Friday, June 19, 2026

ਕਿਸਾਨ ਸੰਘਰਸ਼ ਕਮੇਟੀ ਵੱਲੋ 29 ਮਾਰਚ ਸ਼ਹੀਦਾਂ ਨੂੰ ਸਮਰਪਿਤ ਰੈਲੀ ਦੀਆਂ ਤਿਆਰੀਆਂ ਸ਼ੁਰੂ

PPN0803201736ਪੱਟੀ, 8 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋ ਜੋਨ ਪੱਟੀ ਦੀ ਮੀਟਿੰਗ ਮਨਿਹਾਲਾ ਜੈ ਸਿੰਘ ਦੇ ਗੁਰਦਆਰਾ ਵਿਖੇ ਹੋਈ। ਜਿਸ ਨੂੰ ਜੋਨ ਪ੍ਰਧਾਨ ਮੇਹਰ ਸਿੰਘ ਤਲਵੰਦੀ , ਪੂਰਨ ਸਿੰਘ ਵਰਨਾਲਾ ਅਤੇ ਅਵਤਾਰ ਸਿੰਘ ਮਨਿਆਲਾ ਸਬੋਧੰਨ ਕਰਦਿਆ ਕਿਹਾ ਕੇ 29 ਮਾਰਚ ਨੂੰ ਸ਼ਹੀਦ ਅੰਗਰੇਜ ਸਿੰਘ ਬਾਕੀਪੁਰ ਅਤੇ ਬਾਕੀ ਸ਼ਹੀਦਾ ਨੂੰ ਸਮਰਪਿਤ ਰੈਲੀ ਤਰਨ- ਤਾਰਨ ਦੀ ਦਾਾ ਮੰਡੀ ਵਿੱਚ ਕੀਤੀ ਜਾਵੇਗੀ।ਸੁਖਵਿੰਦਰ ਸਿੰਘ ਸਭਰਾ, ਸੁਖਦੇਵ ਸਿੰਘ ਦੁੱਬਲੀ ਅਤੇ ਗੁਰਸਾਹਬ ਸਿੰਘ ਨੇ ਕਿਹਾ ਕੇ ਕੇਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਰਕੇ ਰੋਜਾਨਾ 4-5 ਕਿਸਾਨ ਮਜਦੂਰ ਖੁਦਕਸ਼ੀਆਂ ਕਰ ਰਹੇ ਹਨ। ਇਸ ਰੈਲੀ ਵਿੱਚ ਲੱਖਾਂ ਦਾ ਇੱਕਠ ਕਰਕੇ ਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ, ਮਜਦੂਰਾਂ ਤੇ ਬੇਜਮੀਨਿਆਂ ਨੂੰ ਮਨਰੇਗਾ ਸਾਰਾ ਸਾਲ ਲਾਗੂ ਕਰਨ ਤੇ 500 ਰੂਪੇ ਦਿਹਾੜੀ ਦੇਣ, ਲੜਕੇ-ਲੜਕੀਆ ਨੂੰ ਬੀ.ਏ ਤੱਕ ਪੜਾਈ ਮੁਫਤ ਅਤੇ ਨੌਕਰੀ ਦੀ ਗਰੰਟੀ ਕਰਨ, ਨਸ਼ੇ ਨਾਲ ਬਰਬਾਦ ਨੌਜਵਾਨਾ ਨੂੰ ਪੈਰਾ ਸਿਰ ਖੜੇ ਕਰਨ, ਸਾਰੀਆਂ ਫਸਲਾਂ ਦੇ ਭਾਅ ਲਾਗਤ ਖਰਚਿਆਂ ਵਿੱਚ 50 ਪ੍ਰਤੀਸ਼ਤ ਮੁਨਾਫਾ ਜੋੜ ਕੇ ਦੇਣ ਅਤੇ ਸੋਮਾ ਕੰਪਨੀ ਵੱਲੋ ਜਬਰੀ ਦੱਬੀ ਜਮੀਨ ਦੀ ਨਿਸ਼ਾਨਦੇਹੀ ਹੋਣ ਦੇ ਬਾਵਜੂਦ ਅੱਜ ਤੱਕ ਪੀੜਤਾ ਨੂੰ ਕਬਜ਼ਾ ਨਹੀ ਦਿੱਤਾ ।ਜਿਸ ਦੀ ਜਿੰਮੇਵਾਰੀ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪ੍ਰਸ਼ਾਸਨ ਦੀ ਹੈ ਸਾਰੇ ਮਸਲਿਆ ਖਿਲਾਫ ਲੜਾਈ ਲੜਨ ਤੇ ਸਰਕਾਰ ਦੀ ਮੰਡੀ ਵਿੱਚੋ ਭੱਜਣ ਦੀ ਨੀਤੀ ਖਿਲਾਫ ਲੱਖਾਂ ਦੇ ਇਕੱਠ ਵਿੱਚ ਐਲਾਨ ਕਰਕੇ ਸੰਘਰਸ਼ ਵਿੱਢਿਆ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਦਿਲਬਾਗ ਸਿੰਘ, ਸੁੱਚਾ ਸਿੰਘ, ਨੱਛਤਰ ਸਿੰਘ, ਅਜੀਤ ਸਿੰਘ ਕੋਟ-ਬੁੱਢਾ, ਸੰਤੋਖ ਸਿੰਘ, ਗੁਰਦੇਵ ਸਿੰਘ, ਮੱਲ ਸਿੰਘ ਸੀਤੋ, ਬਲਕਾਰ ਸਿੰਘ ਦੁੱਬਲੀ,ਰਵੇਲ ਸਿੰਘ, ਸੁਖਵੰਤ ਸਿੰਘ, ਜੱਸਾ ਸਿੰਘ ਬਰਵਾਲਾ, ਰਸ਼ਪਾਲ ਸਿੰਘ, ਗੁਰਭੇਜ ਸਿੰਘ ਅਤੇ ਬਲਵੰਤ ਸਿੰਘ, ਹਰਦੀਪ ਸਿੰਘ ਹਾਜਿਰ ਸਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply