Friday, June 19, 2026

ਫੀਲਡ ਪੱਤਰਕਾਰ ਐਸੋਸੀਏਸ਼ਨ ਸਬ-ਡਵੀਜਨ ਬਾਬਾ ਬਕਾਲਾ ਸਾਹਿਬ ਦੀ ਅਹਿਮ ਮੀਟਿੰਗ

PPN0803201734ਚੌਕ ਮਹਿਤਾ, 8 ਮਾਰਚ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਅੱਜ ਇਥੇ ਚੌਂਕ ਮਹਿਤਾ ਵਿਖੇ ਫੀਲਡ ਪੱਤਰਕਾਰ ਐਸੋਸੀਏਸ਼ਨ, ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਇਕ ਮੀਟਿੰਗ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਿੱਥੇ ਪੱਤਰਕਾਰਾਂ ਨੰੁ ਦਰਪੇਸ਼ ਮੁਸ਼ਕਲਾਂ ਤੇ ਵਿਚਾਰ ਵਿਟਾਂਦਾਰ ਕੀਤਾ ਗਿਆ । ਉਥੇ ਬੀਤੇ ਸਮੇਂ ਦੌਰਾਨ ਪੱਤਰਕਾਰਾਂ ਉਪਰ ਹੋਏ ਹਮਲਿਆਂ ਤੇ ਚਿੰਤਾ ਪ੍ਰਗਟ ਕਰਦਿਆਂ ਪੁਲਿਸ ਅਤੇ ਪ੍ਰਸ਼ਾਸ਼ਨ ਪਾਸੋਂ ਦੋਸ਼ੀਆਂ ਖਿਲਾਫ ਕਾਰਵਈ ਦੀ ਮੰਗ ਕੀਤੀ ਗਈ।
ਇਸ ਦੌਰਾਨ ਹੀ ਐਸੋਸੀਏਸ਼ਨ ਦੇ ਸਰਕਲ ਮਹਿਤਾ ਦੀ ਇਕਾਈ ਵਿੱਚ ਨਵੇਂ ਜੁੜੇ ਮੈਂਬਰਾਂ ਮਾਸਟਰ ਨਰਿੰਦਰ ਰਾਏ, ਬਲਜੀਤ ਭੱਟੀ, ਡਾ: ਸੁਖਵਿੰਦਰ ਰਾਏ, ਅਮਨ ਬੱਲ, ਸੰਦੀਪ ਸਿੰਘ ਅਤੇ ਤੇਜਿੰਦਰ ਸਿੰਘ ਸੇਖੋਂ ਨੰੁ ਜੀ ਆਇਆਂ ਕਿਹਾ ਗਿਆ, ਸੂਬਾ ਪ੍ਰਧਾਨ ਹਰਜੀਪ੍ਰੀਤ ਸਿੰਘ ਕੰਗ, ਸਬ ਡਵੀਜਨ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਸਰਕਲ ਮਹਿਤਾ ਇਕਾਈ ਦੇ ਪ੍ਰਧਾਨ ਕੈਪਟਨ ਸਿੰਘ ਨੇ ਉਕਤ ਨਵੇਂ ਮੈਂਬਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਕਿਹਾ ਕਿ ਬਹੁਤ ਜਲਦ ਹੀ ਸਾਲ 2017-18 ਲਈ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ ਅਤੇ ਨਾਲ ਹੀ ਸਮੂਹ ਮੈਂਬਰਾਂ/ਅਹੁਦੇਦਾਰਾਂ ਨੂੰ ਨਵੇਂ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣਗੇ ।
ਬਾਬਾ ਬਕਾਲਾ ਸਾਹਿਬ ਤਹਿਸੀਲ ਪੱਧਰ ‘ਤੇ ਪ੍ਰੈਸ ਕਲੱਬ ਬਣਾਉਣ ਅਤੇ ਤਹਿਸੀਲ ਪੱਧਰ ਦਾ “ਮੌਜੂਦਾ ਪੱਤਰਕਾਰਤਾ ਦੇ ਵਿਸ਼ੇ `ਤੇ ਸੈਮੀਨਾਰ” ਕਰਵਾਉਣ ਸੰਬੰਧੀ ਵਿਚਾਰਾਂ ਹੋਈਆਂ, ਇਸ ਦੌਰਾਨ ਹਲਕਾ ਬਾਬਾ ਬਕਾਲਾ ਵਿੱਚ ਕੁੱਝ ਬੌਗਸ ਪੱਤਰਕਾਰੀ ਕਰਨ ਵਾਲੇ ਅਖੌਤੀ ਪੱਤਰਕਾਰਾਂ ਨੂੰ ਤਾੜਣਾ ਕੀਤੀ ਗਈ ਕਿ ਉਹ ਪੱਤਰਕਾਰੀ ਦੇ ਨਾਂ ਹੇਠ ਆਪਣੀਆਂ ਗਲਤ ਕਾਰਵਾਈਆਂ ਬੰਦ ਕਰਨ।
ਇਸ ਮੌਕੇ ਹਰਜੀਤ ਸਿੰਘ ਬੁਤਾਲਾ, ਪ੍ਰਧਾਨ ਕੈਪਟਨ ਸਿੰਘ ਮਹਿਤਾ, ਗੌਰਵ ਜੋਸ਼ੀ, ਜਰਨਲ ਸਕੱਤਰ ਜੋਗਿੰਦਰ ਸਿੰਘ ਮਾਣਾ, ਧਰਮਿੰਦਰ ਸਿੰਘ ਭੰਮਰਾ, ਰਣਜੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਧੰਜਲ, ਬਲਜਿੰਦਰ ਸਿੰਘ ਰੰਧਾਵਾ, ਮਨਦੀਪ ਸਿੰਘ ਧਰਦਿਉ, ਵਰਿੰਦਰ ਕੁਮਾਰ, ਕੁਲਦੀਪ ਸਿੰਘ ਦੀਪੂ, ਤੇਜਿੰਦਰ ਸਿੰਘ ਬਿੱਟੂ ਮਹਿਤਾ, ਸੁਰਜੀਤ ਸਿੰਘ ਬੁਤਾਲਾ, ਸਤਨਾਮ ਸਿੰਘ ਨੌਰੰਗਪੁਰੀ, ਸੁਰਿੰਦਰਪਾਲ ਸਿੰਘ ਲੱਡੂ, ਅਮਰਜੀਤ ਸਿੰਘ ਬੁੱਟਰ, ਜਗੀਰ ਸਿੰਘ ਸਫਰੀ, ਅਤਰ ਸਿੰਘ ਤਰਸਿੱਕਾ, ਲੱਖਾ ਸਿੰਘ ਅਜ਼ਾਦ, ਅਮਨ ਸ਼ਾਲੀਮਾਰ, ਪਰਮਜੀਤ ਸਿੰਘ ਰੱਖੜਾ, ਬਲਵਿੰਦਰ ਸਿੰਘ ਅਠੌਲ਼ਾ, ਸੁਖਵਿੰਦਰ ਸਿੰਘ ਚਾਹਲ, ਗੁਰਪ੍ਰੀਤ ਸਿੰਘ ਬਿਆਸ, ਜਸਵਿੰਦਰਪਾਲ ਸ਼ਰਮਾ, ਗੁਰਮੁੱਖ ਸਿੰਘ ਪੱਡਾ, ਨਿਰਮਲ ਸਿੰਘ ਸੰਘਾ, ਭੁਪਿੰਦਰ ਸਿੰਘ ਲੁੱਧੜ, ਮਨਬੀਰ ਸਿੰਘ ਧੂਲਕਾ, ਨਵਜੋਤ ਸਿੰਘ ਤਰਸਿੱਕਾ, ਦਲਜੀਤ ਰਾਜਨ, ਸਤਵਿੰਦਰ ਕੌਰ ਕਾਲੜਾ, ਸੁਰਜੀਤ ਸਿੰਘ ਫੇਰੂਮਾਨ ਆਦਿ ਪੱਤਰਕਾਰ ਹਾਜ਼ਰ ਸਨ ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply