ਚੌਕ ਮਹਿਤਾ, 8 ਮਾਰਚ (ਪੰਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪੰਜਾਬ ‘ਚ ਆਪਣੀ ਵਿੱਲਖਣ ਪਛਾਣ ਬਣਾ ਚੁੱਕਾ ਸੰਤ ਕਰਤਾਰ ਸਿੰਘ ਜੀ ਖਾਲਸਾ ਮੈਮੋਰੀਅਲ ਕਬੱਡੀ ਕੱਪ ਅਮਿੱਟ ਯਾਦਾਂ ਬਖੇਰਦਿਆਂ ਧੂਮ ਧੜੱਕੇ ਨਾਲ ਸਮਾਪਤ ਹੋ ਗਿਆ।ਸ਼ਹੀਦ ਕੈ:ਭਿੰਡਰ ਸਟੇਡੀਅਮ ਵਿਖੇ ਖੇਡੇ ਗਏ ਇਸ ਦੋ ਰੋਜ਼ਾਂ ਕੱਬਡੀ ਕੱਪ ਦੀ ਸ੍ਰਪਰਸਤੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੀਤੀ,ਜਿੰਨ੍ਹਾਂ ਨੇ ਟੂਰਨਾਂਮੈਂਟ ‘ਚ ਉਚੇਚੇ ਤੌਰ ‘ਤੇ ਹਾਜ਼ਰੀ ਭਰਦਿਆਂ ਖਿਡਾਰੀਆ ਨੂੰ ਆਸ਼ੀਰਵਾਦ ਦਿੱਤਾ ਤੇ ਕਲੱਬ ਦੇ ਇਸ ਉਪਰਾਲੇ ਤੇ ਵਧੀਆ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ।ਕੱਬਡੀ ਕੱਪ ਦੇ ਆਖਰੀ ਦਿਨ ਪੰਜਾਬ ਕਬੱਡੀ ਐਸ਼ੋਸ਼ੀਏਸ਼ਨ ਦੀਆ ਨਾਮਵਰ ਅੱਠ ਟੀਮਾਂ ਦੇ ਮੁਕਾਬਲੇ ਹੋਏ,ਜਿਸ ਦੌਰਾਨ ਫਲੱਡ ਲਾਈਟਾਂ ਦੀ ਰੋਸ਼ਨੀ ਹੇਠ ਖੇਡੇ ਗਏ ਫਾਈਨਲ ਮੈਚ ‘ਚ ਐਨ.ਆਰ.ਆਈ ਕਬੱਡੀ ਕਲੱਬ ਨਕੋਦਰ ਨੇ ਜੇਤੂ ਰਹਿ ਕੇ ਸਵਾ ਦੋ ਲੱਖ ਦਾ ਪਹਿਲਾ ਇਨਾਮ ਪ੍ਰਾਪਤ ਕੀਤਾ,ਜਦੋਂ ਕਿ ਦੂਸਰਾ ਇਨਾਮ ਡੇਢ ਲੱਖ ਦਾ ਉਪ ਜੇਤੂ ਚੜ੍ਹਦੀ ਕਲਾ ਕੱਬਡੀ ਕਲੱਬ ਜਲੰਧਰ ਦੇ ਹਿੱਸੇ ਆਇਆ।ਕਬੱਡੀ ਕੱਪ ਦੇ ਇਹ ਵੱਡੇ ਇਨਾਮ ਸਵ: ਦੀਦਾਰ ਸਿੰਘ ਬੱਲ ਸਰਪੰਚ ਟਕਾਪੁਰ ਦੀ ਯਾਦ ‘ਚ ਉਨਾਂ ਦੇ ਸਪੱੁਤਰ ਗੁਰਬਿੰਦਰ ਸਿੰਘ ਬੱਲ ਯੂ.ਐੱਸ.ਏ.ਵੱਲੋਂ ਦਿੱਤੇ ਗਏ,ਜਿੰਨ੍ਹਾਂ ਦੀ ਵੰਡ ਸੰਤ ਬਾਬਾ ਸੱਜਣ ਸਿੰਘ ਗੁਰੁ ਕੀ ਬੇਰ ਸਾਹਿਬ ਤੇ ਡਾ.ਦਲਬੀਰ ਸਿੰਘ ਵੇਰਕਾ ਸਾਬਕਾ ਵਿਧਾਇਕ ਅਕਾਲੀ ਦਲ ਨੇ ਕੀਤੀ।
ਕਲੱਬ ਵੱਲੋਂ ਏ.ਆਈ.ਜੀ ਰਣਧੀਰ ਸਿੰਘ ਉਪਲ, ਉਲੰਪੀਅਨ ਰਮਨਦੀਪ ਸਿੰਘ (ਹਾਕੀ ਸੀਨੀਅਰ) ਤੇ ਜਰਮਨਜੀਤ ਸਿੰਘ (ਹਾਕੀ ਜੂਨੀਅਰ), ਸਰਪੰਚ ਚਰਨਜੀਤ ਸਿੰਘ ਸੱਕਾਂਵਾਲੀ (ਮੁਕਤਸਰ), ਹਰੀਸ਼ ਵਰਮਾ ਜਲੰਧਰ ਖੇਡ ਪ੍ਰਮੋਟਰ, ਰਾਣਾ ਵੰਝ ੳੁੱਘੇ ਕਬੱਡੀ ਖਿਡਾਰੀ ਤੇ ਬੀ.ਡੀ.ਓ ਵਰਿੰਦਰ ਕੁਮਾਰ ਤੋਂ ਇਲਾਵਾ ਸ਼ਹੀਦ ਕੈ: ਭਿੰਡਰ ਦੀਆਂ ਭੈਣਾਂ ਗੁਰਮਿੰਦਰ ਕੌਰ ਚੰਡੀਗੜ੍ਹ, ਡਾ. ਸੁਖਮਿੰਦਰ ਕੌਰ ਬਟਾਲਾ ਤੇ ਸੁਜਾਨ ਸਿੰਘ ਬਟਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੁਮੈਂਟੇਟਰ ਮੱਖਣ ਅਲੀ ਤੇ ਸੁੱਗਾ ਬ੍ਰਦਰਜ਼ ਦੀ ਜ਼ੋਰਦਾਰ ਕੁਮੈਂਟਰੀ ਤੋਂ ਇਲਾਵਾ ਕੇਸਾਧਾਰੀ ਬਜ਼ੁਰਗਾਂ ਦਾ ਕਬੱਡੀ ਸ਼ੋਅ-ਮੈਚ ਇਸ ਮੌਕੇ ਮੁੱਖ ਆਕਰਸ਼ਣ ਰਹੇ।ਕਲੱਬ ਪ੍ਰਧਾਨ ਮਨਜੋਤ ਸਿੰਘ ਰੰਧਾਵਾ, ਚੇਅਰਮੈਨ ਜਗਦੇਵ ਸਿੰਘ ਗੋਲਡੀ ਦਬੁਰਜ਼ੀ, ਕੁਲਜੀਤ ਸਿੰਘ ਜੇ.ਈ, ਅਮਨ ਸੇਖੋਂ,ਗੋਲੂ ਉਦੋਨੰਗਲ, ਕਾਬਲ ਆੜਤੀ ਨੇ ਕਬੱਡੀ ਕੱਪ ਦੀ ਵੱਡੀ ਸਫਲਤਾ ਲਈ ਐਨ.ਆਰ.ਆਈ. ਗੁਰਸ਼ਰਨ ਸਿੰਘ ਪਿ੍ਰੰਸ ਯੂ.ਐਸ.ਏ,ਬਿਕਰਮਜੀਤ ਸਿੰਘ ਕੈਨੇਡਾ, ਸਕਿੰਟੂ ਪੁਰਬਾ ਯੂ.ਐਸ.ਏ, ਸੁਖਜਿੰਦਰ ਸਿੰਘ ਪਟਵਾਰੀ ਕੈਨੇਡਾ, ਮਨਪ੍ਰੀਤ ਰਾਜਾ ਆਸਟ੍ਰੇਲੀਆ, ਯੋਧਾ ਕੈਨੇਡਾ, ਹਰਪਾਲ ਸਿੰਘ ਆਸਟ੍ਰੇਲੀਆ, ਬਚਿੱਤਰ ਕਨੇਡਾ, ਹਰਵਿੰਦਰ ਗੋਲਡੀ ਕੈਨੇਡਾ, ਹਰਿੰਦਰ ਨਿਊਜੀਲੈਂਡ, ਮਾ: ਹਰਵਿੰਦਰ ਸਿੰਘ ਕੈਨੇਡਾ, ਪ੍ਰਤਾਪ ਸਿੰਘ ਕਾਲਾ ਇੰਗਲੈਂਡ, ਬਿੱਟੂ ਦਬਰੁਜੀ ਕੁਵੈਤ ਤੇ ਸਥਾਨਕ ਇਲਾਕਾ ਨਿਵਾਸੀਆਂ ਵੱਲੋਂ ਮਿਲੇ ਵੱਡਮੁੱਲੇ ਸਹਿਯੋਗ ਦਾ ਧੰਨਵਾਦ ਕੀਤਾ।
ਇਸ ਮੌਕੇ ਰਾਣਾ ਸੈਦਪੁਰ, ਸਰਪੰਚ ਰਜਿੰਦਰ ਸਿੰਘ, ਰਾਜਬੀਰ ਸਿੰਘ ਉਦੋਨੰਗਲ, ਡੀ.ਐਸ ਪੀ ਕੁਲਵੰਤ ਸਿੰਘ ਮਹਿਤਾ(ਰਿਟਾ:), ਇਕਬਾਲ ਸਿੰਘ ਸ਼ਾਹ,ਐਸ.ਐਚ.ਓ. ਮਹਿਤਾ ਵਿਜੇ ਕੁਮਾਰ, ਹਰਜਿੰਦਰ ਸਿੰਘ ਨੰਗਲੀ, ਗੁਰਮੁੱਖ ਸਿੰਘ ਸਾਹਬਾ,ਜਤਿੰਦਰ ਸਿੰਘ ਲੱਧਾਮੰਡਾ, ਰਮਿੰਦਰ ਸਿੰਘ ਕੋਟਹਯਾਤ, ਕੰਵਲਜੀਤ ਸਿੰਘ ਕੇ.ਵੀ, ਕੁਲਵਿੰਦਰ ਸਿੰਘ ਖੱਬੇ, ਡਾ .ਭੁਪਿੰਦਰ ਸਿੰਘ ਰੰਧਾਵਾ, ਗੁਰਮੀਤ ਸਿੰਘ ਤੇ ਗੁਰਿੰਦਰ ਸਿੰਘ ਨੰਗਲੀ, ਸੁਖਰਾਜ ਸਿੰਘ ਮੁੱਛਲ, ਬਿਲਾ ਦਸ਼ਮੇਸ ਨਗਰ, ਠੇਕੇਦਾਰ ਸਰਬਜੀਤ ਸਿੰਘ, ਹਰਸ਼ਦੀਪ ਸਿੰਘ ਰੰਧਾਵਾ, ਸਰਪੰਚ ਜੋਗਿੰਦਰ ਸਿੰਘ ਦਬੁੱਰਜੀ, ਹਰਗੋਪਾਲ ਸਿੰਘ ਰੰਧਾਵਾ, ਜੋਗਿੰਦਰ ਸਿੰਘ ਤੇ ਮਲਕੀਤ ਸਿੰਘ ਉਦੋਨੰਗਲ ਖੁਰਦ, ਜਥੇ: ਹਰਦਿਆਲ ਸਿੰਘ, ਗੋਪਾਲ ਸਿੰਘ ਕੁਹਾਟਵਿੰਡ, ਨੰਬਰਦਾਰ ਸ਼ਤੀਸ ਸੇਠੀ ਤੇ ਸਰਵਣ ਸਿੰਘ, ਦਰਸ਼ਨ ਸਿੰਘ ਮੰਡੀ ਬੋਰਡ, ਸੱਤਾ ਮਲਕਨੰਗਲ, ਦਰਸ਼ਨ ਸਿੰਘ ਉਦੋਨੰਗਲ, ਦਲਜੀਤ ਸਿੰਘ ਤੇ ਮੇਜਰ ਸਿੰਘ (ਲੰਗਰ ਕਮੇਟੀ) ਆਦਿ ਤੋਂ ਇਲਾਵਾ ਤੰਨੂ ੳੋਦਨੰਗਲ, ਸੁੱਖ ਰੰਧਾਵਾ, ਕੁਲਜੀਤ ਲੱਡੂ, ਮੀਤਾ, ਰਮਨਬੀਰ ਲੱਧਾਮੁੰਡਾ, ਸੁਖਵੰਤ ਸੋਨੂ, ਸੰਦੀਪ ਮਲਕਨੰਗਲ, ਓਕਾਂਰ ਦਬਰੁਜ਼ੀ, ਸੰਨੀ ਉਦੋਨੰਗਲ ਆਦਿ ਕਲੱਬ ਮੈਂਬਰ ਹਾਜ਼ਰ ਸਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media