਹਿਲੀ ਚੋਣ ਸੀ। ਪਰ ਉਹ ਸੰਗਤਾਂ ਦੇ ਸਹਿਯੋਗ `ਤੇ ਤਸੱਲੀ ਪ੍ਰਗਟ ਕਰਦੇ ਹਨ।ਉਹਨਾਂ ਕਿਹਾ ਕਿ ਉਹਨਾਂ ਦਾ ਨੁਕਤਾ ਸਿਰਫ ਪੰਥਕ ਸਿਧਾਂਤਾਂ `ਤੇ ਪਹਿਰਾਂ ਦੇਣਾ ਅਤੇ ਗੁਰੂ ਦੀ ਗੋਲਕ ਨੂੰ ਲੁੱਟਮਾਰ ਤੋਂ ਬਚਾਉਣਾ ਸੀ।ਉਹਨਾਂ ਕਿਹਾ ਕਿ ਪਿਛਲੇ ਕਰੀਬ ਦੋ ਦਹਾਕਿਆਂ ਤੋ ਗੁਰੂ ਦੀ ਗੋਲਕ ਦੀ ਲੁੱਟ ਇਸ ਕਦਰ ਹੋਈ ਹੈ ਕਿ ਸਿੱਖ ਪੰਥ ਦੇ ਵਿਕਾਸ ਵਿੱਚ ਸਰਨਿਆ ਤੇ ਬਾਦਲਾਂ ਦਾ ਕਾਰਜਕਾਲ ਰੋੜਾ ਹੀ ਬਣਿਆ ਰਿਹਾ। ਉਹਨਾਂ ਕਿਹਾ ਕਿ ਸਰਨੇ ਦੇ ਕਾਰਜਕਾਲ ਸਮੇਂ ਗੋਲਕਾਂ ਸਰਨਿਆਂ ਦੀ ਕੋਠੀ ਖੁੱਲਦੀਆਂ ਸਨ ਤੇ ਬਾਦਲਾਂ ਦੇ ਮਨਜੀਤ ਸਿੰਘ ਜੀ.ਕੇ ਦੇ ਕਾਰਜਕਾਲ ਦੌਰਾਨ ਗੋਲਕ ਖੁੱਲਣ ਤੋ ਪਹਿਲਾਂ ਹੀ ਲੁੱਟ ਲਈ ਜਾਂਦੀ ਰਹੀ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ.ਕੇ ਇੱਕ ਚੰਗੇ ਪ੍ਰਬੰਧਕ ਤਾਂ ਹੋ ਸਕਦੇ ਹਨ, ਪਰ ਗੁਰੂ ਘਰ ਦੀ ਗੋਲਕ ਨੂੰ ਦੀ ਲੁੱਟਣ ਵਿੱਚ ਉਹਨਾਂ ਨੇ ਕੋਈ ਕਸਰ ਬਾਕੀ ਨਹੀ ਛੱਡੀ। ਉਹਨਾਂ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਨੇ ਜੋ ਪਿਆਰ ਤੇ ਸਤਿਕਾਰ ਪੰਥਕ ਸੇਵਾ ਦਲ ਦੇ ਉਮੀਦਵਾਰਾਂ ਨੂੰ ਚੋਣਾਂ ਵਿੱਚ ਦਿੱਤਾ, ਉਸ ਲਈ ਉਹ ਸੰਗਤਾਂ ਦੇ ਰਿਣੀ ਹਨ ਅਤੇ ਸੰਗਤਾਂ ਨੂੰ ਵਿਸ਼ਵਾਸ਼ ਦਿਵਾਉਦੇ ਹਨ ਕਿ ਗੋਲਕ ਦੀ ਅਜਾਦੀ ਦੀ ਲੜਾਈ ਜਾਰੀ ਰੱਖੀ ਜਾਵੇਗੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply