Wednesday, June 10, 2026

ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਮਨਾਇਆ ਸਾਲਾਨਾ ਖੇਡ ਦਿਵਸ

PPN0403201707ਅੰਮ੍ਰਿਤਸਰ, 4 ਮਾਰਚ (ਪੰਜਾਬ ਪਸੋਟ- ਸੁਖਬੀਰ ਸਿੰਘ ਖੁਰਮਣੀਆ) – ਖੇਡਾਂ ਦਾ ਵਿਦਿਆਰਥੀ ਜੀਵਨ ’ਚ ਵਿਸ਼ੇਸ਼ ਮਹੱਤਵ ਹੈ। ਇਹ ਜਿੱਥੇ ਮਨੁੱਖ ਦੇ ਸਰੀਰਿਕ ਵਿਕਾਸ ’ਚ ਸਹਾਈ ਹੁੰਦੀਆਂ ਹਨ, ਉੱਥੇ ਮਾਨਸਿਕ ਅਤੇ ਬੌਧਿਕ ਵਿਕਾਸ ’ਚ ਵੀ ਆਪਣਾ ਹਿੱਸਾ ਪਾਉਂਦੀਆਂ ਹਨ।ਇਸੇ ਸੋਚ ਨੂੰ ਅੱਗੇ ਵਧਾਉਂਦਿਆਂ ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ‘5ਵਾਂ ਸਲਾਨਾ ਖੇਡ ਸਮਾਰੋਹ’ ਕਰਵਾਇਆ ਗਿਆ।ਜਿਸ ’ਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਫਾਇਨੈਂਸ ਸਕੱਤਰ ਡਾ. ਗੁਨਬੀਰ ਸਿੰਘ ਅਤੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਗੁਨਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਖੇਡਾਂ ’ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀ ਜੀਵਨ ਦੇ ਹਰ ਖੇਤਰ ’ਚ ਕਾਮਯਾਬ ਹੁੰਦੇ ਹਨ।ਜਿੰਦਗੀ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਦਾ ਨਾਂ ਹੈ।ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੀਆਂ ਅਸਫ਼ਲਤਾਵਾਂ ਤੋਂ ਨਿਰਾਸ਼ ਹੋਣ ਦੀ ਬਜਾਏ ਪ੍ਰੇਰਣਾ ਲੈ ਕੇ ਅੱਗੇ ਵੱਧਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਖੇਡ ਦਿਵਸ ਦਾ ਰਸਮੀ ਆਗ਼ਾਜ਼ ਡਾ. ਮਹਿਲ ਸਿੰਘ ਨੇ ਕਾਲਜ ਦਾ ਝੰਡਾ ਲਹਿਰਾਕੇ ਅਤੇ ਗੁਬਾਰੇ ਛੱਡ ਕੇ ਕੀਤਾ। ਡਾ. ਮਹਿਲ ਸਿੰਘ ਨੇ ਕਾਲਜ ਪ੍ਰਿੰ: ਡਾ. ਐਚ ਬੀ. ਸਿੰਘ ਨੂੰ ਖੇਡ ਦਿਵਸ ਦੇ ਸਬੰਧ ’ਚ ਵਧਾਈ ਦਿੰਦਿਆਂ ਕਿਹਾ ਕਿ ਖੇਡ ਦਿਵਸ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਮਿਲਦਾ ਹੈ।ਖੇਡਾਂ ਵਿਅਕਤੀ ’ਚ ਉਤਸ਼ਾਹ ਅਤੇ ਮਿਲਕੇ ਕੰਮ ਕਰਨ ਦੀ ਕਾਬਲੀਅਤ ਪ੍ਰਦਾਨ ਕਰਦੀਆਂ ਹਨ।
ਵਿਦਿਆਰਥੀਆਂ ਵਿਚਕਾਰ 100, 200, 400 ਅਤੇ 4ਣ100 ਮੀਟਰ ਰੀਲੇਅ ਰੇਸਾਂ ਦੇ ਮੁਕਾਬਲਿਆਂ ਤੋਂ ਇਲਾਵਾ ਸਪੂਨ ਲੈਮਨ ਰੇਸ, ਸੈਕਰੇਸ, ਥ੍ਰੀ ਲੈਗਡਰੇਸ, ਸ਼ਾਰਟਪੁੱਟ, ਲਾਂਗਜੰਪ, ਡਿਸਕਸ ਥ੍ਰੋ ਅਤੇ ਵਾਲੀਬਾਲ ਮੈਚ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਦੇ ਆਧਾਰ ‘ਤੇ ਕਵਲਪ੍ਰੀਤ ਕੌਰ (ਬੀ.ਸੀ.ਏ 1) ਅਤੇ ਸਾਜਨਪ੍ਰੀਤ ਸਿੰਘ (ਬੀ.ਏ ਸਮੈਸਟਰ ਪਹਿਲਾ) ਨੂੰ ਕਾਲਜ ਦੇ ਬੈਸਟ ਐਥਲੀਟ ਅਤੇ ਬੀ.ਏ ਸਮੈਸਟਰ ਛੇਵਾਂ ਜਮਾਤ ਨੂੰ ਕਾਲਜ ਦੀ ਓਵਰਆਲ ਟਰਾਫੀ ਨਾਲ ਸਨਮਾਨਿਆ ਗਿਆ।ਖੇਡ ਸਮਾਰੋਹ ਦੀ ਸਮਾਪਤੀ ਗੁਨਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਅਤੇ ਟਰਾਫੀਆਂ ਵੰਡ ਕੇ ਅਤੇ ਕਾਲਜ ਦੇ ਝੰਡੇ ਨੂੰ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋ. ਮਨਪੀ੍ਰਤ ਕੌਰ ਨੂੰ ਸੌਂਪ ਕੇ ਕੀਤੀ।
ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਸ਼ਖਸੀਅਤਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਆਪਣੇ ਜੀਵਨ ਦੇ ਮੁੱਖ ਮਕਸਦ ਨੂੰ ਧਿਆਨ ’ਚ ਰੱਖਦਿਆਂ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹਣਾ ਚਾਹੀਦਾ ਹੈ।ਇਸ ਮੌਕੇ ਪ੍ਰੋ. ਰਣਪ੍ਰੀਤ ਸਿੰਘ ਅਤੇ ਪ੍ਰੋ. ਮਨਪ੍ਰੀਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਸਮੂਹ ਕਾਲਜ ਸਟਾਫ਼ ਨੇ ਖੇਡ ਦਿਵਸ ਨੂੰ ਕਾਮਯਾਬ ਬਣਾਉਣ ’ਚ ਵਿਸ਼ੇਸ਼ ਭੂਮਿਕਾ ਨਿਭਾਈ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply