ਬਟਾਲਾ 4 ਮਾਰਚ (ਨਰਿੰਦਰ ਬਰਨਾਲ) – ਵਿਦੇਸ਼ਾਂ ਵਿਚ ਵੱਸ ਚੁੱਕੇ ਪੰਜਾਬੀ ਆਪਣੇ ਪੰਜਾਬ ਵਾਸਤੇ ਹਮੇਸ਼ਾ ਹੀ ਚੰਗਾ ਸੋਚਦੇ ਹਨ,ਇਸ ਸੋਚ ਨੂੰ ਹੋਰ ਵਧੀਆਂ ਤੇ ਸਾਰਥਕ ਬਣਾਉਣ ਵਾਸਤੇ, ਉਹ ਆਪਣੇ ਜੱਦੀ ਪਿੰਡਾਂ ਦੀ ਨੁਹਾਰ ਬਦਲਣ ਵਾਸਤੇ ਕੋਸ਼ਿਸ਼ਾਂ ਕਰਦੇ ਹਨ ਤੇ ਖਾਸ ਕਰਕੇ ਸਿਖਿਆ ਸੰਸਥਾਵਾਂ ਬਾਰੇ ਉਹਨਾਂ ਦੀ ਸੋਚ ਸਲਾਹੁਣਯੋਗ ਹੈ। ਜੈਤੋਸਰਜਾ ਵਾਸੀ ਅਜੀਤ ਸਿੰਘ ਇਸ ਵੇਲੇ ਕੈਲੇਫੋਰਨੀਆ ਯੁ.ਐਸ.ਏ ਰਹਿ ਰਹੇ ਹਨ।ਬੀਤੇ ਦਿਨੀ ਇਸ ਐਨ.ਆਰ.ਆਈ ਨੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਦੀਆਂ ਲੋੜਾਂ ਬਾਰੇ ਪੁਛਿਆ ਤਾਂ ਪਿ੍ਰੰਸੀਪਲ ਜਸਬੀਰ ਕੌਰ ਤੇ ਸਮੁਚੇ ਸਟਾਫ ਦੀ ਇਕ ਰਾਏ ਹੋਈ ਕਿ ਵਿਦਿਆਰਥੀਆਂ ਨੂੰ ਕੰਪਿਉਟਰ ਸਿਖਿਆ ਦੀ ਵਿਸ਼ੇਸ਼ ਜਰੂਰਤ ਹੈ, ਅਜੀਤ ਸਿੰਘ ਵੱਲੋਂ ਸਕੂਲ ਨੂੰ ਇੱਕ ਲੱਖ ਰੂਪੇ ਦਾ ਕੰਪਿਊਟਰ ਲੈਬ ਦਾ ਸਮਾਨ ਖਰੀਦ ਕੇ ਦਿੱਤਾ ਗਿਆ।ਇਸ ਸਮਾਨ ਵਿਚ ਦੋ ਕੰਪਿਊਟਰ ਤੇ ਇਸ ਤੋ ਇਲਾਵਾ 6 ਕੰਪਿਊਟਿੰਗ ਕਾਰਡ, ਕੀ ਬੋਰਡ, 7 ਮਾਊਸ, ਇਕ ਹੱਬ ਨੈਟ ਕੁਨੈਕਟ ਕਰਨ ਵਾਸਤੇ।ਇਸ ਤਰਾਂ ਸਾਰੇ ਸਮਾਨ ਦੀ ਕੀਮਤ ਇਕ ਲੱਖ ਰੂਪੈ ਹੈ।ਪ੍ਰਿੰਸੀਪਲ ਜਸਬੀਰ ਕੌਰ, ਸਕੂਲ ਮੈਨੇਜਮੈਟ ਕਮੇਟੀ ਵੱਲੋ ਤੇ ਸਮੂੱਚੇ ਸਕੂਲ ਸਟਾਫ ਜੈਤੋਸਰਜਾ ਵੱਲੋ ਐਨ.ਆਰ.ਆਈ ਅਜੀਤ ਸਿੰਘ ਦਾ ਦਿਲੀ ਧੰਨਵਾਦ ਕੀਤਾ ਹੈ, ਜਿੰਨਾਂ ਨੇ ਸਮੇ ਦੀ ਲੌੜ ਨੂੰ ਧਿਆਨ ਵਿਚ ਰੱਖਦਿਆਂ ਸਿਖਿਆ ਸੰਸਥਾ ਵਾਸਤੇ ਦਾਨ ਦਿਤਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media