Monday, September 28, 2026

ਵਿਦਿਆਰਥੀਆਂ ਨੇ ਏ.ਡੀ.ਸੀ ਨੂੰ ਸੋਂਪਿਆ ਮੰਗ ਪੱਤਰ

PPN0703201720ਫਾਜ਼ਿਲਕਾ, 7 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਟੂਡੈਂਟਸ ਯੂਨੀਅਨ ਇਕਾਈ ਫਾਜ਼ਿਲਕਾ ਵੱਲੋਂ ਵਧੀਆਂ ਹੋਈਆਂ ਫੀਸਾਂ ਨੂੰ ਘੱਟ ਕਰਵਾਉਣ ਲਈ ਲੋੜੀਂਦਾ ਇਨਕਮ ਸਰਟੀਫਿਕੇਟ ਜਾਰੀ ਕਰਨ ਵਿਚ ਹੋ ਰਹੀ ਦੇਰੀ ਸਬੰਧੀ ਅਡੀਸ਼ਨਨ ਡਿਪਟੀ ਕਮਿਸ਼ਨਰ ਜਰਨੈਲ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਵਿਦਿਆਰਥੀ ਆਗੂ ਸਤਨਾਮ ਘੱਲੂ ਅਤੇ ਜੀਨੂ ਕੰਬੋਜ ਨੇ ਅਡੀਸ਼ਨਨ ਡਿਪਟੀ ਕਮਿਸ਼ਨਰ ਨਾਲ ਗੱਲ ਕਰਦੇ ਹੋਏ ਇਨਕਮ ਸਰਟੀਫਿਕੇਟ ਦੇ ਜਾਰੀ ਕਰਨ ਵਿਚ ਆ ਰਹੀ ਦੇਰੀ ਨੂੰ ਦਰੁਸਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਿਨਾ ਸਰਟੀਫਿਕੇਟ ਵਿਦਿਆਰਥੀਆਂ ਨੂੰ ਫੀਸਾਂ ਵਿਚ ਕੀਤਾ ਗਿਆ ਵਾਧਾ ਭਰਨਾ ਪਵੇਗਾ ਅਤੇ ਵਿਦਿਆਰਥੀਆਂ ਨੂੰ ਇਸਦਾ ਕੋਈ ਲਾਭ ਨਹੀਂ ਹੋਵੇਗਾ।ਇਸ ਮੌਕੇ ਅਡੀਸ਼ਨਲ ਡਿਪਟੀ ਕਮਿਸ਼ਨਰ ਜਰਨੈਲ ਸਿੰਘ ਨੇ ਉਕਤ ਸਮਸਿਆ ਦਾ ਜਲਦੀ ਹੱਲ ਕਰਨ ਦਾ ਭਰੋਸਾ ਦੁਆਇਆ। ਇਸ ਮੌਕੇ ਹੋਰ ਵਿਦਿਆਰਥੀ ਆਗੂ ਮੋਨੀਕਾ ਖੰਨਾ, ਰਣਜੀਤ ਸਿੰਘ, ਮੁਕੇਸ਼ ਕੁਮਾਰ, ਜੋਤੀ, ਸਚਿਨ ਸ਼ਰਮਾ, ਰਹੁਲ ਕੁਮਾਰ ਅਤੇ ਹੋਰ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply