Monday, September 28, 2026

ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਹੋਰ ਸਮਾਨ ਵੰਡਿਆ

PPN0703201722ਫਾਜ਼ਿਲਕਾ, 7 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਗਲੀ ਸ਼ਰਨਦਾਸ ਵਾਸੀ ਸ਼ਾਮ ਲਾਲ ਅਗਰਵਾਲ, ਸੁਰਿੰਦਰ ਅਗਰਵਾਲ, ਨਰਿੰਦਰ ਅਗਰਵਾਲ ਅਤੇ ਸਰੋਜ ਗੁਪਤਾ ਦੇ ਪਿਤਾ ਸਵ. ਮਦਨ ਲਾਲ ਅਗਰਵਾਲ ਦੀ ਯਾਦ ਵਿਚ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ ਵਿਚ ਬੱਚਿਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਮੌਕੇ ਸਟੇਸ਼ਨਰੀ ਅਤੇ ਹੋਰ ਸਮਾਨ ਵੰਡਿਆ ਗਿਆ। ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ ਮੈਡਮ ਸ਼ੀਲਾ ਤ੍ਰਿਪਾਠੀ ਨੇ ਦੱਸਿਆ ਕਿ ਸਕੂਲ ਅਧਿਆਪਕ ਨਿਸ਼ਾਂਤ ਅਗਰਵਾਲ ਦੇ ਦਾਦਾ ਮਦਨ ਲਾਲ ਅਗਰਵਾਲ ਦੀ ਯਾਦ ਵਿਚ ਅੱਜ ਉਨ੍ਹਾਂ ਦੇ ਪੌਤਰੇ ਹਿਮਾਂਸ਼ੂ ਅਗਰਵਾਲ ਅਤੇ ਕਪਿਲ ਅਗਰਵਾਲ ਨੇ ਵਿਸ਼ੇਸ਼ ਤੌਰ ਤੇ ਸਕੂਲ ਵਿਚ ਆਕੇ ਸਟੇਸ਼ਨਰੀ ਅਤੇ ਹੋਰ ਸਮਾਨ ਵੰਡਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅਗਰਵਾਲ ਪਰਿਵਾਰ ਵੱਲੌਂ ਬੱਚਿਆਂ ਨੂੰ ਹੋਰ ਪੜ੍ਹਨ, ਮਿਹਨਤ ਕਰਨ ਅਤੇ ਜਿੰਦਗੀ ਵਿਚ ਆਪਣੇ ਮਿੱਥੇ ਹੋਏ ਮੰਤਵ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਮੁੱਖ ਅਧਿਆਪਕ ਵੱਲੋਂ ਸਕੂਲੀ ਬੱਚਿਆਂ ਲਈ ਕੀਤੇ ਗਏ ਵਿਸ਼ੇਸ਼ ਉਪਰਾਲੇ ਲਈ ਅਗਰਵਾਲ ਪਰਿਵਾਰ ਦਾ ਧੰਨਵਾਦ ਕੀਤਾ ਗਿਆ।  ਇਸ ਮੌਕੇ ਸਕੂਲ ਅਧਿਆਪਕ ਸ਼ਾਲੂ ਰਾਣੀ, ਕਵਿਤਾ ਰਾਣੀ, ਸ਼ਿਲਪਾ ਰਾਣੀ ਤੋਂ ਇਲਾਵਾ ਬਿੰਦੂ, ਹਰਸ਼ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply