Wednesday, September 30, 2026

ਕਾਲਜ ਵਿਦਿਆਰਣਾਂ ਨੇ ਗੁਰਮੇਹਰ ਕੌਰ ਦੇ ਹੱਕ ਤੇ ਏ.ਬੀ.ਵੀ.ਪੀ ਦੀ ਗੁੰਡਾਗਰਦੀ ਦੇ ਵਿਰੋਧ `ਚ ਕੱਢਿਆ ਰੋਸ ਮਾਰਚ

PPN0303201717ਫਾਜ਼ਿਲਕਾ, 3 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਸਥਾਨਕ ਸਰਕਾਰੀ ਐਮ.ਆਰ.ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਗੁਰਮੇਹਰ ਕੌਰ ਦੇ ਹੱਕ ਵਿਚ ਅਤੇ ਏ.ਬੀ.ਵੀ.ਪੀ. ਦੀ ਅਖੌਤੀ ਗੁੰਡਾਗਰਦੀ ਦੇ ਵਿਰੋਧ ਵਿਚ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਗਿਆ।ਆਪਣੇ ਸੰਬੋਧਨ `ਚ ਯੂਨੀਅਨ ਦੀ ਜੋਨਲ ਆਗੂ ਹਰਦੀਪ ਕੋਟਲਾ ਨੇ ਦੱਸਿਆ ਕਿ ਏ.ਬੀ.ਵੀ.ਪੀ. ਭਾਜਪਾ ਦਾ ਵਿਦਿਆਰਥੀ ਵਿਰੋਧੀ ਵਿੰਗ ਹੈ ਜੋ ਅਖੌਤੀ ਰੂਪ ਨਾਲ ਲਗਾਤਾਰ ਗੁੰਡਾਗਰਦੀ ਫੈਲਾ ਰਿਹਾ ਹੈ। ਉਨਾਂ ਕਿਹਾ ਕਿ ਏ.ਬੀ.ਵੀ.ਪੀ. ਨੇ ਗੁਰਮੇਹਰ ਕੌਰ ਨੂੰ ਸ਼ਰਆਮ ਬਲਾਤਕਾਰ ਕਰਨ ਦੀਆਂ ਧਮਕੀਆਂ ਦਿੱਤੀਆਂ ਹਨ ਪਰ ਹਾਲੇ ਤੱਕ ਉਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਵਿਦਿਆਰਥੀ ਆਗੂ ਮੋਨੀਕਾ ਖੰਨਾ, ਈਸ਼ਾ ਖੱਟਰ ਅਤੇ ਜੋਤੀ ਨੇ ਕਿਹਾ ਕਿ ਆਰ.ਐਸ.ਐਸ. ਸੰਘ ਮਹਿਲਾ ਵਿਰੋਧੀ ਹੈ ਅਤੇ ਉਹ ਅਖੌਤੀ ਰੂਪ ਨਾਲ ਔਰਤਾਂ ਨੂੰ ਗੁਲਾਮ ਬਣਾਕੇ ਰੱਖਣਾ ਚਾਹੁੰਦਾ ਹੈ। ਉਨਾਂ ਕਿਹਾ ਕਿ ਆਰ.ਐਸ.ਐਸ. ਸੰਘ ਵਿਦਿਆਰਥੀ, ਏ.ਬੀ.ਵੀ.ਪੀ. ਮਹਿਲਾ ਵਿਰੋਧੀ, ਘੱਟ ਗਿਣਤੀ ਵਿਰੋਧੀ ਅਤੇ ਦਲਿਤ ਵਿਰੋਧੀ ਹੈ। ਉਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਅਧਿਕਾਰ ਹੈ। ਉਨਾਂ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਕਿਹਾ ਜਾਂਦਾ ਹੈ ਪਰ ਏ.ਬੀ.ਵੀ.ਪੀ. ਗੁੰਡਾਗਰਦੀ ਕਰਕੇ ਲੋਕਤੰਤਰ ਦੀਆਂ ਧਜੀਆਂ ਉਡਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਟੂਡੈਂਟਸ ਗੁਰਮੇਹਰ ਕੌਰ ਦੇ ਨਾਲ ਹੈ। ਉਨਾਂ ਕਿਹਾ ਕਿ ਜਦੋਂ ਤੱਕ ਏ.ਬੀ.ਵੀ.ਪੀ. ਦੇ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਯੂਨੀਅਨ ਸੰਘਰਸ਼ ਵਿਚ ਗੁਰਮੇਹਰ ਕੌਰ ਦਾ ਸਾਥ ਦੇਵੇਗੀ।
ਇਸ ਮੌਕੇ ਪ੍ਰਿਆ, ਸ਼ਿਲਪਾ, ਅਨੂੰ, ਮੰਜੂ, ਜੋਤੀ, ਵੀਨਾ, ਵੀਰਪਾਲ, ਸ਼ਵੇਤਾ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।
ਇਸ ਤੋਂ ਇਲਾਵਾ ਵਿਦਿਆਰਥਣਾਂ ਵੱਲੋਂ ਸਥਾਨਕ ਸਰਕਾਰੀ ਐਮ.ਆਰ.ਕਾਲਜ ਤੋਂ ਘੰਟਾ ਘਰ ਚੌਕ ਤੱਕ ਰੋਸ ਮਾਰਚ ਕੱਢਿਆ ਗਿਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply