ਧੂਰੀ, 3 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਪਿ੍ਰੰਸੀਪਲ ਸੁਰਿੰਦਰ ਕੌਰ ਦੀ ਅਗੁਵਾਈ ਵਿੱਚ ਵਿਸ਼ਵ ਵੈਟਲੈਂਡ ਪ੍ਰੋਟੈਕਸ਼ਨ ਡੇਅ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਦੇ ਚਾਰਟ, ਪੋਸਟਰ ਮੁਕਾਬਲੇ ਕਰਵਾਏ ਗਏ।
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਾਇੰਸ ਅਧਿਆਪਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵੈਟਲੈਂਡਜ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ, ਦਿਨੋ-ਦਿਨ ਵਧ ਰਹੀ ਗਲੋਬਲ ਕਾਰਬਨ ਕਾਰਨ ਸਾਡੀਆਂ ਵੈਟਲੈਂਡਜ਼ ਨੂੰ ਖਤਰਾ ਪੈਦਾ ਹੋ ਰਿਹਾ ਹੈ। ਵੈਟਲੈਂਡਜ ਹੀ ਗਲੋਬਲ ਕਾਰਬਨ ਦੀ ਮਾਤਰਾ ਨੂੰ ਸੀਮਿਤ ਰੱਖਣ ਵਿੱਚ ਸਹਾਈ ਹੁੰਦੀ ਹੈ। ਇਸ ਸਬੰਧੀ ਦਿਲਪ੍ਰੀਤ ਸਿੰਘ ਸਾਇੰਸ ਅਧਿਆਪਕ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਵਿਦਿਆਰਥੀਆਂ ਨੂੰ ਹਰ ਸੰਭਵ ਢੰਗ ਨਾਲ ਵੈੱਟਲੈਂਡਜ ਦੀ ਰਖਿਆ ਕਰਣ ਲਈ ਪ੍ਰੇਰਿਤ ਕੀਤਾ ਤਾਂ ਜੋ ਕਾਰਬਨ ਦੇ ਯੋਗਿਕਾਂ ਦੀ ਮਿਕਦਾਰ ਨੂੰ ਘਟਾਇਆ ਜਾ ਸਕੇ।ਇਸ ਮੌਕੇ ਹਰਮਨਜੀਤ ਕੌਰ,ਰਾਜਿੰਦਰ ਕੌਰ, ਨਵਦੀਪ ਰਾਣੀ, ਚਮਨਦੀਪ ਸ਼ਰਮਾ, ਮਨਜੀਤ ਕੌਰ ,ਸੰਗੀਤਾ ਰਾਣੀ, ਰਜਨੀ ਰਾਣੀ ਆਦਿ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਸੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media