ਬਠਿੰਡਾ, 4 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਇਲਾਕੇ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਉਸ ਸਮੇਂ ਲੋਕਾਂ ਵਿਚ ਗੁੱਸੇ ਦੀ ਲਹਿਰ ਦੋੜ ਗਈ ਜਦ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਵਾਲੇ ਹਾਈ ਪਾਵਰ ਦੀਆਂ ਤਾਰਾਂ ਰਿਹਾਇਸ਼ੀ ਖੇਤਰ ਮੁਹੱਲੇ ਵਿਚੋਂ ਦੀ ਪਾਉਣ ਲੱਗੇ, ਉਨਾਂ ਨੇ ਠੇਕੇਦਾਰ ਕਰਨੈਲ ਸਿੰਘ ਦੇ ਬੰਦਿਆਂ ਨੂੰ ਤਾਰਾਂ ਪਾਉਣ ਤੋਂ ਰੋਕਿਆਂ ਅਤੇ ਮੌਕੇ ਤੇ ਆਏ ਐਸ.ਡੀ.ਓ ਕੰਵਲ ਸਿੰਗਲਾ ਅਤੇ ਜੇ.ਈ ਅਵਤਾਰ ਸਿੰਘ ਆਏ ਤਾਂ ਵੀ ਉਨਾਂ ਦੀ ਇਕ ਵੀ ਗੱਲ ਨਹੀ ਸੁਣੀ ਅਤੇ ਕਿਹਾ ਕਿ ਪਿਛਲੇ ਸਾਲਾ ਹੀ ਇਸ ਨੋਜਵਾਨ ਲੜਕਾ ਪਾਵਰ ਦੀਆਂ ਤਾਰਾਂ ਦੀ ਪਾਵਰ ਕਰੰਟ ਨਾਲ ਮਰਿਆ ਗਿਆ ਹੈ ਅਤੇ ਹੁਣ ਤੱਕ ਤਿੰਨ ਮੌਤਾਂ ਹੋ ਚੁੱਕੀਆਂ ਹਨ। ਸੋ ਲੋਕਾਂ ਨੇ ਬਿਜਲੀ ਦੀਆਂ ਤਾਰਾਂ ਨੂੰ ਘੇਰਾ ਪਾ ਕੇ ਰੋਕਿਆ।ਲੋਕਾਂ ਨੇ ਕਿਹਾ ਕਿ ਪਾਵਰ ਦੀਆਂ ਤਾਰਾਂ ਇੰਨੀਆਂ ਨੀਵੀਆਂ ਹਨ ਕਿ ਰਿਹਾਇਸ਼ੀ ਮਕਾਨਾਂ ਨੂੰ ਛੁਹਦੀਆਂ ਹਨ, ਜਿਸ ਨਾਲ ਲੋਕਾਂ ਦੇ ਸਿਰ ਤੇ ਮੌਤ ਦਾ ਛਾਇਆ ਹਮੇਸ਼ਾ ਬਣਿਆ ਹੀ ਰਹਿੰਦਾ ਹੈ। ਇਕ ਵਾਰ ਤਾਂ ਤਾਰਾਂ ਪਾਉਣ ਦਾ ਕੰਮ ਰੋਕ ਦਿੱਤਾ ਗਿਆ।ਐਸ.ਡੀ.ਓ ਕੰਵਲ ਸਿੰਗਲਾ ਦੇ ਕਹਿਣ ਮੁਤਾਬਕ ਸਾਰੇ ਸ਼ਹਿਰ ਦੀ ਪਾਵਰ ਤਾਰਾਂ ਵਾਲੀ ਘੇਰਾਬੰਦੀ ਹੋ ਚੁੱਕੀ ਹੈ ਸਿਰਫ਼ ਥੋੜਾ ਜਿਹਾ ਟੋਟਾ ਹੀ ਇਸ ਇਲਾਕੇ ਦਾ ਰਹਿ ਗਿਆ ਹੈ।ਇਸ ਮੌਕੇ ਰਿਹਾਇਸ਼ੀ ਲੋਕਾਂ `ਚ ਸਵਰਨ ਸਿੰਘ, ਤੋਤਾ ਸਿੰਘ, ਜਸਵਿੰਦਰ ਸਿੰਘ, ਹਰਜੀਤ ਸਿੰਘ ਅਕਬਰ ਦੀਨ, ਵਜ਼ੀਰ ਖਾਂ, ਮਖੱਣ ਦੀਨ, ਕਿੱਕਰ ਸਿੰਘ, ਅਸੋਕ ਕੁਮਾਰ, ਕੈਪਟਨ ਮੱਲ ਸਿੰਘ,ਬਲਰਾਜ ਸਿੰਘ ਆਦਿ ਤੋਂ ਇਲਾਵਾ ਬੀਬੀਆਂ ਵੀ ਹਾਜ਼ਰ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ
ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …
Punjab Post Daily Online Newspaper & Print Media