ਫਾਜ਼ਿਲਕਾ, 3 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਦਿਨੀਂ ਲੈਕਚਰਾਰ ਕੈਡਰ ਦੇ ਵੱਖ ਵੱਖ ਕੈਟਾਗਰੀਆਂ ਤਹਿਤ ਸਮੂਹ ਪੰਜਾਬ ਦੇ ਲਗਭਗ 200 ਲੈਕਚਰਾਰ ਪੀਈਐਸ 1 ਸਕੂਲ ਐਂਡ ਇੰਸਪੈਕਸ਼ਨ ਕੈਡਰ ਬਤੋਰ ਪ੍ਰਿੰਸੀਪਲ ਤਰੱਕੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਹੁਕਮ ਪ੍ਰਮੁੱਖ ਸਕੱਤਰ ਜੀ ਵਜਰਾਲਿੰਗਮ ਵੱਲੋਂ ਵਿਭਾਗੀ ਤਰੱਕੀ ਕਮੇਟੀ ਦੀ ਸਿਫਾਰਸ਼ ਅਤੇ ਚੋਣ ਕਮਿਸ਼ਨ ਪੰਜਾਬ ਦੀ ਮੰਜੂਰੀ ਤੋਂ ਬਾਅਦ ਜਾਰੀ ਕੀਤੇ ਗਏ ਹਨ। ਪ੍ਰਮੋਟ ਕੀਤੇ ਗਏ ਪ੍ਰਿੰਸੀਪਲ ਪੀਈਐਸ 1 ਕੈਡਰ ਵਿਚ ਜ਼ਿਲਾ ਫਾਜ਼ਿਲਕਾ ਤੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਤੋਂ ਨੈਸ਼ਨਲ ਅਵਾਰਡੀ ਲੈਕਚਰਾਰ ਰਜਿੰਦਰ ਕੁਮਾਰ ਵਿਖੋਨਾ, ਓਮ ਪ੍ਰਕਾਸ਼ ਜਲਾਲਾਬਾਦ, ਉਮਾ ਦੇਵੀ ਅਬੋਹਰ, ਰਾਜ ਕੁਮਾਰ ਬੱਲੂਆਣਾ, ਸੀਮਾ ਰਾਣੀ ਬਾਹਮਣੀ ਵਾਲਾ ਜ਼ਿਲਾ ਫਾਜ਼ਿਲਕਾ ਤੋਂ ਪ੍ਰਮੋਟ ਹੋਏ ਹਨ। ਇਸ ਤਰਾਂ ਜ਼ਿਲਾ ਫਿਰੋਜ਼ਪੁਰ ਵਿਚੋਂ ਨੈਸ਼ਨਲ ਅਵਾਰਡੀ ਲੈਕਚਰਾਰ ਡਾ. ਸਤਿੰਦਰ ਸਿੰਘ, ਦਰਸ਼ਨ ਲਾਲ, ਡਾਇਟ ਫਿਰੋਜ਼ਪੁਰ ਤੋਂ ਰਮਾ ਦੇਵੀ ਨੂੰ ਵੀ ਬਤੋਰ ਪ੍ਰਿੰਸੀਪਲ ਤਰੱਕੀ ਪ੍ਰਾਪਤ ਹੋਈ ਹੈ। ਜ਼ਿਲਾ ਫਾਜ਼ਿਲਕਾ ਅਤੇ ਫਿਰੋਜ਼ਪੁਰ ਇਨਾਂ ਲੈਕਚਰਾਰਾਂ ਨੂੰ ਵਿਭਾਗ ਵੱਲੋਂ ਪ੍ਰਿੰਸੀਪਲ ਬਣਾਏ ਜਾਣ ਤੇ ਸਰਕਾਰੀ ਸੈਕੰਡਰੀ ਸਕੂਲ ਕੰਨਿਆ ਫਾਜ਼ਿਲਕਾ ਦੇ ਪ੍ਰਿੰਸੀਪਲ ਸੰਦੀਪ ਕੁਮਾਰ ਧੂੜੀਆ, ਅਸ਼ੋਕ ਚੁਚਰਾ, ਦੋਵਾਂ ਜ਼ਿਲਿਆਂ ਦੀਆਂ ਅਧਿਆਪਕ ਜੱਥੇਬੰਦੀਆਂ ਦੇ ਆਗੂ ਲੈਕਚਰਾਰ ਬਰਜਿੰਦਰ ਕੁਮਾਰ, ਲੈਕਚਰਾਰ ਰਜਨੀਸ਼ ਕੁਮਾਰ, ਸੁਸ਼ੀਲ ਕੁਮਾਰ, ਜੀਟੀਯੂ ਦੇ ਜ਼ਿਲਾ ਪ੍ਰਧਾਨ ਭਗਵੰਤ ਭਠੇਜਾ ਅਤੇ ਸੀਨੀਅਰ ਮੀਤ ਪ੍ਰਧਾਨ ਨਿਸ਼ਾਂਤ ਅਗਰਵਾਲ, ਜ਼ਿਲਾ ਕਮੇਟੀ ਮੈਂਬਰ ਰਾਜੀਵ ਚਗਤੀ, ਜੀਐਸਟੀਯੂ ਦੇ ਮਨਦੀਪ ਸਿੰਘ ਥਿੰਦ, ਜੀਟੀਯੂ ਫਿਰੋਜ਼ਪੁਰ ਗੋਰਵ ਮੁੰਜ਼ਾਲ, ਨੀਰਜ਼ ਯਾਦਵ, ਰਾਜੀਵ ਹਾਂਡਾ, ਸੁਖਜਿੰਦਰ ਸਿੰਘ, ਅਮਨਦੀਪ, ਸੁਧੀਰ ਕਾਲੜਾ, ਲੈਕਚਰਾਰ ਰਾਧੇ ਵਰਮਾ, ਲੈਕਚਰਾਰ ਸਤਿੰਦਰ ਸਿੰਘ ਸੇਖੋਂ, ਨਰਿੰਦਰ ਪਾਲ ਸਿੰਘ, ਦੀਨੇਸ਼ ਸ਼ਰਮਾ, ਸਮੀਰ ਗਰਗ, ਬੀਐਡ ਅਧਿਆਪਕ ਫਰੰਟ ਦੇ ਸਤਿੰਦਰ ਸਚਦੇਵਾ, ਨੀਰਜ਼ ਸੇਠੀ, ਕ੍ਰਿਸ਼ਨ ਕੁਮਾਰ, ਰਾਜ ਖਤਰੀ, ਵਰਿੰਦਰ ਮਿੱਤਲ, ਜੀਟੀਯੂ ਦੇ ਪਰਮਜੀਤ ਸਿੰਘ, ਅਮਿਤ ਸ਼ਰਮਾ, ਵਿਕਾਸ ਡੋਡਾ, ਅਕਾਸ਼, ਅਨਿਲ ਗਗਨੇਜਾ, ਅਜਿੰਦਰ ਸ਼ਰਮਾ, ਲਾਲੋਵਾਲੀ ਤੋਂ ਸੰਦੀਪ ਸਿੰਘ, ਲੈਕਚਰਾਰ ਅਮਨ ਮੋਂਗਾ ਅਤੇ ਹੋਰ ਵੱਖ ਵੱਖ ਅਧਿਆਪਕ ਜੱਥੇਬੰਦੀਆਂ ਦੇ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇਨਾਂ ਨੂੰ ਬਤੋਰ ਪ੍ਰਿੰਸੀਪਲ ਨਵੀਂ ਪੋਸਟਿੰਗ ਵਾਲੀ ਥਾਂ ਤੇ ਜਾਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media