Sunday, September 27, 2026

ਹੈਡ ਮਾਸਟਰਾਂ ਦੇ ਆਰਡਰ ਜਾਰੀ ਨਾ ਹੋਣ `ਤੇ ਮਾਸਟਰਾਂ ਵਿੱਚ ਸਖ਼ਤ ਰੋਸ

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗੌਰਮਿੰਟ ਸਕੂਲ ਟੀਚਰਜ ਯੂਨੀਅਨ ਪੰਜਾਬ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਪਾਸੋਂ ਮੰਗ ਕੀਤੀ ਹੈ ਕਿ ਹੈਡ ਮਾਸਟਰਾਂ ਦੇ ਆਰਡਰ ਤੁਰੰਤ ਜਾਰੀ ਕਰੇ।ਟੀਚਰਜ ਯੂਨੀਅਨ ਪੰਜਾਬ ਦੇ ਪ੍ਰਧਾਨ ਸੀਤਲ ਸਿੰਘ ਚਾਹਲ ਜਨਰਲ ਸਕੱਤਰ ਬਲਕਾਰ ਵਲਟੋਹਾ, ਡਿਪਟੀ ਜਨਰਲ ਸਕੱਤਰ ਪ੍ਰਿੰਸੀਪਲ ਕੇਵਲ ਸਿੰਘ ਰੰਧਾਵਾ ਤੇ ਮੀਤ ਪ੍ਰਧਾਨ ਹਰਦੇਵ ਭਕਨਾ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਨਵੰਬਰ 2016 ਦੇ ਆਖਰੀ ਹਫ਼ਤੇ ਸਿਖਿਆ ਵਿਭਾਗ ਨੇ ਕੇਸ ਮੰਗੇ ਗਏ ਸਨ।ਜਿਸ ਤਹਿਤ ਸਰਕਾਰੀ ਸਕੂਲਾਂ `ਚੋ ਮਾਸਟਰਾਂ ਨੂੰ ਤਰੱਕੀ ਦੇ ਕੇ ਹੈਡ ਮਾਸਟਰ ਲਾਇਆ ਜਾਣਾ ਸੀ, ਪਰ ਅਜੇ ਤੱਕ ਆਰਡਰ ਨਹੀਂ ਕੀਤੇ ਗਏ।ਜਿਸ ਕਰ ਕੇ ਹੈਡ ਮਾਸਟਰਾਂ ਦੇ ਅਹੁਦਿਆਂ ਦੇ ਹੱਕਦਾਰ ਮਾਸਟਰਾਂ ਵਿੱਚ ਸਖ਼ਤ ਰੋਸ ਹੈ।ਉਨਾਂ ਕਿਹਾ ਕਿ ਸਰਕਾਰ ਦੇ ਿਹ ਆਰਡਰ ਉਡੀਕਦੇ ਉਡੀਕਦੇ ਕਈ ਮਾਸਟਰ ਸੇਵਾ ਮੁਕਤ ਹੋ ਰਹੇ ਹਨ।ਉਨਾਂ ਜੋਰਦਾਰ ਮੰਗ ਕੀਤੀ ਹੈ ਕਿ ਜਿਸ ਤਰਾਂ ਸਿਖਿਆ ਵਿਭਾਗ ਨੇ ਪਿੰਸੀਪਲਾਂ ਤੇ ਲੈਕਚਰਾਰਾਂ ਦੇ ਆਰਡਰ ਕੀਤੇ ਹਨ, ੇੁਸੇ ਤਰਾਂ ਹੈਡ ਮਾਸਟਰਾਂ ਦੀ ਪ੍ਰਮੋਸ਼ਨ ਦੇ ਆਰਡਰ ਵੀ ਤੁਰੰਤ ਕੀਤੇ ਜਾਣ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply