Monday, November 9, 2026

ਦੋ ਰੋਜ਼ਾ ਅੰਤਰ ਕਾਲਜ ਜਿਲ੍ਹਾ ਯੁਵਕ ਮੇਲਾ ਆਯੋਜਿਤ

PPN0803201705ਬਠਿੰਡਾ, 8 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫਰੀਦ ਕਾਲਜ ਵਿਖੇ ਦੋ ਰੋਜ਼ਾ ਅੰਤਰ ਕਾਲਜ ਜਿਲ੍ਹਾ ਯੁਵਕ ਮੇਲਾ ਕਰਵਾਇਆ ਗਿਆ, ਜਿਸ ਵਿਚ ਭਾਈ ਆਸਾ ਸਿੰਘ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਰਿਵਾਇਤੀ ਲੋਕ ਕਲਾਵਾਂ ਮੁਕਾਬਲਿਆਂ ਵਿਚ ਪੀੜ੍ਹੀ ਬਣਨਾ ਵਿਚ ਪਹਿਲਾ ਸਥਾਨ ਮਿਸ ਮਨਪ੍ਰੀਤ ਕੌਰ ਬੀ.ਏ. ਭਾਗ ਦੂਜਾ, ਛਿਕੂ ਬਣਾਉਣ ਵਿਚ ਪਹਿਲਾ ਸਥਾਨ ਮਿਸ ਰਾਜਵੀਰ ਕੌਰ ਬੀ.ਏ ਭਾਗ ਪਹਿਲਾਂ ਅਤੇ ਪੱਖੀ ਬੁਣਨ ਵਿਚ ਤੀਜਾ ਸਥਾਨ ਰਾਜਦੀਪ ਕੌਰ ਬੀ.ਏ ਭਾਗ ਪਹਿਲਾ ਨੇ ਪ੍ਰਾਪਤ ਕੀਤਾ।ਕਾਲਜ ਪ੍ਰਿੰਸੀਪਲ ਡਾ: ਰਾਜਵਿੰਦਰ ਕੌਰ ਡੀਨ ਸਭਿਆਚਾਰਕ ਗਤੀਵਿਧੀਆਂ ਮੈਡਮ ਮਿਸ਼ਜ ਸੰਦੀਪ ਅਤੇ ਯੂਥ ਕੋਆਰਡੀਨੇਟਰ ਮਿਸ਼ਜ਼ ਰਾਜਿੰਦਰ ਕੌਰ ਨੇ ਰੋਬੀ ਕਲੱਬ ਦੇ ਇੰਚਾਰਜ ਮਿਸ਼ਜ਼ ਕੁਲਵਿੰਦਰ ਕੌਰ, ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਇੰਚਾਰਜ ਮਿਸ਼ਜ਼ ਗੁਰਲੀਨ ਅਤੇ ਜੇਤੂ ਵਿਅਿਾਰਥਣਾਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦਾ ਸਨਮਾਨ ਕਰਕੇ ਉਤਸ਼ਾਹ ਵਧਾਇਆ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply