Wednesday, September 30, 2026

ਸਵੱਛ ਭਾਰਤ ਅਭਿਆਨ ਤਹਿਤ ਪਿੰਡਾਂ `ਚ ਕਚਰਾ ਟੋਇਆ ਪੁੱਟ ਕੇ ਤਿਆਰ ਕੀਤੀ ਜਾਂਦੀ ਹੈ ਜੈਵਿਕ ਖਾਦ

ਫਾਜ਼ਿਲਕਾ, 3 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੇਸ਼ ਭਰ ਵਿਚ ਚੱਲ ਰਹੇ ਸਵੱਛਾ ਅਭਿਆਨ ਦੇ ਤਹਿਤ ਸਮਾਜਿਕ ਅਤੇ ਦੇਸ਼ ਭਗਤੀ ਦੇ ਕੰਮਾਂ ਵਿਚ ਅੱਗੇ ਰਹਿਣ ਵਾਲੀ ਸੰਸਥਾ ਏਕਲ ਅਭਿਆਨ ਵੱਲੋਂ ਫਾਜ਼ਿਲਕਾ ਦੇ ਪਿੰਡਾਂ `ਚ ਪਿੰਡ ਦਾ ਕਚਰਾ ਟੋਇਆ ਪੁੱਟਕੇ ਉਸ ਵਿਚ ਕਚਰਾ ਇੱਕਠਾ ਕਰਕੇ ਤਿੰਨ ਮਹੀਨੇ ਤੱਕ ਬੰਦ ਰੱਖਕੇ ਵਧੀਆ ਜੈਵਿਕ ਖਾਦ ਤਿਆਰ ਕਰਨ ਦਾ ਅਭਿਆਨ ਚਲ ਰਿਹਾ ਹੈ। PPN0303201714
ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਗਤੀਵਿਧੀ ਪ੍ਰਮੁੱਖ ਗੁਲਾਬ ਸਿੰਘ ਨੇ ਦੱਸਿਆ ਕਿ ਇਸ ਨਾਲ ਪਿੰਡਾਂ ਦੀ ਗੰਦਗੀ ਵੀ ਦੂਰ ਹੁੰਦੀ ਹੈ ਅਤੇ ਪਿੰਡਾਂ ਵਿਚ ਸਵੱਛਤਾ ਲਿਆਈ ਜਾਂਦੀ ਹੈ। ਉੱਥੇ ਹੀ ਜੈਵਿਕ ਖਾਦ ਤਿਆਰ ਕਰਕੇ ਧਰਤੀ ਨੂੰ ਰਸਾਈਨਿਕ ਮੁਕਤ ਬਣਾਉਣ ਦਾ ਸੰਕਲਪ ਲਿਆ ਜਾਂਦਾ ਹੈ। ਏਕਲ ਅਭਿਆਨ ਵਿਭਾਗ ਦੇ ਬੁਲਾਰੇ ਹਰਬੰਸ ਲਾਲ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲੇ ਵਿਚ ਹੁਣ ਤੱਕ 50 ਪਿੰਡਾਂ ਵਿਚ ਸੰਸਥਾ ਵੱਲੋਂ ਟੋਏ ਪੁੱਟਕੇ ਕਚਰਾ ਪਾਉਣ ਅਤੇ ਖਾਦ ਤਿਆਰ ਕਰਨ ਨਾਲ ਮੁਫ਼ਤ ਵਧੀਆ ਜੈਵਿਕ ਖਾਦ ਤਿਆਰ ਕਰਕੇ ਕਿਸਾਨਾਂ ਨੂੰ ਦਿੱਤੀ ਗਈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply