ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਪਰਿਵਾਰ ਸਮੇਤ ਹੋਏ ਸ਼ਾਮਲ
ਫਾਜ਼ਿਲਕਾ, 5 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼੍ਰੀ ਸਨਾਤਮ ਧਰਮ ਗੀਤਾ ਭਵਨ ਮੰਦਰ ਫਾਜ਼ਿਲਕਾ ਵੱਲੋਂ ਅੱਜ 150 ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨੇਵਰ ਰਾਸ਼ਨ ਵੰਡਿਆ ਗਿਆ।ਪ੍ਰੋਗਰਾਮ ਦੌਰਾਨ ਫਾਜ਼ਿਲਕਾ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਅਰਵਿੰਦ ਕੁਮਾਰ ਅਤੇ ਉਨਾਂ ਦੀ ਧਰਮ ਪਤਨੀ ਮੈਤਰੇਈ ਅਤੇ ਹੋਰ ਪਰਿਵਾਰਕ ਮੈਂਬਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਵਿਕਾਸ ਡਾਗਾ ਅਤ ਅਮਨ ਕੁੱਕੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨਾਂ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ। 
ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਅੱਜ 150 ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨੇਵਰ ਰਾਸ਼ਨ ਜਿਸ ਵਿਚ ਆਟਾ, ਘਿਓ, ਦਾਲਾ, ਮਿਰਚ ਮਸਾਲੇ, ਨਮਕ, ਤੇਲ, ਸਾਬਣ ਵੰਡਿਆ ਗਿਆ।ਰਾਸ਼ਨ ਵੰਡਣ ਦੇ ਕੰਮ ਵਿਚ ਮੰਦਰ ਕਮੇਟੀ ਵੱਲੋਂ ਪ੍ਰਧਾਨ ਸੁਰਿੰਦਰ ਅਹੂਜਾ, ਟੇਕ ਚੰਦ ਧੂੜੀਆ, ਪੁਰਸ਼ੋਤਮ ਸੇਠੀ, ਅਸ਼ੋਕ ਸੁਖੀਜਾ, ਹਰੀਸ਼ ਮੁੰਜ਼ਾਲ, ਰਮਨ ਪਾਹਵਾ, ਪ੍ਰਦੀਪ ਸੇਠੀ, ਨਰਿੰਦਰ ਸਚਦੇਵਾ, ਸੰਦੀਪ ਗੁੰਬਰ;, ਸਤੀਸ਼ ਸਚਦੇਵਾ, ਜਗਨ ਨਾਥ ਸ਼ਰਮਾ, ਹਰੀ ਕ੍ਰਿਸ਼ਨ ਭਾਟੀਆ, ਹੰਸ ਰਾਜ ਧੂੜੀਆ, ਸੰਜੇ ਅਨੇਜਾ, ਅਸ਼ਵਨੀ ਗੁੰਬਰ, ਸੁਵਰਸ਼ਾ ਕਾਮਰਾ, ਅਨੂੰ ਨਾਰੰਗ, ਓਮ ਪ੍ਰਕਾਸ਼ ਵਾਟਸ ਅਤੇ ਹੋਰਨਾਂ ਮੈਂਬਰਾਂ ਨੇ ਸਹਿਯੋਗ ਕੀਤਾ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media