ਚੌਂਕ ਮਹਿਤਾ, 3 ਮਾਰਚ (ਪੰਜਾਬ ਪੋਸਟ- ਅਮਨ ਰਜਧਾਨ) – ਅੱਜ ਇੱਥੇ ਬੁਤਾਲਾ ਵਿਖੇ ਬਾਬਾ ਪੱਲਾ ਜੀ ਦੀ ਯਾਦ ਵਿਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਬਾਬਾ ਸ਼ੁੱਧ ਸਿੰਘ ਟੂਸੇ ਵਾਲਿਆਂ, ਬੀਬੀ ਜਸਵੀਰ ਕੌਰ ਜੀ ਹੇਮਕੁੰਟ ਰਸਤੇ ਵਿਚ ਲੰਗਰਾਂ ਵਾਲਿਆਂ ਵਲੋਂ ਅਤੇ ਐੱਨ.ਆਰ.ਆਈਜ਼. ਸਹਿਯੌਗ ਨਾਲ ਅਣਗਿਣਤ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਕਰਾਏ ਗਏ। ਸੰਤ ਬਾਬਾ ਟੂਸੇ ਵਾਲਿਆਂ ਨੇ ਜਰੂਰਤ ਮੰਦਾਂ ਦੇ ਵਿਆਹ ਕਰਾਉਣ ਨੂੰ ਵੱਡਾ ਪੁੰਨ ਦੱਸਿਆ ਉਹਨਾਂ ਐੱਨ.ਆਰ.ਆਈਜ਼. ਦਾ ਸਮਾਗਮਾਂ ਵਿਚ ਦਸਵੰਦ ਰੂਪੀ ਹਿੱਸਾ ਪਾਉਣ ਲਈ ਧੰਨਵਾਦ ਕੀਤਾ।
ਉਹਨਾਂ ਤੇਜਵੰਤ ਸਿੰਘ ਬੱਲ, ਬਖਸ਼ੀ ਥਾਣੇਵਾਲ, ਸਰਪੰਚ ਅਜ਼ਾਦਬੀਰ ਸਿੰਘ, ਗੁਰਪ੍ਰੀਤ ਬਾਬਾ ਬਕਾਲਾ, ਹਰਮਨ ਭੱਟੀ, ਜਤਿੰਦਰ ਬੋਪਾਰਾਏ, ਪਰਗਟ ਜਰਮਨੀ, ਗੁਰਜੀਤ ਜਰਮਨੀ, ਨਿੱਕਾ ਸਿਕੰਦਪੁਰੀਆ, ਬਲਰਾਜ ਬੱਲ, ਜੱਸ ਗਿੱਲ, ਮਨਸਿਮਰਨ ਰਾਇ, ਹਰਪ੍ਰੀਤ ਵੜੈਚ, ਕੁਲਵਿੰਦਰ ਗਿੱਲ, ਜਸਵੰਤ ਸਿੰਘ ਥਾਣੇਵਾਲ, ਬਿੰਦਾ ਦਿਆਲਪੁਰ, ਮੋਨੂੰ ਯੂ.ਏ.ਈ, ਹਰਸਿਮਰਨ ਭੁੱਲਰ, ਨਿਰਮਲ ਕਨੈਡਾ, ਕੁਲਵਰਨ ਸੈਣੀ, ਸੁਖਵਿੰਦਰ ਕਨੈਡਾ, ਬਲਜਿੰਦਰ ਸੋਨੀ, ਬਲਬੀਰ ਸਿੰਘ ਬੁਤਾਲਾ, ਹਰਜੀਤ ਸਿੰਘ ਬੁਤਾਲਾ, ਮਾ. ਸਵਿੰਦਰ ਸਿੰਘ ਬੱਲ, ਸਤਨਾਮ ਸਿੰਘ ਨਰੰਗਪੁਰ, ਕੁਲਵੰਤ ਸਿੰਘ ਥਾਣੇਵਾਲ, ਅਤੇ ਹੋਰ ਐੱਨ.ਆਰ.ਆਈਜ਼ ਵਲੋਂ ਨਵੇਂ ਵਿਆਹੇ ਜੋੜਿਆਂ ਨੂੰ ਘਰੇਲੂ ਸਮਾਨ ਲਈ ਸਹਿਯੋਗ ਦਿੱਤਾ। ਉਪ੍ਰੰਤ ਬਾਬਾ ਬੋਹੜ ਸ਼ਾਹ ਜੀ ਮੱਖੂ, ਬਾਬਾ ਗੁਰਵਿੰਦਰ ਸਿੰਘ ਮਾਛੀਵਾੜਾ ਸਾਹਿਬ, ਬਾਬਾ ਬਲਜੀਤ ਸਿਘ ਬੁਰਜ ਨਕਲੀਆਂ, ਭਾਈ ਸਤਵੰਤ ਸਿੰਘ, ਭਾਈ ਸਰਬਜੀਤ ਸਿੰਘ (ਦੋਵੇ ਸਪੁੱਤਰ ਬਾਬਾ ਜੀ) ਬਾਬਾ ਗੁਰਬਖਸ਼ ਸਿੰਘ ਬਿਰਕਾਂ ਵਾਲੇ, ਬਾਬਾ ਕੰਵਲਜੀਤ ਸਿੰਘ ਅਰਦਾਸੀਏ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤਾ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ
ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …
Punjab Post Daily Online Newspaper & Print Media