Monday, November 9, 2026

ਚੋਣ ਅਬਜ਼ਰਵਰਾਂ ਨੇ ਲਿਆ ਵੋਟਾਂ ਦੀ ਗਿਣਤੀ ਦੀ ਤਿਆਰੀਆਂ ਦਾ ਜਾਇਜ਼ਾ

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮਿ੍ਰਤਸਰ ਦੇ 11 ਵਿਧਾਨ ਸਭਾ ਅਤੇ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਜ਼ਿਲਾ ਪ੍ਰਸ਼ਾਸਨ ਦੀ ਸਹਾਇਤਾ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਅਬਜ਼ਰਵਰ ਵੀ ਪਹੁੰਚ ਚੁੱਕੇ ਹਨ। ਅੱਜ ਇੰਨਾਂ ਸਾਰੇ ਅਬਜ਼ਰਵਰਾਂ ਨੇ ਆਪੋ-ਆਪਣੇ ਗਿਣਤੀ ਕੇਂਦਰਾਂ ਦਾ ਦੌਰਾ ਕੀਤਾ ਅਤੇ ਜਿਲਾ ਚੋਣ ਅਧਿਕਾਰੀ ਨਾਲ ਗਿਣਤੀ ਕੇਂਦਰਾਂ ਦੀਆਂ ਤਿਆਰੀਆਂ ਬਾਰੇ ਜ਼ਰੂਰੀ ਮੀਟਿੰਗ ਕੀਤੀ। PPN0903201708ਇਸ ਮੌਕੇ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਜਿਲਾ ਚੋਣ ਅਧਿਕਾਰੀ ਡਾ. ਬਸੰਤ ਗਰਗ ਨੇ ਦੱਸਿਆ ਕਿ ਅੰਮਿ੍ਰਤਸਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਅਤੇ ਵਿਧਾਨ ਸਭਾ ਦੇ 11 ਹਲਕਿਆਂ ਦੀ ਗਿਣਤੀ ਲਈ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ, ਇਸ ਤਰਾਂ ਅੰਮਿ੍ਰਤਸਰ ਜ਼ਿਲੇ ਵਿਚ 20 ਅਬਜ਼ਰਵਰ ਵੋਟਾਂ ਦੀ ਗਿਣਤੀ ਆਪਣੀ ਅਗਵਾਈ ਹੇਠ ਕਰਵਾਉਣਗੇ। ਉਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਫਿਰ ਵੋਟਿੰਗ ਮਸ਼ੀਨਾਂ ਵਿਚੋਂ ਗਿਣਤੀ ਹੋਵੇਗੀ।
ਡਾ. ਗਰਗ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਹਰੇਕ ਗੇੜ ਵਿਚ 14 ਮਸ਼ੀਨਾਂ ਦੀ ਗਿਣਤੀ ਕਰਨ ਦੇ ਹੁੱਕਮ ਸਨ, ਪਰ ਅੰਮਿ੍ਰਤਸਰ ਜਿਲੇ ਵਿਚ ਲੋਕ ਸਭਾ ਦੀ ਗਿਣਤੀ ਨਾਲ ਹੋਣ ਕਾਰਨ 20 ਮਸ਼ੀਨਾਂ, ਜਿਸ ਵਿਚ 10 ਵਿਧਾਨ ਸਭਾ ਅਤੇ 10 ਲੋਕ ਸਭਾ ਦੀਆਂ ਹੋਣਗੀਆਂ, ਦੀ ਗਿਣਤੀ ਕਰਨ ਦੇ ਹੁਕਮ ਦਿੱਤੇ ਗਏ ਹਨ।ਇਸ ਤਰਾਂ ਅਜਨਾਲਾ ਤੇ ਬਾਬਾ ਬਕਾਲਾ ਹਲਕੇ ਵਿਚ 14-14 ਮਸ਼ੀਨਾਂ ਦੀ ਗਿਣਤੀ ਹੀ ਇਕੱਠੇ ਹੋਵੇਗੀ, ਕਿਉਂਕਿ ਉਥੇ ਲੋਕ ਸਭਾ ਲਈ ਵੋਟਾਂ ਨਹੀਂ ਪਈਆਂ ਸਨ।
ਡਾ. ਗਰਗ ਨੇ ਦੱਸਿਆ ਕਿ ਹਰੇਕ ਹਲਕੇ ਵਿਚ ਵੱਖੋ-ਵੱਖ ਮੀਡੀਆ ਕੇਂਦਰ ਬਣਾਏ ਗਏ ਹਨ, ਜਿਥੋਂ ਮੀਡੀਆ ਨੂੰ ਹਰ ਗੇੜ ਦੀ ਸੂਚਨਾ ਮਿਲਦੀ ਰਹੇਗੀ।ਉਨਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੀਡੀਆ ਕਰਮੀ ਫੋਟੋ ਜਾਂ ਵੀਡੀਓ ਕਵਰੇਜ ਲੈਣ ਲਈ ਗਿਣਤੀ ਕੇਂਦਰ ਦੇ ਕੋਲ ਜਾ ਸਕਣਗੇ ਅਤੇ ਕਿਸੇ ਇਕ ਟੇਬਲ ਜਾਂ ਮਸ਼ੀਨ ਦਾ ਫੋਕਸ ਨਾ ਕਰਕੇ ਓਵਰਆਲ ਵਿੳੂ ਲੈ ਸਕਦੇ ਹਨ ਅਤੇ ਇਹ ਕਵਰੇਜ ਵੀ ਰਿਟਰਨਿੰਗ ਅਧਿਕਾਰੀ ਵੱਲੋਂ ਮੀਡੀਆ ਲਈ ਨਿਯੁਕਤ ਕੀਤੇ ਗਏ ਅਧਿਕਾਰੀ ਦੀ ਅਗਵਾਈ ਹੇਠ ਇਕ-ਇਕ ਕਰਕੇ ਕਰਵਾਈ ਜਾਵੇਗੀ।ਗਰਗ ਨੇ ਦੱਸਿਆ ਕਿ ਹਰੇਕ ਹਲਕੇ ਤੋਂ ਚੋਣ ਲੜਨ ਵਾਲਾ ਉਮੀਦਵਾਰ ਚੋਣ ਕੇਂਦਰ ਦੇ ਅੰਦਰ ਬੈਠੇਗਾ।ਉਨਾਂ ਦੱਸਿਆ ਕਿ ਹਰੇਕ ਟੇਬਲ ’ਤੇ ਇਕ-ਇਕ ਸੁਪਰਵਾਈਜ਼ਰ, ਇਕ ਗਿਣਤੀ ਸਹਾਇਕ ਅਤੇ ਇਕ ਮਾਈਕਰੋ ਅਬਜ਼ਰਵਰ ਮਸ਼ੀਨਾਂ ਨੂੰ ਖੋਲਣਗੇ ਅਤੇ ਉਸ ਵਿਚੋਂ ਨਿਕਲੀਆਂ ਵੋਟਾਂ ਦੀ ਗਿਣਤੀ ਕਰਨਗੇ।ਇਸ ਤਰਾਂ ਪੂਰੇ ਜਿਲੇ ਵਿਚ 288 ਗਿਣਤੀ ਸੁਪਰਵਾਈਜ਼ਰ, 288 ਗਿਣਤੀ ਸਹਾਇਕ ਅਤੇ 288 ਮਾਈਕਰੋ ਅਬਜ਼ਰਵਰ ਇਕ ਵੇਲੇ ਗਿਣਤੀ ਦਾ ਕੰਮ ਕਰਨਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਲੋਕ ਅਵਸਥੀ ਆਈ ਏ ਐਸ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply