ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਾਸ਼ਟਰੀ ਮਹਿਲਾ ਦਿਵਸ ਕੇ ਅਵਸਰ `ਤੇ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪ੍ਰਸਿੱਧ ਡਾ. ਮਧੁ ਨਾਗਪਾਲ ਮਹਿਲਾ ਰੋਗ ਮਾਹਿਰ ਮੁੱਖ ਮਹਿਮਨਾ ਵਜੋਂ ਸ਼ਾਮਲ ਹੋਏ, ਜਿੰਨਾਂ ਨੇ ਸ਼ਮਾ ਰੋਸ਼ਨ ਕਰ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ।
ਪਿੰਸੀਪਲ ਅੰਜਨਾ ਗੁਪਤਾ ਨੇ ਮੁੱਕ ਮਹਿਮਾਨ ਡਾ. ਮਧੂ ਨਾਗਪਾਲ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਨਮਾਿਨਤ ਕੀਤਾ। ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਾਰੀ ਕੋਈ ਇਕ ਵਿਅਕਤੀਤਵ ਨਹੀਂ ਬਲਕਿ ਪੂਰਾ ਪਰਿਵਾਰ ਹੈ।ਕਿਉਂਕਿ ਉਹ ਇਕ ਵਾਰ ਹੀ ਕਈ ਰਿਸ਼ਤੇ ਨਿਭਾਉਂਅਿਾਂ ਹੋਇਆਂ ਪਰਿਵਾਰ ਨੂੰ ਇਕ ਸੂਤਰ ਵਿੱਚ ਬੰਨ ਕੇ ਰੱਖਦੀ ਹੈ।ਜਿਥੇ ਉਹ ਬੱਚਿਆਂ ਨੂੰ ਸੰਸਕਾਰ ਦੇ ਕੇ ਟੀਚਰ ਦੀ ਭੂਮਿਕਾ ਨਿਭਾਉਂਦੀ ਹੈ, ਉਥੇ ਘਰ ਆਏ ਮਹਿਮਾਨਾਂ ਦਾ ਆਦਰਮਾਨ ਕਰਦੀ ਹੈ।ਪਤੀ ਦੀ ਸਹਿਯੋਗੀ ਅਤੇ ਘਰ ਦੇ ਬਜੁੱਰਗਾਂ ਦੀ ਸੇਵਾ ਵਿੱਚ ਤਨ-ਮਨ ਲਗਾ ਦਿੰਦੀ ਹੈ।ਅੱਜ ਦੀ ਨਾਰੀ ਇਕ ਕਦਮ ਹੋਰ ਅੱਗੇ ਵਧ ਚੁੱਕੀ ਹੈ।ਉਹ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਰੋਜਗਾਰ ਕਮਾਉਣ ਦੇ ਸਮਰੱਥ ਹੈ।ਲੋੜ ਪੈਣ `ਤੇ ਉਹ ਦੁਸ਼ਟਾਂ ਦਾ ਵਿਨਾਸ਼ ਕਰਨ ਲਈ ਦਰਗਾ ਤੇ ਚੰਡੀ ਵੀ ਬਣ ਜਾਂਦੀ ਹੈ ।ਸਮਾਜ ਨੂੰ ਬਦਲਣ ਦੀ ਤਾਕਤ ਰੱਖਣ ਵਾਲੀ ਨਾਰੀ ਈਸ਼ਵਰ ਦੀ ਉਤਮ ਰਚਨਾ ਹੈ।
ਮੁੱਖ ਮਹਿਮਾਨ ਡਾ. ਮਧੂ ਨਾਗਪਾਲ ਨੇ ਮਹਿਲਾ ਅੀਧਆਪਕਾਂ ਨੂੰ ਅੰਤਰਾਸ਼ਟਰੀ ਮਹਿਲਾ ਦਿਵਸ ਕੀ ਦਿਤੀ ਅਤੇ ਆਪਣੇ ਸੰਬੋਧਂ ਵਿੱਚ ਕਿਹਾ ਮਹਿਲਾ ਨੂੰ ਈਸ਼ਵਰ ਨੇ ਅਦੁੱਤੀ ਸ਼ਕਤੀ ਦਿੱਤੀ ਹੈ, ਜੋ ਉਸ ਦੇ ਅੰਦਰ ਵਿਸ਼ਵਾਸ਼ ਦੀ ਭਾਵਨਾ ਪੈਦਾ ਕਰਦੀ ਹੈ।ਉਨਾਂ ਕਿਹਾ ਕਿ ਔਰਤਾਂ ਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱੱਖਣਾ ਚਾਹੀਦਾ ਹੈ, ਕਿਉਂਕਿ ਪੂਰਾ ਪਰਿਵਾਰ ਉਸ `ਤੇ ਨਿਰਭਰ ਹੈ।ਉਨਾਂ ਕਿਹਾ ਕਿ ਔਰਤਾਂ ਦਾ ਮੋਟਾਪਾ ਚਿੰਤਾ ਦਾ ਵਿਸ਼ਾ ਹੈ, ਜੋਅਂੇਕਾਂ ਬਿਮਾਰੀਆਂ ਦਾ ਕਾਰਣ ਬਣਦਾ ਹੈ।
ਅਧਿਆਪਕਾ ਵਸੁਧਾ ਅਤੇ ਅਨੁਰਾਧਾ ਵਲੋਂ ਮਹਿਲਾ ਦਿਵਸ `ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ।ਕੁਮਾਰੀ ਮੀਨਾ, ਆਦੇਸ਼ ਨੰਦਾ ਤੇ ਓਮ ਪ੍ਰਕਾਸ਼ ਨੇ ਮੋਹਿਲਾ ਦਿਵਸ ਸਬੰਧੀ ਗੀਤੇ ਪੇਸ਼ ਕੀਤੇ।ਮਹਿਲਾ ਟੀਚਰਾਂ ਨੇ ਪੰਜਾਬੀ ਸਭਿਆਚਾਰ ਪਹਿਰਾਵੇ ਅਤੇ ਪੱਛਮੀ ਵੇਸ਼ਭੂਸ਼ਾ ਵਿੱਚ ਰੈਂਪ ਵਾਕ ਕੀਤਾ ਗਿਆ ਅਤੇ ਕਈ ਤਰਾਂ ਦੀਆਂ ਖੇਡਾ ਵੀ ਖੇਡੀਆਂ, ਜਿੰਨਾਂ ਵਿੱਚ ਤੰਬੋਲਾ, ਟੰਗ ਟਵਿਸਟਰ, ਬੰਦ ਅੱਖਾਂ ਨਾਲ ਸਾਥੀ ਦਾ ਮੇਕਅਪ ਕਰਨਾ ਆਦਿ ਸ਼ਾਮਲ ਹਨ।ਸਾਰੇ ਪ੍ਰਤੀਯੋਗੀਆਂ ਤੇ ਜੇਤੂਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media