Wednesday, September 30, 2026

ਬਾਜ਼ਾਰੋਂ ਸਮਾਨ ਲੈਣ ਗਏ ਅਧਿਆਪਕ ਦਾ ਮੋਟਰ ਸਾਇਕਲ

PPN0303201713ਫਾਜ਼ਿਲਕਾ, 3 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਬੀਤੀ ਰਾਤ ਫਾਜ਼ਿਲਕਾ ਦੇ ਮਹਰੀਆਂ ਬਾਜ਼ਾਰ ਵਿਚੋਂ ਇੱਕ ਅਧਿਆਪਕ ਦਾ ਮੋਟਰ ਸਾਇਕਲ ਚੋਰੀ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਸਥਾਨਕ ਮਲਕਾਨਾ ਮੁਹੱਲਾ ਵਾਸੀ ਅਧਿਆਪਕ ਸਤਿੰਦਰ ਸਚਦੇਵਾ ਨੇ ਦੱਸਿਆ ਕਿ ਬੀਤੀ ਰਾਤ ਲਗਭਗ 8.40 ਵਜੇ ਉਹ ਸਥਾਨਕ ਮੈਹਰੀਆਂ ਬਾਜ਼ਾਰ ਵਿਚ ਸਥਿਤ ਕਰਿਆਨੇ ਦੀ ਦੁਕਾਨ ਤੋਂ ਘਰ ਦਾ ਰਾਸ਼ਨ ਲੈਣ ਲਈ ਆਇਆ ਸੀ। ਉਨਾਂ ਦੱਸਿਆ ਕਿ ਜਦੋਂ ਉਹ ਸਮਾਨ ਲੈਣ ਲਈ ਦੁਕਾਨ ਦੇ ਅੰਦਰ ਗਿਆ ਅਤੇ ਜਦੋਂ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਇੱਕ ਲੜਕਾ ਜਿਸ ਦੀ ਉਮਰ ਲਗਭਗ 21 ਸਾਲ ਅਤੇ ਮੂੰਹ ਤੇ ਦਾੜੀ ਸੀ ਉਸ ਦੇ ਪਲਸਰ 135 ਮੋਟਰ ਸਾਇਕਲ ਨੰਬਰ ਪੀ.ਬੀ 22ਡੀ 8385 ਦੇ ਉਪਰ ਬੈਠਾ ਸੀ। ਜਦ ਉਸ ਨੇ ਉਕਤ ਲੜਕੇ ਨੂੰ ਕਿਹਾ ਕਿ ਉਏ ਕੀ ਕਰ ਰਿਹਾ ਹੈ ਤਾਂ ਉਸ ਨੇ ਇੱਕ ਦਮ ਮੋਟਰਸਾਇਕਲ ਸਟਾਰਟ ਕੀਤਾ ਅਤੇ ਬਹੁਤ ਤੇਜੀ ਨਾਲ ਸਿੱਧਾ ਨਿਕਲ ਗਿਆ।ਸਤਿੰਦਰ ਸਚਦੇਵਾ ਨੇ ਦੱਸਿਆ ਕਿ ਉਸ ਨੇ ਹੋਰ ਲੋਕਾਂ ਸਮੇਤ ਮੋਟਰ ਸਾਇਕਲ `ਤੇ ਉਕਤ ਨੋਜਵਾਨ ਦਾ ਪਿੱਛਾ ਵੀ ਕੀਤਾ, ਪਰ ਉਹ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਉਨਾਂ ਦੱਸਿਆ ਕਿ ਮੋਟਰ ਸਾਇਕਲ ਚੋਰੀ ਹੋਣ ਹੋਣ ਦੀ ਸੂਚਨਾ ਥਾਣਾ ਸਿਟੀ ਪੁਲਸ ਨੂੰ ਦੇ ਦਿੱਤੀ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply