ਬਠਿੰਡਾ, 6 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿੱਖਿਆ ਤੇ ਖੇਤਰ ਵਿੱਚ ਬਠਿੰਡਾ ਦਿਨੋਂ ਦਿਨ ਵਿਲੱਖਣ ਪਹਿਚਾਨ ਬਣਾਉਂਦਾ ਜਾ ਰਿਹਾ ਹੈ ਇਸੇ ਲੜੀ ਤਹਿਤ ਬੱਚਿਆਂ ਨੂੰ ਸਮੇਂ ਦਾ ਹਾਣੀ ਬਨਾਉਣ ਅਤੇ ਮੁਕਾਬਲਿਆਂ ਦੀ ਭਾਵਨਾ ਪੈਦਾ ਕਰਨ ਲਈ ਸਥਾਨਕ ‘ਦਾ ਕਾਮਰਸ ਕੋਚ’ ਇੰਸਟੀਚਿਊਟ ਵੱਲੋਂ ਦਾ ਕਾਮਰਸ ਕੋਚ ‘ਦੰਗਲ’ ਦੇ ਬੈਨਰ ਹੇਠ ਵਿਸ਼ੇਸ਼ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਜਿਲ੍ਹਾ ਬਠਿੰਡਾ ਅਤੇ ਨਾਲ ਲੱਗਦੇ ਹੋਰਨਾਂ ਇਲਾਕਿਆਂ ਦੇ ਵੱਖ-ਵੱਖ ਸਕੂਲਾਂ ਦੇ ਕਰੀਬ 80 ਬੱਚਿਆਂ ਨੇ ਹਿੱਸਾ ਲਿਆ।ਇਸ ਪ੍ਰੋਗਰਾਮ ਦਾ ਉਦਘਾਟਨ ਸੀਨੀਅਰ ਐਡਵੋਕੇਟ ਨੰਦ ਲਾਲ ਗਰਗ ਵੱਲੋਂ ਕੀਤਾ ਗਿਆ ਜਦੋਂ ਕਿ ਇੰਸਟੀਚਿਊਟ ਦੇ ਮੁਖੀ ਮਨਪ੍ਰੀਤ ਸਿੰਘ ਬਰਾੜ ਅਤੇ ਸਤਪਾਲ ਸਿੰਘ ਸੰਧੂ ਵੀ ਹਾਜਰ ਸਨ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਮੁਕਾਬਲਿਆਂ ਵਿੱਚ ਡੀ.ਏ.ਵੀ ਸਕੂਲ ਬਠਿੰਡਾ ਦੇ ਵਿਦਿਆਰਥੀ ਅਭਿਵਨ ਗੁਪਤਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਡੀ.ਏ.ਵੀ ਸਕੂਲ ਬਠਿੰਡਾ ਦੇ ਹੀ ਵਿਦਿਆਰਥੀ ਅਰਸ਼ਿਤ ਨੇ ਦੂਜਾ ਸਥਾਨ ਅਤੇ ਸੈਂਟ ਜੋਸਫ ਸਕੂਲ ਦੀ ਵਿਦਿਆਰਥਣ ਤਮੰਨਾ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ 8 ਹੋਰਨਾਂ ਵਿਦਿਆਰਥੀਆਂ ਸੰਚਿਤ ਗਰਗ, ਲਵਿਸ਼ ਗਰਗ, ਜਤਿਨ ਸਿੰਗਲਾ, ਕਰਨ ਗਲਹੋਤਰਾ, ਅਜੈਪਾਲ ਸਿੰਘ, ਜਿਯੰਤ, ਅੰਕਿਤਾ ਅਤੇ ਅਭਿਨੰਦਨ ਗੋਇਲ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇੰਸਟੀਚਿਊਟ ਅਧਿਆਪਕ ਜਗਸੀਰ ਸਿੰਘ ਨੇ ਦੱਸਿਆ ਕਿ ਅੱਜ ਦੇ ਇਨਾਮ ਵੰਡ ਸਮਾਰੋਹ ਲਈ 26 ਫਰਵਰੀ ਨੂੰ ਟੈਸਟ ਲਏ ਗਏ ਸਨ।ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ । ਇਸ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਸਿੱਖਿਆ ਖੇਤਰ ਦੇ ਮੁਕਾਬਲੇ ਲਈ ਰੂਚੀ ਪੈਦਾ ਕਰਨਾ ਹੈ।ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਕਾਮਰਸ ਵਿਸ਼ੇ ਸਬੰਧੀ ਸਿੱਖਿਅਕ ਕਰਨ ਲਈ ਵਿਸ਼ੇਸ਼ ਪ੍ਰਬੰਧ ਹਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਰਾਜਵੰਤ ਸਿੰਘ, ਨੱਥਾ ਸਿੰਘ ਗਿਲਪੱਤੀ, ਸ਼ਾਮ ਲਾਲ ਗੋਇਲ, ਮੁਕੰਦ ਲਾਲ ਗਰਗ, ਮਨਜੀਤ ਸਿੰਘ, ਭੋਲਾ ਸਿੰਘ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media