Sunday, November 22, 2026

ਬੱਸ ਅੱਡਾ ਛੋਟਾ ਹੋਣ ਕਰ ਕੇ ਲੂਧਿਆਣਾ, ਬਰਨਾਲਾ, ਸੰਗਰੂਰ ਨੂੰ ਜਾਣ ਵਾਲ਼ੀਆਂ ਬੱਸਾਂ ਕੱਕੜਵਾਲ ਚੌਕ `ਤੇ ਰੁਕਣ ਲਈ ਮਜਬੂਰ

PPN0803201713ਧੂਰੀ, 8 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸ਼ਹਿਰ ਧੂਰੀ ਅੰਦਰ ਬਣਿਆ ਬੱਸ ਅੱਡਾ ਬਹੁਤ ਜ਼ਿਆਦਾ ਛੋਟਾ ਹੋਣ ਕਾਰਨ ਲੂਧਿਆਣਾ, ਬਰਨਾਲਾ, ਸੰਗਰੂਰ ਨੂੰ ਜਾਣ ਵਾਲ਼ੀਆਂ ਬੱਸਾਂ ਬੱਸ ਸਟੈਂਡ `ਤੇ ਜਾਣ ਦੀ ਬਜਾਏ ਕੱਕੜਵਾਲ ਚੌਕ `ਤੇ ਹੀ ਰੁਕਦੀਆਂ ਹਨ, ਜਿਸ ਨਾਲ ਟ੍ਰੈਫਿਕ ਜਾਮ ਲੱਗੇ ਰਹਿਣ ਕਾਰਨ ਆਵਾਜਾਈ ਵਿੱਚ ਇੱਕ ਵੱਡੀ ਦਿਕੱਤ ਪੇਸ਼ ਆਉਂਦੀ ਹੈ।ਬੱਸਾਂ ਵਿੱਚ ਸਫਰ ਕਰਨ ਵਾਲੇ ਯਾਤਰੀਆਂ, ਸਵੇਰ ਦੇ ਸਮੇਂ ਸਕੂਲ-ਕਾਲਜ ਨੂੰ ਜਾਣ ਵਾਲੇ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੂੰ ਵੀ ਇਸੇ ਚੌਕ ਵਿੱਚ ਖੜ ਕੇ ਬੱਸ ਦੀ ਉਡੀਕ ਕਰਨੀ ਪੈਂਦੀ ਹੈ ਜਿਥੇ ਨਾ ਤਾਂ ਯਾਤਰੀਆਂ ਦੇ ਬੈਠਣ ਲਈ ਕੋਈ ਪੁਖਤਾ ਇੰਤਜ਼ਾਮ ਹਨ ਅਤੇ ਨਾ ਹੀ ਮੀਂਹ ਦੇ ਮੌਸਮ ਵਿੱਚ ਬਾਰਿਸ਼ ਤੋਂ ਬਚਣ ਲਈ ਕੋਈ ਸ਼ੈਡ ਵਗੈਰਾ ਲੱਗਾ ਹੋਇਆ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿਚਕਾਰ ਪੈਂਦੇ ਇਸ ਬੱਸ ਅੱਡੇ ਦੀ ਸਮੱਸਿਆ ਤੋਂ ਰਾਜਨੀਤਕ ਪਾਰਟੀਆਂ ਵੀ ਪੂਰੀ ਤਰਾਂ ਜਾਣੂ ਹਨ ਪ੍ਰੰਤੂ ਫਿਰ ਵੀ ਕਿਸੇ ਰਾਜਨੀਤਕ ਪਾਰਟੀ ਵੱਲੋਂ ਇਹ ਮੁੱਦਾ ਨਹੀਂ ਉਠਾਇਆ ਗਿਆ।ਹਲਕੇ ਵਿੱਚ ਟ੍ਰੈਫਿਕ ਦੀ ਇਹ ਸਮੱਸਿਆ ਉਦੋ ਹੀ ਹੱਲ ਹੋ ਸਕਦੀ ਹੈ, ਜਦੋਂ ਵੱਡੀ ਤੇ ਖੁੱਲੀ ਥਾਂ `ਤੇ ਹਰ ਪੱਖੋਂ ਸਹੂਲਤਾਂ ਭਰਿਆ ਇੱਕ ਬੱਸ ਅੱਡਾ ਤਿਆਰ ਕੀਤਾ ਜਾਵੇਗਾ, ਜੋ ਸਿਰਫ ਇੱਕ ਸੁਪਨਾ ਜਿਹਾ ਹੀ ਬਣ ਕੇ ਰਹਿ ਗਿਆ ਜਾਪਦਾ ਹੈ।ਇੱਥੋਂ ਵੱਖ-2 ਰੂਟਾਂ ਨੂੰ ਜਾਣ ਵਾਲੀਆਂ ਬੱਸਾਂ ਦਾ ਟ੍ਰੈਫਿਕ ਕਈ ਵਾਰ ਇੰਨਾ ਜ਼ਿਆਦਾ ਹੋ ਜਾਂਦਾ ਹੈ ਜੋ ਕਿਸੇ ਮੰਦਭਾਗੀ ਦੁਰਘਟਨਾ ਦਾ ਕਾਰਨ ਵੀ ਬਣ ਕੇ ਰਹਿ ਜਾਂਦਾ ਹੈ।ਇਸੇ ਚੌਕ ਵਿੱਚ ਲੱਗੀਆਂ ਟ੍ਰੈਫਿਕ ਕੰਟਰੋਲ ਲਾਈਟਾਂ ਵੀ ਟ੍ਰੈਫਿਕ ਨੂੰ ਕੰਟਰੋਲ ਕਰਨ ਵਿੱਚ ਅਸਮਰੱਥ ਹੋ ਕੇ ਰਹਿ ਗਈਆਂ ਹਨ ਅਤੇ ਪ੍ਰਸ਼ਾਸਨ ਦਾ ਮੂੰਹ ਚਿੜਾਉਂਦੀਆਂ ਲੱਗ ਰਹੀਆਂ ਹਨ।ਧੂਰੀ ਬੱਸ ਅੱਡੇ ਵਿੱਚ ਸਿਰਫ ਪਿੰਡਾਂ ਨੂੰ ਜਾਣ ਵਾਲੀਆਂ ਲੋਕਲ ਬੱਸਾਂ ਹੀ ਆਉਂਦੀਆਂ ਹਨ।ਲੋਕਾਂ ਦੀ ਮੰਗ ਹੈ ਕਿ ਧੂਰੀ ਦਾ ਬੱਸ ਅੱਡਾ ਸੁੰਦਰ ਅਤੇ ਸਾਰੀਆਂ ਸੁਵਿਧਾਵਾਂ ਨੂੰ ਪੂਰਾ ਕਰਨ ਵਾਲਾ ਹੋਵੇ ਜਿਸ ਵਿੱਚ ਬੈਠਣ ਦਾ ਖਾਸ ਪ੍ਰਬੰਧ ਅਤੇ ਮੀਂਹ ਦੇ ਬਚਾਓ ਤੋਂ ਸ਼ੈਡ ਹੋਣਾ ਜਰੂਰੀ ਹੈ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply