ਬਠਿੰਡਾ, 7 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਣ ਸਟਾਫ਼ ਨੂੰ ਗਿਣਤੀ ਦੀ ਪ੍ਰਕ੍ਰਿਆ ਸਬੰਧੀ ਸਰਕਾਰੀ ਪਾਲੀਟੈਕਨਿਕ ਕਾਲਜ ਵਿਖੇ ਗਿਣਤੀ ਦੀ ਪ੍ਰਕ੍ਰਿਆ ਨਾਲ ਜੁੜੇ ਵੱਖ-ਵੱਖ ਪਹਿਲੂਆਂ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਬੋਲਦਿਆਂ ਰਿਟਰਨਿੰਗ ਅਫ਼ਸਰ ਭੁੱਚੋ ਮੰਡੀ ਰਾਹੁਲ ਚਾਬਾ ਨੇ ਦੱਸਿਆ ਕਿ 11 ਮਾਰਚ ਨੂੰ 90-ਰਾਮਪੁਰਾ ਅਤੇ 92-ਬਠਿੰਡਾ ਸ਼ਹਿਰੀ ਦੇ ਵੋਟਾਂ ਦੀ ਗਿਣਤੀ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਮਾਨਸਾ ਰੋਡ ਵਿਖੇ ਕੀਤੀ ਜਾਵੇਗੀ।ਇਸੇ ਤਰ੍ਹਾਂ 91-ਭੁੱਚੋਂ ਮੰਡੀ (ਐਸ.ਸੀ) ਅਤੇ 93-ਬਠਿੰਡਾ ਦਿਹਾਤੀ (ਐਸ.ਸੀ) ਦੀ ਗਿਣਤੀ ਪੈਸਕੋ ਮਾਨਸਾ ਰੋਡ ਵਿਖੇ ਕੀਤੀ ਜਾਵੇਗੀ।ਵਿਧਾਨ ਸਭਾ ਹਲਕਾ 94-ਤਲਵੰਡੀ ਸਾਬੋ ਅਤੇ 95-ਮੌੜ ਦੀ ਗਿਣਤੀ ਕੇਂਦਰੀ ਯੂਨੀਵਰਸਿਟੀ ਕੈਂਪਸ ਮਾਨਸਾ ਰੋਡ ਵਿਖੇ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਚੋਣ ਸਟਾਫ਼ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਹ ਆਪਣੇ ਸਬੰਧਤ ਰਿਟਰਨਿੰਗ ਅਫ਼ਸਰ ਨਾਲ ਤਰੁੰਤ ਸੰਪਰਕ ਕਰਨ। ਗਿਣਤੀ ਦੌਰਾਨ ਚੋਣ ਸਟਾਫ਼ ਕਿਸੇ ਵੀ ਪ੍ਰਕਾਰ ਦਾ ਖਾਣਾ-ਪਾਣੀ ਈ.ਵੀ.ਐਮ ਮਸ਼ੀਨ ਦੇ ਕੋਲ ਬੈਠ ਕੇ ਨਹੀਂ ਲੈ ਸਕਦਾ ਅਤੇ ਇਸ ਲਈ ਵੱਖ-ਵੱਖ ਥਾਵਾਂ ਨਿਰਧਾਰਤ ਕੀਤੀਆ ਗਈਆ ਹਨ। ਇਸੇ ਤਰ੍ਹਾਂ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਗਿਣਤੀ ਕੇਂਦਰਾਂ ਐਂਟਰੀ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਪਾਸ ਰਾਹੀਂ ਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ’ਤੇ ਚੋਣ ਸਟਾਫ਼ ਸਮੇਂ ਸਿਰ ਰਿਪੋਰਟ ਕਰੇਗਾ। ਚੋਣ ਅਮਲੇ ਨੂੰ ਈ.ਵੀ.ਐਮ ਮਸ਼ੀਨ ’ਤੇ ਵੋਟਾਂ ਦੀ ਗਿਣਤੀ ਸਬੰਧੀ ਡੈਮੋ ਦਿੱਤਾ ਗਿਆ ਅਤੇ ਗਿਣਤੀ ਸਬੰਧੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਮੌਕੇ ਉਨ੍ਹਾਂ ਨਾਲ ਰਿਟਰਨਿੰਗ ਅਫ਼ਸਰ ਬਠਿੰਡਾ ਸ਼ਹਿਰੀ ਸ਼੍ਰੀਮਤੀ ਸਾਕਸ਼ੀ ਸਾਹਨੀ, ਰਿਟਰਨਿੰਗ ਅਫ਼ਸਰ ਭੁੱਚੋ ਮੰਡੀ ਰਾਹੁਲ ਚਾਬਾ, ਰਿਟਰਨਿੰਗ ਅਫ਼ਸਰ ਬਠਿੰਡਾ ਦਿਹਾਤੀ (ਐਸ.ਸੀ) ਅਨਿਲ ਗਰਗ, ਰਿਟਰਨਿੰਗ ਅਫ਼ਸਰ ਰਾਮਪੁਰਾ ਫੂਲ ਨਰਿੰਦਰ ਸਿੰਘ ਧਾਲੀਵਾਲ, ਰਿਟਰਨਿੰਗ ਅਫ਼ਸਰ ਤਲਵੰਡੀ ਸਾਬੋ ਸੁਭਾਸ਼ ਕੁਮਾਰ ਖਟਕ, ਰਿਟਰਨਿੰਗ ਅਫ਼ਸਰ ਮੌੜ ਲਤਿਫ਼ ਅਹਿਮਦ, ਸਾਰੇ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰ ਅਤੇ ਹੋਰ ਚੋਣ ਸਟਾਫ਼ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media